ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਹਰ ਰੋਜ਼ ਸਡ਼ਕੀ ਹਾਦਸਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਸਡ਼ਕੀ ਹਾਦਸਿਆਂ ਦੌਰਾਨ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹਨ , ਲੋਕ ਆਪਣੇ ਹੱਥ ਪੈਰ ਗੁਆ ਰਹੇ ਹਨ ਪਰ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਹਾਲਾਂਕਿ ਸਮੇਂ ਸਮੇਂ ਤੇ ਪ੍ਰਸ਼ਾਸਨ ਵੱਲੋਂ ਵੀ ਸੜਕੀ ਨਿਯਮਾਂ ਵਿੱਚ ਸਖ਼ਤੀ ਕੀਤੀ ਜਾਂਦੀ ਹੈ ਪਰ ਲੋਕ ਬੇਪ੍ਰਵਾਹ ਹੁੰਦੇ ਹੋਏ ਨਜ਼ਰ ਆਉਂਦੇ ਹਨ । ਜਿਸ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਵਾਰਦਾਤਾਂ ਵਾਪਰਦੀਆਂ ਹਨ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਇਸ ਤਰ੍ਹਾਂ ਭਿਆਨਕ ਮੌਤ ਹੋਈ ਕਿ ਪੂਰੇ ਦੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ।
ਦਰਅਸਲ ਅਜੀਤਵਾਲ ਸਡ਼ਕ ਹਾਦਸੇ ਵਿਚ ਬੀਤੀ ਰਾਤ ਅਠਾਰਾਂ ਸਾਲਾ ਨੌਜਵਾਨ ਗੁਰਜੀਤ ਸਿੰਘ ਦੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੌਜਵਾਨ ਇੱਕ ਵਿਆਹ ਤੋਂ ਬਾਅਦ ਆਪਣੇ ਦੋਸਤ ਨਾਲ ਆਪਣੇ ਪਿੰਡ ਬੁੱਟਰ ਵਾਪਸ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਤਖਾਣਵੱਧ ਵਿੱਚ ਪਹੁੰਚਿਆ ਤਾਂ ਉਨ੍ਹਾਂ ਦਾ ਮੋਟਰਸਾਈਕਲ ਇੱਕ ਜੇਸੀਬੀ ਨਾਲ ਟਕਰਾ ਗਿਆ । ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਗੁਰਜੀਤ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਤੇ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।
ਜਦਕਿ ਮੋਟਰਸਾਈਕਲ ਸਵਾਰ ਤੀਸਰਾ ਨੌਜਵਾਨ ਅਰਸ਼ਪ੍ਰੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ । ਜਿਸ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਵੀਰ ਸੀ ।
ਜਿਸਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜੇ ਸੀ ਬੀ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜੇ ਸੀ ਬੀ ਮਸ਼ੀਨ ਚਲਾਉਣ ਵਾਲੇ ਡਰਾਈਵਰ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਘਟਨਾ ਦੇ ਵਾਪਰਨ ਕਾਰਨ ਹੁਣ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
Previous Postਸਿੱਧੂ ਮੂਸੇਵਾਲ ਦੀ ਮੌਤ ਤੋਂ ਦੁਖੀ ਹੋ ਕੇ 20 ਸਾਲਾਂ ਦੇ ਨੌਜਵਾਨ ਨੇ ਕਰ ਲਈ ਏਦਾਂ ਖ਼ੁਦਕੁਸ਼ੀ – ਤਾਜਾ ਵੱਡੀ ਖਬਰ
Next Postਜਲੰਧਰ ਦੇ ਘਰ ਚ ਵਿਛੇ ਸੱਥਰ : ਭਤੀਜੇ ਨੂੰ ਬਚਾਉਂਦਿਆਂ ਚਾਚੇ ਨੂੰ ਵੀ ਮਿਲ ਗਈ ਏਦਾਂ ਮੌਤ