4 ਸਾਲਾਂ ਬੱਚਾ ਖੇਡਦੇ ਖੇਡਦੇ ਡਿਗਿਆ ਬੋਰਵੈਲ ਚ, ਬਚਾਅ ਕਾਰਜ ਚ ਲੱਗੀ NDRF

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵੱਲੋਂ ਜਿਥੇ ਖਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਮਾਪਿਆਂ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਹਰ ਘਰ ਵਿੱਚ ਜਿੱਥੇ ਮਾਂ-ਬਾਪ ਦੀ ਦੁਨੀਆਂ ਉਨ੍ਹਾਂ ਦੇ ਬੱਚੇ ਹੁੰਦੇ ਹਨ। ਉਥੇ ਹੀ ਬੱਚਿਆਂ ਦੀ ਖੁਸ਼ੀ ਲਈ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਕੁਰਬਾਨ ਵੀ ਕਰ ਦਿੱਤਾ ਜਾਂਦਾ ਹੈ। ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਜਿੱਥੇ ਸਾਰੇ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰਦੀਆਂ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ।

ਜਿੱਥੇ ਕੁਝ ਹਾਦਸੇ ਬੱਚਿਆਂ ਦੀ ਅਣਗਹਿਲੀ ਦੇ ਕਾਰਨ ਵਾਪਰਦੇ ਹਨ। ਉਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਹੁਣ 4 ਸਾਲਾ ਬੱਚਾ ਖੇਡਦੇ ਹੋਏ ਬੋਰਵੈਲ ਵਿਚ ਡਿਗਿਆ ਹੈ ਜਿਥੇ ਬਚਾਅ ਕਾਰਜਾਂ ਵਿੱਚ ਐਂਨ ਡੀ ਆਰ ਐਫ਼ ਲੱਗੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਸ਼ਹਿਰ ਦੇ ਅਧੀਨ ਆਉਣ ਵਾਲੇ ਮਹੱਲੇ ਕੋਟਲਾ ਸਾਦਾਤ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਚਾਰ ਸਾਲਾਂ ਦਾ ਬੱਚਾ ਖੇਡਦੇ ਹੋਏ ਖੁੱਲੇ ਬੋਰਵੈਲ ਵਿੱਚ ਅੱਜ ਦੁਪਹਿਰ ਦੇ ਸਮੇਂ ਡਿੱਗ ਗਿਆ ਸੀ ਜਿਸ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਹਨ ਅਤੇ ਬੱਚੇ ਨੂੰ ਬਚਾਉਣ ਵਾਸਤੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿੱਥੇ ਬੱਚੇ ਨੂੰ ਜਲਦੀ ਹੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ ਉਥੇ ਹੀ ਬੱਚੇ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ।

ਜਿੱਥੇ ਸਾਰੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ, ਜਦੋਂ ਚਾਰ ਸਾਲਾਂ ਦਾ ਬੱਚਾ ਮਾਵੀਆ ਪੁੱਤਰ ਮੋਹਸਿਨ ਖੁੱਲ੍ਹੇ ਇੱਕ ਬੋਰਵੈਲ ਵਿਚ ਡਿੱਗਿਆ ਸੀ। ਜਿਸ ਤੋਂ ਬਾਅਦ ਇਸ ਦਾ ਪਤਾ ਲੱਗਦੇ ਸਾਰ ਹੀ ਇਸ ਦੀ ਸੂਚਨਾ ਤੁਰੰਤ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ।