39 ਦਿਨ ਦੀ ਧੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਡੋਨਰ, ਮਾਤਾ ਪਿਤਾ ਦੇ ਹੋਂਸਲੇ ਨੂੰ ਸਲਾਮ- ਕਈਆਂ ਨੂੰ ਦਿੱਤੀ ਨਵੀ ਜ਼ਿੰਦਗੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਜ਼ਿੰਦਗੀ ਵਿਚ ਕੁਝ ਵੱਖਰਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਸਾਲਾਂ ਦੀ ਮਿਹਨਤ ਵੀ ਲੱਗ ਜਾਂਦੀ ਹੈ। ਜਿਸ ਸਦਕਾ ਉਹਨਾਂ ਵੱਲੋਂ ਦੁਨੀਆ ਵਿਚ ਅਜਿਹੇ ਵੱਖਰੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਕਿ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦਾ ਨਾਮ ਇਸ ਤਰ੍ਹਾਂ ਬਣਿਆ ਰਹੇ। ਵਿਸ਼ਵ ਰਿਕਾਰਡ ਬਣਾਉਣ ਲਈ ਲੋਕਾਂ ਵੱਲੋਂ ਜਿੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਪੈਦਾ ਕੀਤਾ ਗਿਆ ਹੈ ਉਥੇ ਹੀ ਕੁਝ ਅਜਿਹੀਆਂ ਮਾਸੂਮ ਜਿੰਦਗੀਆਂ ਵੀ ਹੁੰਦੀਆਂ ਹਨ, ਇਸ ਦੁਨੀਆਂ ਤੋਂ ਜਾਂਦੇ ਹੋਏ ਬਹੁਤ ਸਾਰੇ ਰਿਕਾਰਡ ਪੈਦਾ ਕਰ ਜਾਂਦੀਆਂ ਹਨ।

ਜਿਸ ਉਪਰ ਹਮੇਸ਼ਾ ਮਾਪਿਆਂ ਨੂੰ ਮਾਣ ਰਹਿੰਦਾ ਹੈ। 39 ਦਿਨਾਂ ਦੀ ਧੀ ਦੁਨੀਆਂ ਦੀ ਸਭ ਤੋਂ ਛੋਟੀ ਡੋਨਰ ਬਣੀ ਹੈ ਜਿੱਥੇ ਮਾਤਾ-ਪਿਤਾ ਦੇ ਹੌਸਲੇ ਨੂੰ ਸਲਾਮ ਕੀਤੀ ਗਈ ਹੈ ਜਿਸ ਨੇ ਕਈਆਂ ਨੂੰ ਨਵੀਂ ਜ਼ਿੰਦਗੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ 2020 ਦੇ ਵਿਚ ਜਿੱਥੇ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਸੁਖਬੀਰ ਸਿੰਘ ਜੋ ਕਿ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਹਨ, ਉਥੇ ਹੀ ਸਕੂਲ ਵਿੱਚ ਸਾਇੰਸ ਅਧਿਆਪਕਾਂ ਦੇ ਤੌਰ ਤੇ ਤੈਨਾਤ ਉਨ੍ਹਾਂ ਦੀ ਪਤਨੀ ਵੱਲੋਂ ਜਿੱਥੇ ਇਕ ਖੂਬਸੂਰਤ ਬੱਚੀ ਨੂੰ ਹਸਪਤਾਲ ਵਿੱਚ ਜਨਮ ਦਿੱਤਾ ਗਿਆ ਸੀ।

ਉਥੇ ਹੀ ਅਬਾਬਤ ਕੌਰ ਸੰਧੂ ਦੇ ਪਰਿਵਾਰ ਵਿੱਚ ਆਉਂਦੇ ਹੀ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਡਾਕਟਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਦੀ ਬ੍ਰੇਨ ਦੀ ਹਾਲਤ ਠੀਕ ਨਹੀਂ ਹੈ ਅਤੇ ਉਹ ਵਧੇਰੇ ਸਮਾਂ ਨਹੀਂ ਜੀਅ ਸਕਦੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਆਪਸੀ ਸਹਿਮਤੀ ਦੇ ਨਾਲ ਆਪਣੀ ਧੀ ਨੂੰ ਦੁਨੀਆ ਵਿਚ ਜਿਊਂਦੀ ਰੱਖਣ ਵਾਸਤੇ ਆਜ਼ਾਦੀ ਘੁਲਾਟੀਏ ਨਾਨੇ ਦੀ ਪ੍ਰੇਰਨਾ ਸਦਕਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਮਾਸੂਮ ਬੱਚੀ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਕਈ ਲੋਕਾਂ ਨੂੰ ਜ਼ਿੰਦਗੀ ਮਿਲ ਸਕੇ।

ਜਿੱਥੇ ਇਹ ਬੱਚੀ ਪੀਜੀਆਈ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਡੋਨਰ ਬਣ ਗਈ। ਉਥੇ ਹੀ ਪਰਿਵਾਰ ਨੂੰ ਵੀ ਆਪਣੀ ਧੀ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ। ਪਰਿਵਾਰ ਵਿੱਚ ਪਤੀ-ਪਤਨੀ ਦਾ ਇਕ ਬੇਟਾ ਵੀ ਹੈ, ਜਿੱਥੇ ਉਨ੍ਹਾਂ ਨੂੰ ਧੀ ਦੀ ਚਾਹਤ ਸੀ ਉੱਥੇ ਹੀ ਧੀ ਵੱਲੋਂ ਆਪਣੇ ਮਾਪਿਆ ਦਾ ਨਾਮ ਇਸ ਤਰਾਂ ਰੌਸ਼ਨ ਕੀਤਾ ਗਿਆ ਹੈ। ਜਿਥੇ ਦੇਸ਼ ਦੀ 75ਵੀਂ ਆਜ਼ਾਦੀ ਦਿਵਸ ਦੇ ਮੌਕੇ ਤੇ ਪੀਜੀਆਈ ਵਿੱਚ ਪਿਤਾ ਨੂੰ ਸਨਮਾਨ ਕਰਨ ਲਈ ਬੁਲਾਇਆ ਗਿਆ ਹੈ। ਪਿਤਾ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਵੱਲੋਂ ਆਪਣੀ ਧੀ ਦੇ ਨਾਲ 39 ਦਿਨ ਬਿਤਾਏ ਗਏ ਸਨ। ਪਰ ਉਨ੍ਹਾਂ ਨੂੰ ਆਪਣੀ ਧੀ ਤੇ ਫ਼ਖਰ ਮਹਿਸੂਸ ਹੋ ਰਿਹਾ ਹੈ।