30 ਸਾਲ ਬਾਅਦ ਗੁਰਸਿੱਖ ਨੂੰ ਮਿਲਿਆ ਇਨਸਾਫ਼, ਝੂੱਠਾ ਮੁਕਾਬਲਾ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਮਿਲੀ ਇਹ ਸਜ਼ਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਪਰਿਵਾਰਾਂ ਦੇ ਉਤੇ ਸਮੇਂ-ਸਮੇਂ ਦੀਆਂ ਅਜਿਹੀਆਂ ਮਾਰਾਂ ਪੈ ਗਈਆਂ ਹਨ ਜਿਸ ਨਾਲ ਬਹੁਤ ਸਾਰੇ ਪਰਵਾਰਾਂ ਦੇ ਦਰਦ ਅਜੇ ਵੀ ਤਾਜ਼ਾ ਬਣੇ ਹੋਏ ਹਨ। ਜਿੱਥੇ ਪੁਲਿਸ ਵੱਲੋਂ ਅੱਤਿਆਚਾਰ ਦੇ ਖ਼ਿਲਾਫ਼ ਡਟ ਕੇ ਮੁਕਾਬਲਾ ਕੀਤਾ ਜਾਂਦਾ ਹੈ ਉਥੇ ਹੀ ਪੁਲਿਸ ਵੱਲੋਂ ਕਈ ਵਾਰ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ ਅਤੇ ਕਈ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਜਿਨ੍ਹਾਂ ਦਾ ਅਪਰਾਧ ਦੀ ਦੁਨੀਆ ਨਾਲ ਦੂਰ-ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਹੁੰਦਾ। ਅਜਿਹੇ ਪਰਿਵਾਰਾਂ ਨੂੰ ਇਨਸਾਫ ਦੀ ਖਾਤਰ ਬਹੁਤ ਸਾਲਾਂ ਤੱਕ ਅਦਾਲਤਾਂ ਦੇ ਧੱਕੇ ਤੱਕ ਖਾਣੇ ਪੈ ਜਾਂਦੇ ਹਨ। ਹੁਣ 30 ਸਾਲ ਬਾਅਦ ਗੁਰਸਿੱਖ ਨੂੰ ਇਨਸਾਫ ਮਿਲਿਆ ਹੈ ਜਿੱਥੇ ਝੂਠਾ ਮੁਕਾਬਲਾ ਕਰਨ ਵਾਲੇ ਪੁਲੀਸ ਵਾਲਿਆਂ ਨੂੰ ਇਹ ਸਜ਼ਾ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਿਲ੍ਹਾ ਅਦਾਲਤ ਵੱਲੋਂ ਇੱਕ ਕੇਸ ਦਾ ਨਿਪਟਾਰਾ 30 ਸਾਲਾਂ ਬਾਅਦ ਕੀਤਾ ਗਿਆ ਹੈ। ਜਿੱਥੇ ਪੁਲਿਸ ਵੱਲੋਂ ਗੁਰਸਿੱਖ 2 ਨੌਜਵਾਨਾਂ ਨੂੰ 30 ਸਾਲ ਪਹਿਲਾਂ ਝੂਠ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆਂ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੰਦੇ ਹੋਏ ਇਹ ਝੂਠਾ ਮੁਕਾਬਲਾ ਕਰਕੇ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 2 ਪੁਲਿਸ ਅਧਿਕਾਰੀਆਂ ਨੂੰ ਪੰਜ ਪੰਜ ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ।

ਇਹ ਰਕਮ ਜਿੱਥੇ ਪੀੜਿਤ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਉਥੇ ਹੀ ਦੋਸ਼ੀਆਂ ਵਿਚ ਇਸ ਸਮੇਂ ਡੇਰਾ ਬਾਬਾ ਨਾਨਕ ਵਿੱਚ ਤਾਇਨਾਤ ਤਤਕਾਲੀਨ ਏ ਐਸ ਆਈ ਚੰਨਣ ਸਿੰਘ, ਅਤੇ ਏ ਐੱਸ ਆਈ ਤਰਲੋਕ ਸਿੰਘ ਸ਼ਾਮਲ ਹਨ। ਇਸ ਮਾਮਲੇ ਦੀ ਸ਼ਿਕਾਇਤ ਕਰਤਾ ਮਹਿਲਾ ਲਖਵੀਰ ਕੌਰ ਵਿਧਵਾ ਹਰਜੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਕਲਾਨੌਰ ਨੇ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਸੀ ਤੇ ਦੱਸਿਆ ਸੀ ਕਿ ਜਿੱਥੇ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਦੇ ਨਾਲ 21 ਮਾਰਚ 1993 ਨੂੰ ਦੁਪਹਿਰ ਦੇ ਸਮੇਂ ਬੱਸ ਵਿੱਚ ਸਵਾਰ ਹੋ ਕੇ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ, ਅਤੇ ਬੱਸ ਦੇ ਵਿੱਚ ਇੱਕ ਵਿਰਸਾ ਸਿੰਘ

ਉਸ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਬਲਜਿੰਦਰ ਸਿੰਘ ਵੀ ਮੌਜੂਦ ਸਨ। ਬੱਸ ਦੇ ਤਲਵੰਡੀ ਰਾਮਾ ਦੇ ਬੱਸ ਅੱਡੇ ਰੁਕਣ ਤੇ ਕੁਝ ਪੁਲਿਸ ਵਾਲਿਆਂ ਵੱਲੋਂ ਉਨ੍ਹਾਂ ਦੇ ਬੇਟੇ ਬਲਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਜ਼ਬਰਦਸਤੀ ਉਤਾਰ ਲਿਆ ਸੀ, ਜਿਨ੍ਹਾਂ ਨੂੰ ਅੱਤਵਾਦੀ ਦੱਸਕੇ ਝੂਠਾ ਮੁਕਾਬਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।