ਆਈ ਤਾਜਾ ਵੱਡੀ ਖਬਰ
ਇਕ ਪਾਸੇ ਪੰਜਾਬ ਸਰਕਾਰ ਦੇ ਵਲੋਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖ਼ਤਮ ਕਰੇ ਜਾਣ ਦੀ ਗੱਲ ਆਖੀ ਜਾਂਦੀ ਹੈ , ਉਨ੍ਹਾਂ ਦੇ ਵੱਲੋਂ ਨਸ਼ੇ ਦਾ ਲੱਕ ਤੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ । ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ । ਨਸ਼ੇ ਦੇ ਕਾਰਨ ਕਈ ਘਰ ਤਬਾਹ ਹੋ ਚੁੱਕੇ ਨੇ । ਕਈ ਮਾਵਾਂ ਦੇ ਜਵਾਨ ਪੁੱਤਰ ਜਹਾਨੋਂ ਚਲੇ ਗਏ ਨੇ । ਛੋਟੇ ਛੋਟੇ ਬੱਚੇ ਨਸ਼ੇ ਦੀ ਲਪੇਟ ਵਿਚ ਆ ਰਹੇ ਨੇ । ਪੰਜਾਬ ਦੇ ਹਾਲਾਤ ਅਜਿਹੇ ਬਣ ਰਹੇ ਨੇ ਕਿ ਜਾਂ ਤਾਂ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਪੈ ਰਹੀ ਹੈ ਜਾਂ ਫਿਰ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੀ ਹੈ। ਇਸ ਨਸ਼ੇ ਦੇ ਕਾਰਨ ਕਈ ਮਾਪਿਆਂ ਦੀਆਂ ਬੱਚੀਆਂ ਇਸ ਨਸ਼ੇ ਦੀ ਬਲੀ ਚੜ੍ਹ ਰਹੀਆਂ ਨੇ । ਜਿਨ੍ਹਾਂ ਦੇ ਵੱਲੋਂ ਆਪਣੇ ਪਤੀ ਦੇ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਲਈਆਂ ਜਾਂਦੀਆਂ ਨੇ ।
ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤਲਵੰਡੀ ਭਾਈ ਤੋਂ ਜਿੱਥੇ ਨਸ਼ੇੜੀ ਪਤੀ ਦੇ ਤਸ਼ੱਦਦ ਤੋਂ ਤੰਗ ਆਈ ਇਕ ਵਿਆਹੁਤਾ ਦੇ ਵੱਲੋਂ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਦਰਅਸਲ ਤਲਵੰਡੀ ਭਾਈ ਨੇਡ਼ਲੇ ਪਿੰਡ ਲੱਲ੍ਹੇ ਵਿਚ ਅੱਜ ਸਵੇਰੇ ਇਕ 26 ਸਾਲਾ ਵਿਆਹੁਤਾ ਦੇ ਵੱਲੋਂ ਆਪਣੇ ਪਤੀ ਦੇ ਨਸ਼ੇ ਦੀ ਆਦਤ ਅਤੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਹੀ ਕਮਰੇ ਦੀ ਛੱਤ ਦੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਹੈ। ਜਿਸ ਦਾ ਨਾਮ ਹਰਪ੍ਰੀਤ ਕੌਰ ਪਤਨੀ ਗੁਰਪਿਆਰ ਸਿੰਘ ਹੈ। ਮ੍ਰਿਤਕਾ ਦੇ ਤਿੰਨ ਬੱਚੇ ਨੇ ਤੇ ਛੇ ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ ।
ਉਥੇ ਹੀ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਦੇ ਪਿਤਾ ਦੇ ਵੱਲੋਂ ਆਪਣੇ ਹੀ ਜਵਾਈ ਦੇ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਗਿਆ ਕਿ ਮੇਰਾ ਜਵਾਈ ਅਕਸਰ ਹੀ ਨਸ਼ੇ ਕਰਕੇ ਘਰ ਵਿੱਚ ਆਉਂਦਾ ਸੀ ਤੇ ਅਕਸਰ ਹੀ ਉਸਦੇ ਵੱਲੋਂ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਜਾਂਦੀ ਸੀ। ਮੇਰੇ ਜਵਾਈ ਤੋਂ ਤੰਗ ਆ ਕੇ ਬੇਟੀ ਵੱਲੋਂ ਕਦਮ ਚੁੱਕਿਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੇਟੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਹੁਰੇ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੀ ਬੇਟੀ ਦੇ ਵੱਲੋਂ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਗਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਤਾਂ ਸਾਡੀ ਬੇਟੀ ਦੀ ਮੌਤ ਹੋ ਚੁੱਕੀ ਸੀ ਤੇ ਜਦੋਂ ਅਸੀਂ ਇਸ ਸਬੰਧੀ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਾਡੀ ਕੁੱ-ਟ-ਮਾ-ਰ ਕੀਤੀ । ਮ੍ਰਿਤਕਾ ਦੇ ਪਰਿਵਾਰ ਦੇ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
Previous Postਵਾਲੀਬਾਲ ਖੇਡਣ ਗਏ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਇਸ ਤਰਾਂ ਮੌਤ ਨੇ ਆ ਘੇਰਿਆ – ਇਲਾਕੇ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਸਿੱਖ ਚਿਹਰੇ ਵਜੋਂ ਮੁੱਖ ਮੰਤਰੀ ਬਣਾਉਣ ਦੇ ਬਾਰੇ ਨੂੰ ਲੈ ਕੇ ਡਾ. ਓਬਰਾਏ ਵਲੋਂ ਆਈ ਇਹ ਵੱਡੀ ਖਬਰ