ਆਈ ਤਾਜਾ ਵੱਡੀ ਖਬਰ
ਕਰੋਨਾ ਵਰਗੀ ਭਿਆਨਕ ਬੀਮਾਰੀ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਸੀ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਆਰਥਿਕ ਤੌਰ ਤੇ ਵੀ ਕਮਜ਼ੋਰ ਹੋਏ ਹਨ। ਬਹੁਤ ਸਾਰੇ ਲੋਕਾਂ ਨੂੰ ਜਿਥੇ ਕਰੋਨਾ ਨੇ ਅਜਿਹਾ ਡਰਾ ਦਿੱਤਾ ਜਿਸ ਕਾਰਨ ਕਈ ਲੋਕ ਡਰ ਦੇ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋਏ ਹਨ ਅਤੇ ਕਈ ਲੋਕਾਂ ਦੀ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੀ ਮੌਤ ਹੋਈ ਹੈ। ਪਰ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਸ ਨੂੰ ਸੁਣ ਕੇ ਲੋਕ ਹੈਰਾਨ ਪਰੇਸ਼ਾਨ ਰਹਿ ਜਾਂਦੇ ਹਨ ,ਜਿੱਥੇ ਕਰੋਨਾ ਦੇ ਦੌਰ ਵਿੱਚ ਕਈ ਲੋਕ ਅਜਿਹੇ ਹਨ ਜੋ ਅਜੇ ਤੱਕ ਵੀ ਇਸ ਤੋਂ ਬਾਹਰ ਨਹੀਂ ਨਿਕਲ ਸਕੇ।
ਹੁਣ ਤਿੰਨ ਸਾਲਾ ਤੱਕ ਔਰਤ ਵੱਲੋਂ ਉਨ੍ਹਾਂ ਦੇ ਡਰ ਕਾਰਨ ਪੁੱਤਰ ਨੂੰ ਘਰ ਵਿਚ ਕੈਦ ਰੱਖਿਆ ਗਿਆ ਹੈ ਅਤੇ ਪਤੀ ਨੂੰ ਵੀ ਘਰ ਦਾਖਲ ਨਹੀਂ ਹੋਣ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਦੇ ਨਜ਼ਦੀਕ ਪੈਂਦੇ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਰੂਤੀ ਕੁੰਜ ਦੇ ਇਲਾਕੇ ਵਿੱਚ ਰਹਿਣ ਵਾਲੀ ਇਕ ਔਰਤ ਨੇ ਕਰੋਨਾ ਦੇ ਡਰ ਕਾਰਨ ਆਪ ਅਤੇ ਆਪਣੇ ਪੁੱਤਰ ਨੂੰ ਘਰ ਵਿੱਚ ਤਿੰਨ ਸਾਲ ਤੱਕ ਕੈਦ ਵਿੱਚ ਰੱਖਿਆ।
ਜਿਸ ਨੇ ਆਪਣੇ ਪਤੀ ਨੂੰ ਵੀ ਘਰ ਦਾਖਲ ਨਹੀਂ ਹੋਣ ਦਿੱਤਾ ਜੋ ਕਿ ਪੇਸ਼ੇ ਵਜੋਂ ਇੰਜੀਨੀਅਰ ਹੈ। ਜੋ ਕਿ ਆਪਣੇ ਘਰ ਦੇ ਨਜ਼ਦੀਕ ਹੀ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਸਾਰਾ ਸਾਮਾਨ ਆਪਣੇ ਘਰ ਵਿੱਚ ਮੁਹਇਆ ਕਰਵਾ ਰਿਹਾ ਸੀ। ਉਸ ਦੀ ਪਤਨੀ ਮੁਨਮੁਨ ਨੇ ਕਿਹਾ ਕਿ ਜਦੋਂ ਤੱਕ ਬੱਚਿਆਂ ਵਾਸਤੇ ਦਵਾਈ ਨਹੀਂ ਆ ਜਾਂਦੀ ਉਸ ਸਮੇਂ ਤੱਕ ਉਹ ਆਪਣੇ ਦਸ ਸਾਲਾਂ ਦੇ ਪੁੱਤਰ ਨੂੰ ਘਰ ਤੋਂ ਬਾਹਰ ਨਹੀਂ ਲੈ ਕੇ ਆਵੇਗੀ।
ਉਸ ਦੇ ਪੇਕੇ ਪਰਿਵਾਰ ਵੱਲੋਂ ਵੀ ਉਸ ਨੂੰ ਸਮਝਾਇਆ ਗਿਆ ਪਰ ਉਹ ਆਪਣੀ ਜ਼ਿੱਦ ਤੇ ਅੜੀ ਰਹੀ। ਪਤੀ ਵੱਲੋਂ ਜਿਥੇ ਘਰ ਵਿੱਚ ਕਰਿਆਨੇ ਦਾ ਸਮਾਨ, ਸਬਜ਼ੀਆਂ, ਦੁੱਧ ਅਤੇ ਬੱਚੇ ਦੀ ਫੀਸ ਸਭ ਕੁਝ ਦਿੱਤਾ ਜਾਂਦਾ ਸੀ। ਉੱਥੇ ਹੀ ਪਤਨੀ ਦੇ ਬਾਹਰ ਨਾ ਆਉਣ ਦੀ ਜਾਣਕਾਰੀ ਉਸ ਵੱਲੋਂ ਸਿਹਤ ਵਿਭਾਗ ਅਤੇ ਬਾਲ ਭਲਾਈ ਵਿਭਾਗ ਦੀ ਟੀਮ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਆ ਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਲਿਆਂਦਾ ਗਿਆ ਹੈ।
Home ਤਾਜਾ ਖ਼ਬਰਾਂ 3 ਸਾਲ ਔਰਤ ਨੇ ਕਰੋਨਾ ਦੇ ਖੌਫ ਤੋਂ ਪੁੱਤਰ ਨੂੰ ਰੱਖਿਆ ਘਰ ਚ ਕੈਦ, ਪਤੀ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ
Previous Postਅਮਰੀਕਾ ਚ ਵਾਪਰਿਆ ਵੱਡਾ ਹਵਾਈ ਹਾਦਸਾ, ਹੋਈ ਏਨੇ ਲੋਕਾਂ ਦੀ ਮੌਤ
Next Postਪੰਜਾਬ ਚ ਇਥੇ ਹੈੱਡ ਕਾਂਸਟੇਬਲ ਨੇ ਚੁਕਿਆ ਖੌਫਨਾਕ ਕਦਮ, ਪਹਿਲਾਂ ਕੀਤੀ ਪਰਿਵਾਰ ਨਾਲ ਫੋਨ ਤੇ ਗੱਲ