ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਅਹਿਮ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਉਪਰਾਲਿਆਂ ਤਹਿਤ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਕਿ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਿਆ ਜਾਵੇ। ਜਿਸ ਤਹਿਤ ਕਈ ਤਰ੍ਹਾਂ ਦੇ ਨਵੇਂ ਨਿਯਮ ਬਣਾ ਕੇ ਲੋਕਾਂ ਦੀਆਂ ਸੁਵਿਧਾਵਾਂ ਨੂੰ ਵੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਕੋਰੋਨਾ ਤੋਂ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ ਸਰਕਾਰ ਵੱਲੋਂ ਇਸ ਕੋਰੋਨਾ ਕਾਲ ਦੌਰਾਨ ਆਪਣੇ ਦੇਸ਼ ਵਾਸੀਆਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ।
ਹੁਣ ਆ ਰਹੀ ਇਕ ਤਾਜ਼ਾ ਜਾਣਕਾਰੀ ਮੁਤਾਬਕ ਸਰਕਾਰ ਨੇ ਕੁਝ ਸਹੂਲਤਾਂ ਦੇ ਵਿੱਚ ਦੇਸ਼ ਵਾਸੀਆਂ ਨੂੰ ਦਿੱਤੀ ਗਈ ਛੋਟ ਨੂੰ ਅੱਗੇ ਵਧਾ ਦਿੱਤਾ ਹੈ। ਇਹ ਛੋਟ ਅਤੇ ਸਹੂਲਤ ਸੀਨੀਅਰ ਸਿਟੀਜਨ ਪੈਨਸ਼ਨਰਾਂ ਨੂੰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਕੋਲੋਂ ਜੀਵਨ ਪ੍ਰਮਾਣ ਪੱਤਰ ਜਮਾਂ ਕਰਵਾਉਣ ਨੂੰ ਆਖਿਆ ਜਾਂਦਾ ਹੈ। ਪਰ ਇਸ ਬਾਹਰ ਕੋਰੋਨਾ ਵਾਇਰਸ ਦੀ ਭਿਆਨਕ ਮਾਰ ਨੂੰ ਦੇਖਦੇ ਹੋਏ ਇਸ ਵਿਚ ਕੁਝ ਸੁਧਾਰ ਕੀਤੇ ਗਏ ਸਨ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਤਵਾਰ ਨੂੰ ਇਸ ਸਬੰਧੀ ਵੱਡੀ ਰਾਹਤ ਦਿੰਦੇ ਹੋਏ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਨੂੰ 28 ਫਰਵਰੀ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੁਣ ਉਹ ਸਾਰੇ ਸੀਨੀਅਰ ਸਿਟੀਜਨ ਪੈਨਸ਼ਨਰ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਣਗੇ ਜੋ ਅਜੇ ਤੱਕ ਨਹੀਂ ਜਮਾਂ ਕਰਵਾ ਸਕੇ। ਸਰਕਾਰ ਵੱਲੋਂ ਇਹ ਐਲਾਨ ਕੋਰੋਨਾ ਵਾਇਰਸ ਦੇ ਵਧਦੇ ਹੋਏ ਪਸਾਰ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਹੁਣ ਲੋਕਾਂ ਨੂੰ ਵਾਧੂ ਦੋ ਮਹੀਨੇ ਦਾ ਸਮਾਂ ਮਿਲ ਚੁੱਕਾ ਹੈ
ਅਤੇ ਸਬੰਧਤ ਸਾਰੇ ਕੇਂਦਰ ਸਰਕਾਰ ਦੇ ਪੈਨਸ਼ਨਰ ਆਪਣੇ ਜੀਵਨ ਸਰਟੀਫਿਕੇਟ ਸਬੰਧਤ ਵਿਭਾਗ ਵਿੱਚ ਜਮ੍ਹਾਂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 1 ਅਕਤੂਬਰ ਤੋਂ ਪੈਨਸ਼ਨਰਾਂ ਕੋਲੋਂ ਜੀਵਨ ਪ੍ਰਮਾਣ ਪੱਤਰ ਦੀ ਮੰਗ ਕੀਤੀ ਗਈ ਸੀ ਅਤੇ ਇਸ ਤਹਿਤ ਡਿਜ਼ੀਟਲ ਲਾਈਫ ਸਰਟੀਫਿਕੇਟ ਬਣਾਉਣ ਦੀ ਸਹੂਲਤ ਲਈ ਇੰਡੀਅਨ ਪੋਸਟ ਪੇਮੇਂਟਸ ਬੈਂਕ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬੈਂਕ ਹੁਣ ਆਪਣੇ 1.89 ਅਧਿਕਾਰੀਆਂ ਰਾਹੀਂ ਘਰੇ ਬੈਠੇ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਾਰੀ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਜਿਹੜੇ ਬਜ਼ੁਰਗਾਂ ਦੀ ਬਾਇਓਮੈਟ੍ਰਿਕ ਨਹੀਂ ਹੋ ਪਾ ਰਹੀ ਉਨ੍ਹਾਂ ਦੀ ਪਛਾਣ ਪ੍ਰਕਿਰਿਆ ਵੀਡੀਓ ਅਧਾਰਿਤ ਗ੍ਰਾਹਕ ਪਛਾਣ ਪ੍ਰਕਿਰਿਆ ਜਰੀਏ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਕਿਸਾਨਾਂ ਦਾ ਵਿਰੋਧ ਝੱਲਣ ਦੇ ਬਾਅਦ ਦਿੱਲੀ ਚ ਹੰਸ ਰਾਜ ਨੇ ਕੀਤਾ ਹੁਣ ਇਹ ਕੰਮ, ਸਾਰੇ ਪਾਸੇ ਚਰਚਾ
Next Post19 ਦਿਨ ਮਰੇ ਪੁੱਤ ਦੀ ਖਬਰ ਪਿਓ ਨੇ ਸੀਨੇ ਵਿਚ ਲੁਕੋਈ ਰਖੀ- ਫਿਰ ਕਨੇਡਾ ਤੋਂ ਪੰਜਾਬ ਆਈ ਲਾਸ਼ ਦੇਖ ਪਿਆ ਮਾਤਮ