ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾ-ਨੂੰ-ਨਾਂ ਦਾ ਵਿਰੋਧ ਜਿਥੇ ਵਿਸ਼ਵ ਪੱਧਰ ਉਪਰ ਹੋ ਰਿਹਾ ਹੈ। ਉੱਥੇ ਹੀ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਨਤੀਜਾ ਰਹੀਆ । ਕਿਸਾਨ ਆਗੂ ਜਿਥੇ ਇਨ੍ਹਾਂ ਖੇਤੀ ਕਾ-ਨੂੰ-ਨਾਂ ਨੂੰ ਸਿਰੇ ਤੋਂ ਰੱ-ਦ ਕਰਵਾਉਣ ਦੀ ਮੰਗ ਕਰ ਰਹੇ ਹਨ ਉਥੇ ਹੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਖੇਤੀ ਵਿੱਚ ਸੋਧ ਪ੍ਰਸਤਾਵ ਜਾਰੀ ਕੀਤਾ ਗਿਆ।
ਜਿਸ ਨੂੰ ਠੁਕਰਾਉਣ ਤੋਂ ਬਾਅਦ ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਛੱਬੀ ਜਨਵਰੀ ਦੇ ਮੌਕੇ ਤੇ ਦਿੱਲੀ ਵਿੱਚ ਟਰੈਕਟਰ ਪਰੇਡ ਦਾ ਆਯੋਜਨ ਕੀਤਾ ਗਿਆ ਸੀ। ਉਸ ਸਮੇਂ ਹੀ ਕੁਝ ਕਿਸਾਨਾਂ ਵੱਲੋਂ ਲਾਲ ਕਿਲੇ ਉਪਰ ਜਾ ਕੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਸ ਘਟਨਾ ਲਈ ਸਰਕਾਰ ਵੱਲੋਂ ਕਿਸਾਨ ਆਗੂਆਂ ਤੇ ਕੁਝ ਹੋਰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ।
ਜਿਸ ਦੇ ਚਲਦੇ ਹੋਏ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ। 26 ਜਨਵਰੀ ਲਾਲ ਕਿਲੇ ਮਾਮਲੇ ਵਿੱਚ 50 ਹਜ਼ਾਰ ਇਨਾਮ ਵਾਲੇ ਇਸ ਸਖਸ਼ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਵੱਲੋਂ ਉਹਨਾਂ ਉਪਰ ਇਨਾਮ ਰੱਖੇ ਗਏ ਸਨ ਜਿਸ ਵਿੱਚ ਚਾਰ ਲੋਕਾਂ ਉੱਪਰ ਇੱਕ ਇੱਕ ਲੱਖ ਦਾ ਇਨਾਮ ਸੀ ਅਤੇ ਚਾਰ ਲੋਕਾਂ ਉਪਰ 50,50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਹੁਣ ਸਰਕਾਰ ਵੱਲੋਂ ਇਸ ਰੱਖੇ ਗਏ ਇਨਾਮ ਦੇ ਕਾਰਨ ਹੀ ਮਾਮਲੇ ਵਿੱਚ ਮੰਨੇ ਜਾ ਰਹੇ ਇਕ ਦੋਸ਼ੀ ਨੂੰ ਦਿੱਲੀ ਪੁਲੀਸ ਵੱਲੋਂ ਚੰਡੀਗੜ੍ਹ ਵਿੱਚੋ ਹਿਰਾਸਤ ਵਿਚ ਲਿਆ ਗਿਆ ਹੈ।
ਇਸ ਦੋਸ਼ੀ ਦੀ ਪਹਿਚਾਣ ਕਰਨਾਲ ਦੇ ਰਹਿਣ ਵਾਲੇ ਸੁਖਦੇਵ ਸਿੰਘ ਵਜੋਂ ਹੋਈ ਹੈ। ਜੋ 61 ਸਾਲ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਨੂੰ ਚੰਡੀਗੜ੍ਹ ਵਿੱਚ ਟਰੈਫਿਕ ਲਾਈਟ ਤੋਂ ਦਿੱਲੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸੁਖਦੇਵ ਸਿੰਘ ਨੂੰ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋ ਰੋਕਿਆ ਗਿਆ ਸੀ ਕਿਉਂਕਿ ਸੁਖਦੇਵ ਸਿੰਘ ਜਿਸ ਗੱਡੀ ਵਿਚ ਸਵਾਰ ਹੋ ਕੇ ਆ ਰਿਹਾ ਸੀ। ਉਹ ਪ੍ਰਾਈਵੇਟ ਗੱਡੀ ਹੋਣ ਦੇ ਨਾਲ-ਨਾਲ , ਉਸ ਉੱਪਰ ਜਾਲੀ ਲਗਾਈ ਹੋਈ ਸੀ। ਜਿਸ ਕਾਰਨ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ ਸੀ। ਉਸ ਸਮੇਂ ਹੀ ਦਿੱਲੀ ਪੁਲਿਸ ਵੱਲੋਂ ਆ ਕੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
Previous Postਬੋਲੀਵੁਡ ਤੋਂ ਹੌਲੀਵੁੱਡ ਤਕ ਛਾਇਆ ਸੋਗ – ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ
Next Postਸਾਵਧਾਨ : ਪ੍ਰੀਵਾਰ ਨਾਲ ਹਸਦੀ ਖੇਡ ਦੀ ਬਚੀ ਤੇ ਅਚਾਨਕ ਪਈ ਇਹ ਬਿਪਤਾ, ਲੋਕਾਂ ਚ ਭਾਰੀ ਰੋਸ