26 ਸਾਲਾਂ ਅਧਿਆਪਕ ਦੀ ਲਿਫਟ ਚ ਫਸਣ ਕਾਰਨ ਹੋਈ ਦਰਦਨਾਕ ਮੌਤ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸਕੂਲ ਵਿੱਚ ਜਿੱਥੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਵਾਸਤੇ ਮਾਪਿਆਂ ਵੱਲੋਂ ਭੇਜਿਆ ਜਾਂਦਾ ਹੈ। ਉਥੇ ਹੀ ਅਧਿਆਪਕਾਂ ਵੱਲੋਂ ਸਕੂਲ ਆਉਣ ਵਾਲੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਚ ਪੜਾਇਆ ਜਾਂਦਾ ਹੈ।ਕਰੋਨਾ ਦੇ ਦੌਰ ਵਿਚ ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਸਨ ਜਿਸ ਦੀ ਪਾਲਣਾ ਕਰਨ ਦੇ ਆਦੇਸ਼ ਸਾਰੇ ਅਧਿਆਪਕਾਂ ਨੂੰ ਦਿੱਤੇ ਗਏ ਸਨ। ਜਿੱਥੇ ਬਹੁਤ ਸਾਰੇ ਅਧਿਆਪਕ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ, ਉਥੇ ਹੀ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਹੈ।

ਪਰ ਅਚਾਨਕ ਹੀ ਸਕੂਲ ਵਿੱਚ ਵਾਪਰੇ ਹਾਦਸਿਆਂ ਵਿੱਚ ਕਈ ਅਧਿਆਪਕਾਂ ਦੀ ਜਾਨ ਇਸ ਤਰ੍ਹਾਂ ਚਲੇ ਜਾਂਦੀ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ 26 ਸਾਲਾ ਅਧਿਆਪਕਾ ਦੀ ਲਿਫਟ ਵਿੱਚ ਫਸਣ ਕਾਰਨ ਦਰਦਨਾਕ ਮੌਤ ਹੋਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। ਜਿੱਥੇ ਸਕੂਲ ਵਿਚ ਹੀ ਇਕ 26 ਸਾਲਾ ਅਧਿਆਪਕਾ ਦੀ ਲਿਫਟ ਵਿੱਚ ਫਸਣ ਕਾਰਨ ਮੌਤ ਹੋ ਗਈ ਹੈ।

ਇਹ ਸਭ ਉਸ ਸਮੇਂ ਵਾਪਰਿਆ ਜਦੋਂ ਮੁੰਬਈ ਦੇ ਮਲਾਡ ਇਲਾਕੇ ਵਿੱਚ ਸੈਂਟ ਮੈਰੀਜ਼ ਇੰਗਲਿਸ਼ ਹਾਈ ਸਕੂਲ ਵਿੱਚ ਟੀਚਰ ਜੈਨੇਲ ਫਰਨਾਂਡੀਜ਼ ਨੇ ਇਸ ਸਕੂਲ ਦੇ ਵਿਚ ਜਿਥੇ ਜੂਨ 2022 ਵਿੱਚ ਹੀ ਪੜਾਉਣਾ ਸ਼ੁਰੂ ਕੀਤਾ ਸੀ। ਜੋ ਇਸ ਸਕੂਲ ਵਿੱਚ ਸਹਾਇਕ ਅਧਿਆਪਕਾਂ ਦੇ ਤੌਰ ਤੇ ਕੰਮ ਕਰ ਰਹੀ ਸੀ। ਜਦੋਂ ਉਹ ਛੇਵੀਂ ਮੰਜ਼ਿਲ ਤੇ ਕਲਾਸ ਲਗਾ ਕੇ ਇਕ ਵਜੇ ਦੇ ਕਰੀਬ ਦੂਜੀ ਮੰਜਿਲ ਤੇ ਸਟਾਫ ਰੂਮ ਦੇ ਵਿਚ ਵਾਪਸ ਆ ਰਹੀ ਸੀ। ਉਸ ਸਮੇਂ ਹੀ ਲਿਫਟ ਵਿੱਚ ਜਾਣ ਸਮੇਂ ਉਸ ਵੱਲੋਂ ਬਟਨ ਦਬਾ ਦਿੱਤਾ ਗਿਆ ਜਿਥੇ ਲਿਫਟ ਦਰਵਾਜ਼ਾ ਬੰਦ ਹੋਣ ਤੋਂ ਪਹਿਲਾਂ ਹੀ ਉਪਰ ਵੱਲ ਵਧਣ ਲੱਗੀ ਅਤੇ ਉਹ ਡਰਦੇ ਹੋਏ ਬਾਹਰ ਨਿਕਲਣ ਲੱਗੀ ਅਤੇ ਉਸ ਦਾ ਪੈਰ ਲਿਫਟ ਵਿੱਚ ਫਸ ਗਿਆ ਜਿਸ ਕਾਰਨ ਉਹ ਲਿਫ਼ਟ ਦੇ ਨਾਲ ਹੀ ਉਪਰ ਚਲੀ ਗਈ।

ਲਿਫਟ ਬੰਦ ਕਰਕੇ ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਉਸ ਦਾ ਸਰੀਰ ਬਾਹਰ ਕਾਫ਼ੀ ਸਮੇਂ ਤੱਕ ਲਟਕਦਾ ਰਿਹਾ ਅਤੇ ਉਹ ਚੀਕਦੀ ਰਹੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਆ ਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।