ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਹਾਲਾਤ ਇਸ ਸਮੇਂ ਖੇਤੀ ਅੰਦੋਲਨ ਦੇ ਕਾਰਨ ਤਣਾਅ ਪੂਰਨ ਬਣੇ ਹੋਏ ਹਨ। ਜਿਥੇ ਇਕ ਪਾਸੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਨਫ਼ੇ ਕਿਸਾਨਾਂ ਨੂੰ ਗਿਣਾ ਰਹੀ ਹੈ ਉਥੇ ਹੀ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਜਥੇ ਬੰਦੀਆਂ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਲੋਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਉਪਰ ਅੜੇ ਹੋਏ ਹਨ। ਇਨ੍ਹਾਂ ਕਿਸਾਨ ਮਜ਼ਦੂਰ ਜਥੇ ਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਦੋਂ ਤਕ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀ ਲੈ ਲੈਦੀਂ ਉਦੋਂ ਤੱਕ ਉਹ ਆਪਣੇ ਸੰਘਰਸ਼ ਨੂੰ ਇਸੇ ਤਰ੍ਹਾਂ ਰੋਜ਼ਾਨਾ ਤੇਜ਼ ਕਰਦੇ ਰਹਿਣਗੇ।
ਜ਼ਿਕਰ ਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨਾਂ ਨਾਲ ਹੁਣ ਤੱਕ 5 ਅਹਿਮ ਮੀਟਿੰਗਾਂ ਚੁੱਕੀਆ ਹਨ ਜੋ ਕਿਸੇ ਵੀ ਦਰ ਕਿਨਾਰੇ ਨਹੀਂ ਲੱਗ ਪਾਈਆਂ। ਹੁਣ ਕੇਂਦਰ ਸਰਕਾਰ ਅਗਲੀ ਮੀਟਿੰਗ ਵਾਸਤੇ ਕਿਸਾਨ ਜਥੇ ਬੰਦੀਆਂ ਨੂੰ ਲਿਖਤੀ ਰੂਪ ਵਿੱਚ ਸੱਦਾ ਪੱਤਰ ਭੇਜਿਆ ਗਿਆ ਹੈ ਜਿਸ ਵਿਚ ਕੇਂਦਰੀ ਸਰਕਾਰ ਨੇ ਆਖਿਆ ਹੈ ਕਿ ਹੁਣ ਕਿਸਾਨ ਜਥੇ ਬੰਦੀਆਂ ਅਗਲੀ ਮੀਟਿੰਗ ਦਾ ਸਮਾਂ ਖ਼ੁਦ ਨਿਸ਼ਚਿਤ ਕਰਨਗੀਆਂ। ਭੇਜੀ ਗਈ ਇਸ ਲਿਖਤ ਚਿੱਠੀ ਦਾ ਜਵਾਬ ਦੇਣ ਦੇ ਲਈ ਕਿਸਾਨ ਜਥੇ ਬੰਦੀਆਂ 23 ਦਸੰਬਰ ਨੂੰ ਆਪਣਾ ਫੈਸਲਾ ਲੈਣਗੀਆਂ।
ਇਸ ਸਬੰਧੀ ਗੱਲ ਬਾਤ ਕਰਦਿਆਂ ਹੋਈਆਂ ਕਿਸਾਨ ਜਥੇ ਬੰਦੀਆਂ ਨੇ ਕੁਝ ਹੋਰ ਅਹਿਮ ਐਲਾਨ ਵੀ ਕੀਤੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਹੀ 23, 26 ਅਤੇ 27 ਦਸੰਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਜਿਥੇ ਸ਼ਾਮਲ ਸੰਪੂਰਨ ਲੋਕਾਂ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਨ ਕੀਤਾ ਜਾਵੇਗਾ। ਇਸ ਦੌਰਾਨ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਜੋ ਇਸ ਅੰਦੋਲਨ ਵਿੱਚ ਸ਼ਾਮਲ ਲੋਕ ਇਤਿਹਾਸ ਤੋਂ ਜਾਣੂ ਹੋ ਸਕਣ।
ਇਸ ਅੰਦੋਲਨ ਤਹਿਤ ਸੰਸਾਰ ਭਰ ਦੀਆਂ ਭਾਰਤੀ ਅੰਬੈਸੀਆਂ ਅੱਗੇ 25 ਅਤੇ 26 ਦਸੰਬਰ ਨੂੰ ਧਰਨੇ ਦਿੱਤੇ ਜਾਣਗੇ। ਭਾਰਤ ਦੇ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਆ ਰਹੇ ਹਨ। ਕਿਸਾਨ ਜਥੇ ਬੰਦੀਆਂ ਵੱਲੋਂ ਇੰਗਲੈਂਡ ਦੀ ਪਾਰਲੀਮੈਂਟ ਮੈਂਬਰਾਂ ਨੂੰ ਇਹ ਅਪੀਲ ਕੀਤੀ ਜਾਵੇਗੀ ਕਿ ਜਦੋਂ ਤੱਕ ਭਾਰਤ ਦੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ਤੋਂ ਰੋਕ ਕੇ ਰੱਖਣ ਲਈ ਦਬਾਅ ਪਾਇਆ ਜਾਵੇ। 23 ਦਸੰਬਰ ਨੂੰ ਕਿਸਾਨ ਦਿਵਸ ਮੌਕੇ ਦੇਸ਼ ਦੇ ਸਾਰੇ ਕਿਸਾਨ ਇੱਕ ਸਮੇਂ ਦਾ ਖਾਣਾ ਨਹੀਂ ਖਾਣਗੇ।
Previous Postਬਾਬਾ ਦਾ ਢਾਬਾ ਵਾਲੇ ਕਾਂਤਾ ਪ੍ਰਸ਼ਾਦ ਬਾਰੇ ਹੁਣ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ, ਸਾਰੇ ਪਾਸੇ ਹੋ ਗਈ ਚਰਚਾ
Next Postਆਖਰ ਕੇਂਦਰੀ ਮੰਤਰੀ ਨੇ ਸਕੂਲਾਂ ਵਾਸਤੇ ਕਰਤਾ ਇਹ ਵੱਡਾ ਐਲਾਨ , ਬੱਚਿਆਂ ਚ ਛਾਈ ਖੁਸ਼ੀ