ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਕਰੋਨਾ ਕੇਸਾਂ ਵਿੱਚ ਆ ਰਹੀ ਲਗਾਤਾਰ ਕਮੀ ਨੂੰ ਦੇਖ ਕੇ ਕੁਝ ਦੇਸ਼ਾਂ ਵੱਲੋਂ ਹਵਾਈ ਸੇਵਾਵਾਂ ਸਖ਼ਤ ਨਿਰਦੇਸ਼ਾਂ ਨਾਲ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਯਾਤਰੀਆਂ ਨੂੰ ਆਪਣਾ ਕਰੋਨਾ ਸਬੰਧੀ ਟੀਕੇਕਰਨ ਦਾ ਸਰਟੀਫ਼ਿਕੇਟ ਅੰਬੈਸੀ ਵਿਚ ਲਾ-ਜ਼-ਮੀ ਜਮਾ ਕਰਵਾਉਣਾ ਪਵੇਗਾ ਅਤੇ ਨਾਲ ਹੀ ਯਾਤਰੀਆਂ ਨੂੰ ਕਰੋਨਾ ਪ੍ਰੋਟੋਕੋਲ ਦੀ ਵੀ ਪਾਲਣਾ ਕਰਨੀ ਜ਼ਰੂਰੀ ਹੈ। ਉੱਤੇ ਹੀ ਯੂ ਏ ਈ ਸਮੇਤ ਕਈ ਹੋਰ ਦੇਸ਼ਾਂ ਵੱਲੋਂ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਆਮ ਯਾਤਰੀਆਂ ਲਈ ਫਲਾਈਟਾਂ ਬੰਦ ਕੀਤੀਆਂ ਗਈਆਂ ਹਨ ਪਰ ਕੁਝ ਖਾਸ ਅਧਿਕਾਰੀਆਂ ਲਈ ਇਸ ਵਿਚ ਛੋਟ ਦਿੱਤੀ ਗਈ ਹੈ।
ਦੁਬਈ ਦੇ ਉੱਘੇ ਬਿਜ਼ਨਸਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਨਾਲ ਜੁੜੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਡਾਕਟਰ ਓਬਰਾਏ ਨੇ ਰੀਟਰਨ ਫਲਾਈਟ ਤੇ ਅੰਮ੍ਰਿਤਸਰ ਤੋਂ ਦੁਬਈ ਜਾਣਾ ਸੀ ਪਰ ਕਰੋਨਾ ਪਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ ਸਨ ਜਿਸ ਤੇ ਉਨ੍ਹਾਂ ਦੱਸਿਆ ਕਿ ਉਹ ਕੋਰੋਨਾ ਨੈਗਟਿਵ ਹਨ ਅਤੇ ਉਨ੍ਹਾਂ ਦੇ ਕਰੋਨਾ ਦਾ ਵੈਕਸੀਨ ਵੀ ਲੱਗਿਆ ਹੋਇਆ ਹੈ, ਉਨ੍ਹਾਂ ਕੋਲੋਂ ਦੁਬਈ ਤੋਂ ਰਿਟਰਨ ਪਰਮਿਟ ਵੀ ਹੈ ਅਤੇ ਉਹ ਦੁਬਈ ਦੇ ਗੋਲਡ ਵੀਜ਼ਾ ਕਾਰਡ ਹੋਲਡਰ ਵੀ ਹਨ ਨਾਲ ਹੀ ਉਨ੍ਹਾਂ ਤੋਂ ਚਾਰ ਘੰਟੇ ਪਹਿਲਾਂ ਦੀ ਰੈਪਿਡ ਰਿਪੋਰਟ ਅਤੇ 48 ਘੰਟੇ ਪਹਿਲਾਂ ਦੀ ਪੀ ਸੀ ਆਰ ਰਿਪੋਰਟ ਵੀ ਮੌਜੂਦ ਹੈ।
ਉਹਨਾਂ ਦੇ ਇਸ ਸਬ ਸਬੂਤ ਦੇਣ ਦੇ ਬਾਵਜੂਦ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਲਿਜਾਣ ਲਈ ਨਹੀਂ ਮੰਨ ਰਹੇ ਸਨ ਜਿਸ ਤੋਂ ਬਾਅਦ ਡਾਕਟਰ ਓਬਰਾਏ ਨੇ ਅੰਮ੍ਰਿਤਸਰ ਏਅਰਪੋਰਟ ਦੇ ਏਵੀਏਸ਼ੀਅਨ ਮੰਤਰੀ ਹਰਦੀਪ ਪੁਰੀ ਅਤੇ ਚੇਅਰਮੈਨ ਐਮ ਪੀ ਗੁਰਜੀਤ ਔਜਲਾ ਨਾਲ ਰਾਬਤਾ ਕੀਤਾ ਜਿਨ੍ਹਾਂ ਦੀ ਹਦਾਇਤ ਤੇ ਏਅਰ ਇੰਡੀਆ ਸਟਾਫ ਡਾਕਟਰ ਓਬਰਾਏ ਨੂੰ ਆਪਣੇ ਨਾਲ ਲਿਜਾਣ ਲਈ ਮੰਨਿਆ। ਜਿਸ ਤੇ ਡਾਕਟਰ ਓਬਰਾਏ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਪਾਰਲੀਮੈਂਟ ਮੈਂਬਰ ਗੁਰਜੀਤ ਔਜਲਾ ਦਾ ਖਾਸ ਸ਼ੁਕਰੀਆ ਅਦਾ ਕੀਤਾ।
ਡਾਕਟਰ ਓਬਰਾਏ ਵੱਲੋਂ 248 ਸੀਟਾਂ ਵਾਲੇ ਇਸ ਜਹਾਜ਼ ਵਿਚ ਇਕੱਲੇ ਯਾਤਰੀ ਵਜੋਂ 740 ਦਿਰਿਹਾਮ ਜੋ ਕਿ ਭਾਰਤੀ ਕਰੰਸੀ ਮੁਤਾਬਿਕ 14800 ਰੁਪਏ ਬਣਦੇ ਹਨ ਦੇ ਕੇ ਸਫਰ ਕੀਤਾ ਗਿਆ। ਪੰਜਾਬ ਵਿੱਚ ਆਪਣੇ ਦੌਰੇ ਦੌਰਾਨ ਡਾਕਟਰ ਓਬਰਾਏ ਵੱਲੋਂ ਪੰਡਿਤ ਸੋਮਨਾਥ ਦੀ ਯਾਦ ਵਿੱਚ ਪਟਿਆਲੇ ਦੇ ਤਖਤ ਸ੍ਰੀ ਪਟਨਾ ਸਾਹਿਬ ਦੇ ਮੁਖੀ ਗੌਹਰੇ ਮਸਕੀਨ ਨੂੰ ਐਂਬੂਲੈਂਸ ਭੇਂਟ ਕੀਤੀ ਗਈ ਅਤੇ ਗੁਰਦਾਸਪੁਰ ਵਿਚ ਇੱਕ ਲੈਬਾਰਟਰੀ ਬਣਾਉਣ ਵਾਸਤੇ ਜਗਾ ਦਾ ਮੁਆਇਨਾ ਕੀਤਾ ਗਿਆ।
Previous Postਹੁਣੇ ਹੁਣੇ ਫਿਲਮ ਜਗਤ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ
Next Postਪੰਜਾਬ ਚ ਇਥੇ ਕਰਫਿਊ ਦੇ ਬਾਰੇ ਚ ਹੁਣੇ ਹੁਣੇ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ