ਆਈ ਤਾਜਾ ਵੱਡੀ ਖਬਰ
26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਉਪਰ ਸਖ਼ਤੀ ਵਰਤੀ ਜਾ ਰਹੀ ਹੈ। ਸਰਕਾਰ ਦੇ ਕਹਿਣ ਤੇ ਹੀ ਭਾਰੀ ਪੁਲਸ ਧਰਨੇ ਵਾਲੀ ਜਗ੍ਹਾ ਤੇ ਤਾਇਨਾਤ ਕੀਤੇ ਗਏ ਹਨ। ਜਿੱਥੇ ਬੀਤੇ ਦਿਨੀਂ ਪੁਲਿਸ ਵੱਲੋਂ ਟੋਲ ਪਲਾਜ਼ਾ ਉਪਰ ਲਗਾਏ ਗਏ ਧਰਨੇ ਨੂੰ ਚੁਕਵਾ ਦਿੱਤਾ ਗਿਆ ਸੀ ਅਤੇ ਇੱਥੇ ਚਲ ਰਹੇ ਲੰਗਰ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਸੀ ਇਹ ਵੀ ਕਿਹਾ ਗਿਆ ਸੀ ਕਿ ਇਸ ਜਗ੍ਹਾ ਤੇ ਹੁਣ ਟ੍ਰੈਕਟਰ ਟਰਾਲੀਆਂ ਨਹੀਂ ਰੁਕ ਸਕਦੀਆ ਅਤੇ ਨਾ ਹੀ ਇੱਥੋਂ ਲੰਗਰ ਛੱਕ ਸਕਦੀਆਂ ਹਨ।
ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਨੂੰ ਵੇਖਦੇ ਹੋਏ ਅਤੇ ਕੱਲ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਮੱਦੇ ਨਜ਼ਰ ਕਿਸਾਨਾਂ ਵੱਲੋਂ ਮੁੜ ਅੰਦੋਲਨ ਵੱਲ ਵ-ਹੀ-ਰਾਂ ਜਾ ਰਹੀਆਂ ਹਨ। ਹੁਣ 24 ਘੰਟਿਆਂ ਦੇ ਅੰਦਰ ਹੀ ਕਿਸਾਨਾਂ ਨੇ ਮੁੜ ਅਜਿਹਾ ਕੰਮ ਕਰਤਾ ਕਿ ਸਰਕਾਰ ਵੀ ਹੈਰਾਨ ਹੈ। ਜਿੱਥੇ ਕੱਲ ਪਾਣੀਪੱਤ ਦੇ ਦੋ ਟੋਲ ਪਲਾਜ਼ਾ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਪੁਲੀਸ ਵੱਲੋਂ ਜ਼-ਬ-ਰ-ਦ-ਸ-ਤੀ ਬੰਦ ਕਰਵਾ ਦਿੱਤਾ ਗਿਆ,
ਨਾਲ ਹੀ ਇੱਥੇ ਕਿਸਾਨਾਂ ਲਈ ਚੱਲ ਰਿਹਾ ਲੰਗਰ ਵੀ ਬੰਦ ਕਰਵਾ ਦਿੱਤਾ ਗਿਆ ਸੀ। ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਣ ਦਾ ਇਸ ਤਰ੍ਹਾਂ ਅਸਰ ਹੋਇਆ ਕਿ ਲੋਕਾਂ ਨੇ ਰਾਤੋ ਰਾਤ ਸਰਕਾਰ ਦੀ ਸਾਰੀ ਖੇਡ ਹੀ ਬਦਲ ਕੇ ਰੱਖ ਦਿੱਤੀ। ਅੱਜ ਮੁੜ ਤੋਂ ਕਿਸਾਨਾਂ ਵੱਲੋਂ ਇਸ ਜਗਾ ਉੱਪਰ ਧਰਨਾ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੰਗਰ ਵੀ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਨਾਲ ਹੀ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਇਹ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਅਗਰ ਸਰਕਾਰ ਵੱਲੋਂ ਕਿਸਾਨਾਂ ਉਪਰ ਕਿਸੇ ਵੀ ਤਰ੍ਹਾਂ ਦਾ ਧੱਕਾ ਕੀਤਾ ਜਾਵੇਗਾ
ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਤੇ ਇਸ ਦੌਰਾਨ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਅਤੇ ਜਿਸ ਦੇ ਨਤੀਜੇ ਠੀਕ ਨਹੀਂ ਹੋਣਗੇ। ਵੀਰਵਾਰ ਬੰਦ ਕੀਤੇ ਗਏ ਧਰਨੇ ਅਤੇ ਲੰਗਰ ਨੂੰ ਅੱਜ ਸ਼ੁੱਕ ਰਵਾਰ ਦੇ ਦਿਨ ਕਿਸਾਨਾਂ ਵੱਲੋਂ ਫਿਰ ਤੋਂ ਪਹਿਲਾਂ ਦੀ ਤਾਂ ਹੀ ਚਾਲੂ ਕਰ ਦਿੱਤਾ ਗਿਆ ਹੈ। ਦਿੱਲੀ ਹਿੰ– ਸਾ ਮਗਰੋਂ ਰੋਹਤਕ ਟੋਲ ਪਲਾਜ਼ਾ ਤੇ ਦਿੱਲੀ ਅੰਮ੍ਰਿਤਸਰ ਟੋਲ ਪਲਾਜ਼ਾ ਬੰਦ ਕੀਤਾ ਗਿਆ ਸੀ। ਅੱਜ ਫਿਰ ਤੋਂ ਕਿਸਾਨਾਂ ਵੱਲੋਂ ਇਸ ਟੋਲ ਪਲਾਜ਼ਾ ਤੇ ਟੋਲ ਫਰੀ ਕਰਕੇ ਲੰਗਰ ਸ਼ੁਰੂ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਕੀਤੀ ਜਾ ਰਹੀ ਧੱ-ਕੇ-ਸ਼ਾ-ਹੀ ਨਾਲ ਇਹ ਕਿਸਾਨੀ ਸੰਘਰਸ਼ ਹੋਰ ਮਜ਼ਬੂਤ ਹੋ ਚੁੱਕਾ ਹੈ।
Previous Postਸਾਵਧਾਨ : ਮੌਸਮ ਦੇ ਬਾਰੇ ਚ ਹੁਣ ਆਈ ਇਹ ਵੱਡੀ ਖਬਰ ਆਉਂਦੇ 3 ਦਿਨ ਇਹੋ ਜਿਹਾ ਰਹੇਗਾ ਮੌਸਮ
Next Postਕਿਸਾਨੀ ਸੰਘਰਸ਼ : ਹੁਣੇ ਹੁਣੇ ਹੋ ਗਿਆ ਓਹੀ ਕੰਮ ਜੋ ਸੋਚ ਰਹੇ ਸੀ ਲੱਗ ਗਈ ਇਹ ਪਾਬੰਦੀ