236 ਯਾਤਰੀਆਂ ਨਾਲ ਉਡਾਨ ਭਰਨ ਤੋਂ ਪਹਿਲਾਂ ਜਹਾਜ ਚ ਹੋਇਆ ਧਮਾਕਾ , ਮਚਿਆ ਚੀਕ ਚਿਹਾੜਾ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਵਿੱਚ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ 236 ਯਾਤਰੀਆਂ ਨਾਲ ਜਹਾਜ਼ ਦੇ ਉਡਾਨ ਭਰਨ ਤੋਂ ਪਹਿਲਾਂ ਹੀ ਅਜਿਹਾ ਹਾਦਸਾ ਵਾਪਰ ਗਿਆ l ਜਿਸ ਕਾਰਨ ਚੀਕ ਚਿਹਾੜਾ ਪੈ ਗਿਆ l ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਗ੍ਰੀਸ ਦੇ ਹੇਰਾਕਲੀਅਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਡਨ ਦੇ ਗੈਟਵਿਕ ਏਅਰਪੋਰਟ ਜਾ ਰਹੀ, ਇਕ ਈਜ਼ੀਜੈੱਟ ਫਲਾਈਟ ‘ਚ ਇਕ ਮਹਿਲਾ ਯਾਤਰੀ ਦਾ ਬੈਗ ਅਚਾਨਕ ਫਟ ਗਿਆ, ਜਿਸ ਕਾਰਨ ਮੌਕੇ ਤੇ ਸਹਿਮ ਦਾ ਮਾਹੌਲ ਬਣ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ, ਜਦੋਂ ਬੈਗ ‘ਚ ਰੱਖੀ ਈ-ਸਿਗਰੇਟ ਤੇ ਪਾਵਰ ਬੈਂਕ ਰਗੜ ਕਾਰਨ ਫਟ ਗਏ, ਜਿਸ ਕਾਰਨ ਜੋਰ ਦੇ ਨਾਲ ਧਮਾਕਾ ਹੋਇਆ ਤੇ ਆਲੇ ਦੁਆਲੇ ਠੀਕ ਚਿਹਾੜਾ ਪੈ ਗਿਆ l ਆਵਾਜ਼ ਸੁਣਦੇ ਸਾਰ ਹੀ ਲੋਕ ਇਧਰ ਉਧਰ ਭੱਜਣ ਲੱਗੇ । ਇਸ ਧਮਾਕੇ ਤੋਂ ਬਾਅਦ ਬੈਗ ਨੂੰ ਅੱਗ ਲੱਗ ਗਈ ਅਤੇ ਸਾਰਾ ਕੈਬਿਨ ਕਾਲੇ ਧੂੰਏਂ ਨਾਲ ਭਰ ਗਿਆ। ਜਿਸ ਸਬੰਧੀ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਜਿਸ ਵਿੱਚ ਅਸੀਂ ਪੂਰੇ ਘਟਨਾਕ੍ਰਮ ਨੂੰ ਵੇਖਿਆ ਜਾ ਸਕਦਾ ਹੈ l ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਵੇਲੇ ਜਹਾਜ਼ ‘ਚ ਸਵਾਰ 236 ਯਾਤਰੀਆਂ ‘ਚ ਦਹਿਸ਼ਤ ਫੈਲ ਗਈ ਅਤੇ ਕੁਝ ਲੋਕ ਡਰ ਦੇ ਮਾਰੇ ‘ਬਮ-ਬਮ’ ਦੇ ਚੀਕਾਂ ਮਾਰਨ ਲੱਗੇ। ਇਹ ਹਾਦਸਾ ਕਿਵੇਂ ਹੋਇਆ ਇਸ ਸਬੰਧੀ ਵੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਜਿਵੇਂ ਹੀ ਬੈਗ ਫਟਿਆ, ਅੱਗ ਦੀਆਂ ਲਪਟਾਂ ਨਿਕਲ ਲੱਗ ਗਈਆਂ ਅਤੇ ਕੈਬਿਨ ਵਿੱਚ ਧੂੰਆਂ ਫੈਲ ਗਿਆ। ਲੋਕ ਡਰ ਗਏ ਅਤੇ ਜਹਾਜ਼ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਸਟਾਫ ਨੇ ਸਥਿਤੀ ‘ਤੇ ਕਾਬੂ ਕਰ ਲਿਆ। ਬੈਗ ਇੱਕ ਬ੍ਰਿਟਿਸ਼ ਮਹਿਲਾ ਯਾਤਰੀ ਦਾ ਸੀ, ਜਿਸ ਵਿੱਚ ਵੱਡੀ ਮਾਤਰਾ ਵਿੱਚ ਈ-ਸਿਗਰੇਟ ਅਤੇ ਪਾਵਰ ਬੈਂਕ ਸਨ। ਹਾਲਾਂਕਿ ਕਿਸ ਤਰ੍ਹਾਂ ਗਨੀਮਤ ਰਹੀ ਕਿ ਸਾਰੇ ਯਾਤਰੀ ਸੁਰੱਖਤ ਹਨ ਤੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਹਨ, ਜਿਨਾਂ ਦੇ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।