23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਕੀਤਾ ਅਜਿਹਾ ਕੰਮ – ਸਾਰੇ ਪਾਸੇ ਹੋ ਰਹੀਆਂ ਸਿਫਤਾਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸਿਆਣੇ ਸੱਚ ਹੀ ਆਖਦੇ ਹਨ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਸਭ ਸਹੂਲਤਾਂ ਮਿਲਣ ਦੇ ਨਾਲ ਆਪਣੀ ਪੜ੍ਹਾਈ ਨੂੰ ਮੁਕੰਮਲ ਕਰ ਲਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਘਰ ਦੀਆਂ ਮਜਬੂਰੀਆਂ ਕਾਰਨ ਆਪਣੀ ਪੜਾਈ ਵਿਚਕਾਰ ਹੀ ਛੱਡ ਦੇਣੀ ਪੈਂਦੀ ਹੈ ਉਨ੍ਹਾਂ ਦੀ ਪੜ੍ਹਾਈ ਦਾ ਸੁਪਨਾ ਹਮੇਸ਼ਾਂ ਉਨ੍ਹਾਂ ਦੇ ਦਿਲ ਵਿੱਚ ਬਣਿਆ ਰਹਿੰਦਾ ਹੈ। ਇਸ ਲਈ ਉਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਹਰ ਵਕਤ ਸੋਚਿਆ ਜਾਂਦਾ ਹੈ। ਪਰ ਕੋਸ਼ਿਸ਼ ਬਹੁਤ ਘਟ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਗਿਆਨ ਇਕ ਅਜਿਹੀ ਚੀਜ਼ ਹੈ ਜੋ ਵੰਡਣ ਨਾਲ ਵਧੇਰੇ ਵਧਦੀ ਹੈ ਅਤੇ ਇਨਸਾਨ ਪੂਰੀ ਉਮਰ ਵਿਦਿਆਰਥੀ ਰਹਿੰਦਾ ਹੈ ਅਤੇ ਸਿੱਖਿਆ ਕਦੇ ਵੀ ਖਤਮ ਨਹੀਂ ਹੁੰਦੀ।

ਹੁਣ ਏਥੇ 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਅਤੇ ਸਭ ਲੋਕਾਂ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ,ਜਿਸ ਬਾਰੇ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਟੋਨੀਓ ਤੋਂ ਸਾਹਮਣੇ ਆਈ ਹੈ ਜਿੱਥੇ ਰਹਿਣ ਵਾਲੇ ਇਕ 88 ਸਾਲਾ ਬਜ਼ੁਰਗ ਵੱਲੋਂ, ਆਪਣੀ 23 ਸਾਲਾ ਪੋਤੀ ਨਾਲ ਆਪਣੀ ਪੜ੍ਹਾਈ ਮੁਕੰਮਲ ਕੀਤੀ ਗਈ ਹੈ ਅਤੇ ਗ੍ਰੈਜੂਏਸ਼ਨ ਕਰ ਲਈ ਗਈ ਹੈ। ਦੱਸਿਆ ਗਿਆ ਹੈ ਕਿ ਇਹ ਬਜ਼ੁਰਗ ਰੇਨੇ ਨੀਰਾ ਆਪਣੀ ਗਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਲਈ ਪਿਛਲੇ 70 ਸਾਲਾਂ ਤੋਂ ਵਧੇਰੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਸੀ।

ਕਿਉਂਕਿ ਇਸ ਵਿਅਕਤੀ ਨੂੰ ਉਸ ਸਮੇਂ ਆਪਣੀ ਪੜ੍ਹਾਈ ਛੱਡਣੀ ਪਈ ਸੀ ਜਦੋਂ ਇਸ ਨੂੰ ਘਰ ਆਪਣੇ ਪਰਿਵਾਰ ਦੀ ਦੇਖਭਾਲ ਲਈ 1950 ਦੌਰਾਨ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਪੜ੍ਹਾਈ ਛੱਡਣੀ ਪਈ ਸੀ। ਜਿੱਥੇ ਪੋਤੀ ਵੱਲੋਂ ਯੂਨੀਵਰਸਿਟੀ ਆਫ ਟੈਕਸਾਸ ਵਿੱਚ ਚਾਰ ਸਾਲ ਲਈ ਦਾਖਲਾ ਲਿਆ ਸੀ, ਉਥੇ ਹੀ ਉਸ ਵੱਲੋਂ ਆਪਣੇ ਦਾਦੇ ਨੂੰ ਵੀ ਪੜ੍ਹਾਈ ਲਈ ਪ੍ਰੇਰਿਤ ਕੀਤਾ ਗਿਆ, ਜਿੰਨਾ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਦੇਖ ਕੇ ਉਥੇ ਬਹੁਤ ਸਾਰੇ ਵਿਦਿਆਰਥੀ ਪ੍ਰੇਰਿਤ ਹੋਏ। ਉੱਥੇ ਹੀ 11 ਦਸੰਬਰ ਨੂੰ ਉਨ੍ਹਾਂ ਨੂੰ ਆਪਣੀ ਡਿਗਰੀ ਮੁਕੰਮਲ ਕਰਨ ਤੇ ਡਿਗਰੀ ਹਾਸਲ ਕਰਨ ਲਈ ਬੁਲਾਇਆ ਗਿਆ।

ਜਿਥੇ ਸਟੇਜ ਤੇ ਉਨ੍ਹਾਂ ਦੇ ਆਉਣ ਨਾਲ਼ ਬਹੁਤ ਸਾਰੇ ਲੋਕਾਂ ਵਿਚ ਖੁਸ਼ੀ ਸੀ ਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਸੀ। ਦਾਦੇ ਵੱਲੋਂ ਜਿਥੇ ਇਕਨੋਮਿਕਸ ਵਿਚ ਡਿਗਰੀ ਹਾਸਲ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਦੀ ਪੋਤੀ ਵੱਲੋ ਕਮਿਊਨੀਕੇਸ਼ਨ ਦੇ ਖੇਤਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਲਈ ਗਈ ਹੈ।