ਆਈ ਤਾਜਾ ਵੱਡੀ ਖਬਰ
ਜਿਥੇ ਪਿਛਲੇ 51 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਨਾਲ ਇਹ ਸਿੱਧਾ ਹੀ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਖੇਤੀ ਕਰ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਲਈ ਚਲੋ ਦਿੱਲੀ ਦੇ ਤਹਿਤ ਸਭ ਕਿਸਾਨ-ਹੁਣ ਦਿੱਲੀ ਕੂਚ ਕਰ ਰਹੇ ਹਨ। ਉੱਥੇ ਹੀ ਹੁਣ 22 ਤੋ 29 ਨਵੰਬਰ ਤੱਕ ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਖਬਰ ਦਾ ਐਲਾਨ ਹੋਇਆ ਹੈ।
ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਹਾੜੀ ਦੀਆਂ ਫਸਲਾਂ ਵਾਸਤੇ ਪਾਣੀ ਦੇਣ ਲਈ 22 ਨਵੰਬਰ ਤੋਂ 29 ਨਵੰਬਰ 2020 ਤੱਕ ਨਹਿਰਾਂ ਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜਲ ਸਰੋਤ ਦੇ ਇਕ ਬੁਲਾਰੇ ਨੇ ਦੱਸਿਆ ਕਿ ਘੱਗਰ ਲਿੰਕ ਅਤੇ ਘੱਗਰ ਬਰਾਂਚ ਅਤੇ ਪਟਿਆਲਾ ਮਾਈਨਰ ਜੋ ਗਰੁੱਪ ਵਿੱਚ ਬੀ ਵਿੱਚ ਹਨ ।
ਉਨ੍ਹਾਂ ਨੂੰ ਪਹਿਲੀ ਤਰਜੀਹ ਦੇ ਅਧਾਰ ਤੇ ਪੂਰਾ ਪਾਣੀ ਦਿੱਤਾ ਜਾਵੇਗਾ । ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ ਜੋ ਕਿ ਗਰੁੱਪ ਏ ਵਿੱਚ ਹਨ ,ਉਨ੍ਹਾਂ ਨੂੰ ਦੂਜੀ ਤਰਜੀਹ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ। ਅੱਪਰ ਬਾਰੀ ਦੁਆਬ ਵਿਚੋਂ ਨਿਕਲਦੀ ਮੇਨ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਪਾਣੀ ਦਿੱਤਾ ਜਾਵੇਗਾ। ਫਿਰ ਇਸ ਤਰ੍ਹਾਂ ਲਾਹੌਰ ਬਰਾਂਚ ਸਭਰਾਓ ਬਰਾਂਚ ਦੇ ਇਨ੍ਹਾਂ ਦੇ ਰਜਬਾਹਿਆਂ ਅਤੇ ਕਸੂਰ ਬਰਾਂਚ ਲੋਅਰ ਨੂੰ ਬਾਕੀ ਬਚਦਾ ਪਾਣੀ ਦਿੱਤਾ ਜਾਵੇਗਾ।
ਪਹਿਲੀ ਤਰਜੀਹ ਵਾਲਿਆਂ ਨੂੰ ਪੂਰਾ ਪਾਣੀ ਮਿਲੇਗਾ ਤੇ ਦੂਜੀ ਤਰਜੀਹ ਨੂੰ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ। ਜਾਰੀ ਕੀਤੇ ਗਏ ਇਸ ਐਲਾਨ ਦੇ ਤਹਿਤ ਸਰਹੰਦ ਕੈਨਾਲ ਸਿਸਟਮ ਜਿਵੇਂ ਕਿ ਪਟਿਆਲਾ ਫੀਡਰ, ਅਬੋਹਰ ਬਰਾਂਚ, ਬਠਿੰਡਾ ਬਰਾਂਚ, ਬਿਸਤ ਦੁਆਬ, ਕੈਨਾਲ ਅਤੇ ਸਿੱਧਵਾਂ ਬਰਾਂਚ, ਪਹਿਲੀ, ਦੂਜੀ, ਤੀਜੀ,ਚੌਥੀ ਅਤੇ ਪੰਜਵੀਂ ਤਰਜੀਹ ਦੇ ਅਧਾਰ ਤੇ ਚੱਲਣਗੀਆਂ। ਜਲ ਸਰੋਤ ਵਿਭਾਗ ਵੱਲੋਂ ਛੱਡਿਆ ਜਾਣ ਵਾਲਾ ਇਹ ਪਾਣੀ ਕਿਸਾਨਾਂ ਦੀ ਪੂਰੀ ਪ੍ਰਕਿਰਿਆ ਸ਼ੁਰੂ ਹਾੜੀ ਦੀਆਂ ਫਸਲਾਂ ਵਿੱਚ ਸਹਾਈ ਸਿੱਧ ਹੋਵੇਗਾ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਹ ਖਬਰ ਕੁਝ ਰਾਹਤ ਦੇਣ ਵਾਲੀ ਮਹਿਸੂਸ ਹੋ ਰਹੀ ਹੈ।
Previous Postਹੁਣ ਆਈ ਇਹ ਵੱਡੀ ਮਾੜੀ ਖਬਰ : ਪੰਜਾਬ ਚ ਇਥੇ ਕਿਸਾਨਾਂ ਤੇ ਪਈ ਇਹ ਬਿਪਤਾ, ਮਚੀ ਹਾਹਾਕਾਰ
Next Postਪੰਜਾਬ: 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਤਾਜਾ ਖਬਰ, ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ