21 ਕਰੋੜ ਰੁਪਏ ਮੁੱਲ ਦੇ ਝੋਟੇ ‘ਸੁਲਤਾਨ’ ਨੂੰ ਮਿਲੀ ਇਸ ਤਰਾਂ ਮੌਤ – ਪਸ਼ੂ ਪ੍ਰੇਮੀਆਂ ਚ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਇਨਸਾਨੀ ਰਿਸ਼ਤਿਆਂ ਵਿੱਚ ਬਹੁਤ ਸਾਰੀ ਕੁੜਤਨ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਬਹੁਤ ਸਾਰੇ ਇਨਸਾਨਾ ਵੱਲੋਂ ਜਾਨਵਰਾਂ ਨਾਲ ਕੀਤੇ ਜਾਂਦੇ ਪਿਆਰ ਦੀਆਂ ਇਹ ਮਿਸਾਲ ਵੀ ਸਾਹਮਣੇ ਆ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਦੀਆਂ ਹਨ। ਇਹ ਕੋਸ਼ਿਸ਼ਾਂ ਕਿਸੇ ਖਾਸ ਜਾਨਵਰ ਦੇ ਕਾਰਨ ਵੀ ਹੁੰਦੀਆਂ ਹਨ। ਉੱਥੇ ਹੀ ਉਸ ਇਨਸਾਨ ਦੀ ਪਹਿਚਾਣ ਉਸ ਦੇ ਜਾਨਵਰ ਦੇ ਕਾਰਨ ਦੁਨੀਆ ਦੇ ਕੋਨੇ ਕੋਨੇ ਵਿੱਚ ਫੈਲ ਜਾਂਦੀ ਹੈ। ਤੇ ਉਹ ਉਸ ਇਨਸਾਨ ਦੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣ ਜਾਂਦਾ ਹੈ। ਜਿਸ ਤੋਂ ਦੂਰ ਰਹਿਣ ਬਾਰੇ ਉਸ ਇਨਸਾਨ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ।

ਹੁਣ 21 ਕਰੋੜ ਰੁਪਏ ਦੇ ਮੁੱਲ ਦੇ ਝੋਟੇ ਸੁਲਤਾਨ ਦੀ ਹੋਈ ਮੌਤ ਕਾਰਨ ਪਸ਼ੂ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਕੈਥਲ ਜ਼ਿਲੇ ਤੋਂ ਸਾਹਮਣੇ ਆਈ ਹੈ , ਜਿੱਥੇ ਬਹੁਤ ਸਾਰੇ ਰਿਕਾਰਡ ਪੈਦਾ ਕਰਨ ਵਾਲੇ ਝੋਟੇ ਸੁਲਤਾਨ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਕਾਰਨ ਉਸ ਦੇ ਮਾਲਕ ਨਰੇਸ਼ ਦੇ ਪਿੰਡ ਬੁੱਢਾਖੇੜਾ ਵਿਖੇ ਸੋਗ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਉਸਦੇ ਮਾਲਕ ਨਰੇਸ਼ ਵੱਲੋਂ ਆਪਣੇ ਇਸ ਝੋਟੇ ਸੁਲਤਾਨ ਨੂੰ ਆਪਣੇ ਬੱਚਿਆਂ ਵਾਂਗੂੰ ਪਾਲਿਆ ਗਿਆ ਸੀ। ਜਿਸ ਨੂੰ ਸਵੇਰ ਦੇ ਨਾਸ਼ਤੇ ਵਿਚ ਦੇਸੀ ਘਿਉ ਮਲੀਦਾ ਅਤੇ ਦੁੱਧ ਦਿੱਤਾ ਜਾਂਦਾ ਸੀ।

ਉੱਥੇ ਹੀ ਉਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਉਸ ਦੇ ਜਾਣ ਨਾਲ ਪਰਿਵਾਰ ਵਿੱਚ ਇੱਕ ਕਮੀ ਆ ਗਈ ਹੈ। ਨਰੇਸ਼ ਨੇ ਦੱਸਿਆ ਕਿ ਸੁਲਤਾਨ ਵੱਲੋਂ ਬਹੁਤ ਸਾਰੇ ਮੇਲਿਆਂ ਵਿੱਚ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕੀਤੇ ਗਏ। ਪਸ਼ੂ ਮੇਲਿਆਂ ਵਿੱਚ ਇਸ ਵੱਲੋਂ ਤਹਿਲਕਾ ਮਚਾ ਕੇ ਬਹੁਤ ਸਾਰੇ ਇਨਾਮ ਇਸ ਪਰਵਾਰ ਦੀ ਝੋਲੀ ਪਾਏ ਗਏ ਹਨ। ਇਸ ਸੁਲਤਾਨ ਦੇ ਕਾਰਨ ਹੀ ਇਸ ਪਰਵਾਰ ਨੂੰ ਸਭ ਪਾਸੇ ਜਾਣਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਰਾਜਸਥਾਨ ਦੇ ਪੁਸ਼ਕਰ ਮੇਲੇ ਵਿੱਚ ਸੁਲਤਾਨ ਨੂੰ ਖਰੀਦਣ ਲਈ ਇੱਕ ਪਸ਼ੂ ਪ੍ਰੇਮੀ ਵੱਲੋਂ 21 ਕਰੋੜ ਰੁਪਏ ਦੀ ਕੀਮਤ ਰੱਖੀ ਗਈ ਸੀ।

ਪਰ ਨਰੇਸ਼ ਅਤੇ ਉਸ ਦੇ ਭਰਾ ਵੱਲੋਂ ਇਸ ਆਫਰ ਨੂੰ ਠੁਕਰਾ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਸੁਲਤਾਨ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਗਿਆ ਸੀ ਅਤੇ ਪੁੱਤਰਾਂ ਦੀ ਕੋਈ ਕੀਮਤ ਨਹੀਂ ਹੁੰਦੀ। ਉੱਥੇ ਹੀ ਨਰੇਸ਼ ਨੇ ਦੱਸਿਆ ਕਿ ਸੁਲਤਾਨ ਇੱਕ ਸਾਲ ਵਿੱਚ ਵੀਰਜ ਦੀ ਡੋਜ਼ 30 ਹਜ਼ਾਰ ਤੱਕ ਦਿੰਦਾ ਸੀ। ਜਿਸ ਦੇ ਕਾਰਨ ਉਸ ਦੇ ਪਰਵਾਰ ਨੂੰ ਲੱਖਾਂ ਰੁਪਏ ਦੀ ਕਮਾਈ ਹੁੰਦੀ ਸੀ। ਉੱਥੇ ਹੀ ਸੁਲਤਾਨ ਨੂੰ ਰਾਸਟਰੀ ਜੇਤੂ ਦਾ ਖਿਤਾਬ ਵੀ 2013 ਵਿਚ ਹੋਈਆ ਹਿਸਾਰ ਦੀਆਂ ਖੇਡਾਂ ਵਿੱਚ ਮਿਲ ਚੁੱਕਾ ਹੈ, ਜਿਸ ਵਿੱਚ ਰਾਸ਼ਟਰੀ ਪਸ਼ੂ ਸੁੰਦਰਤਾ ਪ੍ਰਤੀਯੋਗਤਾ ਹੋਈ ਸੀ।
+-