200 KM ਦੀ ਗਤੀ ਦਾ ਆਇਆ ਖ਼ਤਰਨਾਕ ਤੂਫ਼ਾਨ , ਹਸਤਪਤਾਲ ਤੇ ਘਰ ਤਬਾਹ 1000 ਮੌਤਾਂ ਦਾ ਖਦਸ਼ਾ

ਦੁਨੀਆਂ ਭਰ ਵਿੱਚ ਕੁਦਰਤ ਦੀ ਕਰੋਪੀ ਦਾ ਡਰਾਵਨਾ ਰੂਪ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਵੱਡਾ ਨੁਕਸਾਨ ਹੁੰਦਾ ਪਿਆ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ 200 ਕਿਲੋਮੀਟਰ ਦੀ ਗਤੀ ਦੇ ਨਾਲ ਖਤਰਨਾਕ ਤੂਫਾਨ ਆਇਆ । ਇਸ ਤੂਫਾਨ ਦੇ ਕਾਰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਘਰ ਤਬਾਹ ਹੋ ਚੁੱਕੇ ਹਨ । ਮਿਲੀ ਜਾਣਕਾਰੀ ਮੁਤਾਬਿਕ ਫਰਾਂਸ ਦੇ ਹਿੰਦ ਮਹਾਸਾਗਰ ਵਾਲੇ ਮੇਓਟ ਖੇਤਰ ਵਿਚ ਚੱਕਰਵਾਤ ‘ਚੀਡੋ’ ਨੇ ਭਾਰੀ ਤਬਾਹੀ ਮਚਾਈ । ਜਿਸ ਵਿੱਚ ਵੱਡਾ ਨੁਕਸਾਨ ਹੋ ਚੁੱਕਿਆ ਹੈ, ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ । ਇਨਾ ਹੀ ਨਹੀਂ ਸਗੋਂ ਕਈ ਲੋਕ ਬੇਘਰ ਹੋ ਚੁੱਕੇ ਹਨ , ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 200 ਕਿਲੋਮੀਟਰ ਪ੍ਰਤੀ ਘੰਟਾ ਯਾਨੀ ਕਿ 124 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇਹ ਤੂਫਾਨ ਆਇਆ ਤੇ ਇਸ ਨੇ ਮਿੰਟਾਂ ਦੇ ਵਿੱਚ ਸਭ ਕੁਝ ਤਬਾਹ ਕਰ ਦਿੱਤਾ। ਫਰਾਂਸੀਸੀ ਟੀਵੀ ਰਿਪੋਰਟਾਂ ਮੁਤਾਬਕ ਇਸ ਤਬਾਹੀ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋ ਕੇ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।ਉੱਥੇ ਹੀ ਇਕ ਅਧਿਕਾਰੀ ਨੇ ਕਿਹਾ ਕਿ ਇਹ 90 ਸਾਲਾਂ ਵਿੱਚ ਇਥੇ ਆਉਣ ਵਾਲਾ ਸਭ ਤੋਂ ਭਿਆਨਕ ਤੂਫਾਨ ਹੈ। ਉਧਰ ਅਫ਼ਰੀਕਾ ਦੇ ਤੱਟ ਤੋਂ ਦੂਰ ਦੱਖਣ-ਪੂਰਬੀ ਹਿੰਦ ਮਹਾਸਾਗਰ ਵਿੱਚ ਸਥਿਤ ਮੇਓਟ, ਫਰਾਂਸ ਅਤੇ ਯੂਰਪੀਅਨ ਯੂਨੀਅਨ ਦਾ ਸਭ ਤੋਂ ਗਰੀਬ ਖੇਤਰ ਹੈ। ਇੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 75 ਫੀਸਦੀ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਨਿਵਾਸੀਆਂ ਦੇ ਸਹੀ ਅੰਕੜਿਆਂ ਦੀ ਘਾਟ ਕਾਰਨ, ਇਕ ਅਧਿਕਾਰੀ ਨੇ ਕਿਹਾ ਕਿ ਚੱਕਰਵਾਤ ਕਾਰਨ ਮੌਤਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ। ਦੱਸ ਦਈਏ ਕਿ ਇਸ ਕਰੋਪੀ ਦੇ ਕਾਰਨ ਜਿੱਥੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ , ਉੱਥੇ ਹੀ ਬਿਜਲੀ ਵੀ ਠੱਪ ਹੋ ਚੁੱਕੀ । ਬਚਾਅ ਕਾਰਜ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹਨ, ਪੁਲਿਸ ਵੱਲੋਂ ਵੀ ਆਪਣੇ ਪੱਧਰ ਤੇ ਕਾਰਵਾਈ ਆਰੰਭੀ ਗਈ ਹੈ। ਪਰ ਇਸ ਕੁਦਰਤ ਦੀ ਕਰੋਪੀ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ । ਜਿਸ ਦਾ ਖਮਿਆਜ਼ਾ ਕਈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਪੂਰਾ ਨਹੀਂ ਕੀਤਾ ਜਾ ਸਕਦਾ।