ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਜਿਥੇ ਲਗਾਤਾਰ ਵਾਧਾ ਦਰਜ ਕੀਤਾ ਜਾਂਦਾ ਹੈ ਉਥੇ ਹੀ ਦੇਸ਼ ਅੰਦਰ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਸਰਕਾਰ ਵੱਲੋਂ ਜਿਥੇ ਬੱਚਿਆਂ ਦੀ ਰੱਖਿਆ ਵਾਸਤੇ ਉਨ੍ਹਾਂ ਨੂੰ ਵਿਦਿਅਕ ਅਦਾਰਿਆਂ ਤੋਂ ਵੀ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖੀ ਗਈ ਸੀ। ਉਥੇ ਹੀ ਸਾਰੀਆਂ ਘਟਨਾਵਾਂ ਮਾਸੂਮ ਬੱਚਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਜਾਂਦੀਆਂ ਹਨ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੰਦੀਆਂ ਹਨ।
ਜਿੱਥੇ ਬਹੁਤ ਸਾਰੇ ਬੱਚਿਆਂ ਨੂੰ ਕਈ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਉਥੇ ਹੀ ਕੁਝ ਘਟਨਾਵਾਂ ਬੱਚਿਆਂ ਨਾਲ ਘਰ ਵਿੱਚ ਵਾਪਰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ। ਹੁਣ 200 ਫੁੱਟ ਡੂੰਘੇ ਬੋਰਵੈਲ ਵਿੱਚ ਡਿਗਿਆ 3 ਸਾਲ ਦਾ ਬੱਚਾ ਜਿਥੇ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਜਿਲੇ ਉਮਰੀਆ ਅਧੀਨ ਆਉਣ ਵਾਲੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ। ਅੱਜ ਇੱਥੇ ਇਕ ਤਿੰਨ ਸਾਲਾਂ ਦਾ ਮਾਸੂਮ ਬੱਚਾ 200 ਤੋਂ ਵਧੇਰੇ ਡੂੰਘੇ ਬੋਰ ਵਿੱਚ ਡਿੱਗਿਆ ਸੀ।
ਜਿਸ ਨੂੰ ਬਾਹਰ ਕੱਢਣ ਵਾਸਤੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਕਾਫੀ ਲੰਮਾ ਸਮਾਂ ਇਸ ਮੁਹਿੰਮ ਨੂੰ ਚਲਾਇਆ ਗਿਆ। ਜਿੱਥੇ ਇਸ ਬੱਚੇ ਨੂੰ ਐਨ ਡੀ ਆਰ ਐਫ ਦੀ ਟੀਮ ਵੱਲੋਂ 16 ਘੰਟਿਆ ਤੋਂ ਵੀ ਵਧੇਰੇ ਲੰਮੇ ਸਮੇਂ ਕੀਤੀ ਗਈ ਮਿਹਨਤ ਤੋਂ ਬਾਅਦ ਇਸ ਮਾਸੂਮ ਬੱਚੇ ਗੌਰਵ ਦੁਬੇ ਨੂੰ ਬਾਹਰ ਕੱਢ ਲਿਆ ਗਿਆ ਸੀ। ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਜਿੱਥੇ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਬੱਚੇ ਦਾ ਸਾਹ ਘੁਟਣ ਕਾਰਨ 8 ਘੰਟੇ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਹੈ ਅਤੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਬੱਚਾ ਉਸ ਸਮੇਂ ਇਸ ਘਟਨਾ ਦਾ ਸ਼ਿਕਾਰ ਹੋਇਆ ਸੀ ਜਦੋਂ ਖੇਤਾਂ ਦੇ ਵਿੱਚ ਖੇਡਦੇ ਸਮੇਂ ਇੱਕ ਖੁੱਲ੍ਹੇ ਹੋਏ ਬੋਰਵੇਲ ਗਿਆ ਸੀ।
Previous Postਪੰਜਾਬ ਚ ਇਥੇ ਹੋਣ ਲੱਗੀ ਸੀ ਵੱਡੀ ਲੁੱਟ ਪੈਣ ਲੱਗਾ ਸੀ ਡਾਕਾ ਪਰ ਏਦਾਂ ਹੋ ਗਿਆ ਬਚਾਅ
Next Post96 ਘੰਟਿਆਂ ਹੋ ਸਕਦਾ ਇਹ ਵੱਡਾ ਕੰਮ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਆਇਆ ਵੱਡਾ ਬਿਆਨ