ਆਈ ਤਾਜਾ ਵੱਡੀ ਖਬਰ
ਕਈ ਵਾਰ ਵਿਆਹੁਤਾ ਜ਼ਿੰਦਗੀ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਮਨੁੱਖ ਨੂੰ ਵੱਡੀਆਂ ਮੁਸੀਬਤਾਂ ਦੇ ਵਿੱਚ ਪਾ ਦਿੰਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦੋ ਬੱਚਿਆਂ ਦੀ ਮਾਂ, ਜਿਸਨੂੰ ਇੱਕ ਨੌਜਵਾਨ ਨੇ ਇੰਨਾ ਜਿਆਦਾ ਤੰਗ ਪਰੇਸ਼ਾਨ ਕੀਤਾ ਕਿ ਉਸ ਮਾਂ ਦੇ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੌਫਨਾਕ ਕਦਮ ਚੁੱਕਿਆ ਗਿਆ l ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ l ਜਿੱਥੇ ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੇ ਇੱਕ ਨੌਜਵਾਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ l ਦੱਸਿਆ ਜਾ ਰਿਹਾ ਹੈ ਕਿ ਉਸਦੇ ਹੀ ਪਿੰਡ ਇਕ ਨੌਜਵਾਨ ਨੂੰ ਜਦੋਂ 2 ਬੱਚਿਆਂ ਦੀ ਮਾਂ ਨੇ ਦੋਸਤੀ ਕਰਨ ਤੋਂ ਇਨਕਾਰ ਕੀਤਾ l
ਜਿਸ ਤੋਂ ਬਾਅਦ ਉਹ ਫੋਨ ’ਤੇ, ਸੈਰ ਕਰਦੇ ਸਮੇਂ ਪ੍ਰੇਸ਼ਾਨ ਕਰਨ ਲੱਗ ਪਿਆ। ਇਸ ਤੋਂ ਤੰਗ ਆ ਕੇ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਦੀ ਲਾਸ਼ ਸਮਾਪਤ ਕਰ ਲਈ l ਉਧਰ ਮ੍ਰਿਤਕ ਔਰਤ ਦੀ ਪਛਾਣ ਜਸਬੀਰ ਕੌਰ ਰੀਤੂ, ਉਮਰ 36 ਸਾਲ ਵਜੋਂ ਹੋਈ ਹੈ, ਜੋ 2 ਬੱਚਿਆਂ ਫ਼ਤਿਹ ਤੇ ਏਕਮ ਦੀ ਮਾਂ ਸੀ, ਉਸ ਦੇ ਵਿਆਹ ਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ ਤੇ ਉਸਦਾ ਪਤੀ ਇੰਦਰਜੀਤ ਦੁਬਈ ਗਿਆ ਸੀ। ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ ਦਾ ਹੀ ਇਕ ਨੌਜਵਾਨ ਉਸਨੂੰ ਕਾਫੀ ਦਿਨਾਂ ਤੋ ਤੰਗ-ਪ੍ਰੇਸ਼ਾਨ ਕਰ ਰਿਹਾ ਸੀ l
ਇਹ ਨੌਜਵਾਨ ਇਸ ਔਰਤ ਨਾਲ ਦੋਸਤੀ ਕਰਨ ਦਾ ਦਬਾਅ ਪਾਉਂਦਾ ਸੀ। ਕਈ ਵਾਰ ਜਦੋਂ ਮੁਲਜ਼ਮ ਫੋਨ ਕਰਦਾ ਤਾਂ ਬੱਚੇ ਫੋਨ ਚੁੱਕ ਲੈਂਦੇ ਸਨ, ਜਦੋਂਕਿ ਔਰਤ ਨੂੰ ਸੈਰ ਕਰਨ ਜਾਂਦੇ ਸਮੇਂ ਵੀ ਰਸਤੇ ’ਚ ਪ੍ਰੇਸ਼ਾਨ ਕਰਦਾ ਸੀ। ਰੋਜ਼ਾਨਾ ਵਾਂਗ ਸੋਮਵਾਰ ਸਵੇਰੇ ਔਰਤ ਦਾ ਦਿਓਰ ਲਗਭਗ 9 ਵਜੇ ਆਪਣੇ ਕੰਮ ’ਤੇ ਅਤੇ ਦੋਵੇਂ ਬੱਚੇ ਪੜ੍ਹਨ ਲਈ ਸਕੂਲ ਚਲੇ ਗਏ।
ਘਰ ’ਚ ਉਹ ਆਪਣੀ ਸੱਸ ਨਾਲ ਮੌਜੂਦ ਸੀ, ਜੋ ਬੀਮਾਰ ਰਹਿੰਦੀ ਹੈ। ਇਸ ਸ਼ਖਸ ਦੇ ਵੱਲੋਂ ਇਸ ਔਰਤ ਨੂੰ ਇਸ ਕਦਰ ਤੰਗ ਪਰੇਸ਼ਾਨ ਕੀਤਾ ਗਿਆ ਕਿ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਤਾ ਲੱਗਦੇ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਇਸ ਦੁੱਖਦਾਇਕ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ, ਉਥੇ ਹੀ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l
Previous Postਮਕਾਨ ਮਾਲਕ ਔਰਤ ਦੇ ਟੋਟੇ ਟੋਟੇ ਕਰ ਕੀਤਾ ਫਰਿੱਜ ਚ ਸਟੋਰ , ਹੋਈ 58 ਸਾਲ ਦੀ ਕੈਦ
Next Postਪਿਤਾ ਨੇ ਆਪਣੀਆਂ ਜੁੜਵਾ ਧੀਆਂ ਦਾ ਕਤਲ ਕਰ ਸ਼ਮਸ਼ਾਨ ਚ ਦਫ਼ਨਾਇਆ , ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ