2 ਸਾਲਾਂ ਤੋਂ ਟਾਇਲਟ ਨਾ ਹੋਣ ਕਾਰਨ ਸੁਹਰੇ ਘਰ ਨਹੀਂ ਗਿਆ ਜਵਾਈ , ਤਲਾਕ ਤੱਕ ਪਹੁੰਚਿਆ ਮਾਮਲਾ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਵਿੱਚ ਹਰ ਘਰ ਚ ਟਾਇਲਟ ਲਗਵਾਉਣ ਦੇ ਲਈ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਹਨ, ਪਰ ਹਾਲੇ ਵੀ ਅਜਿਹੇ ਬਹੁਤ ਪਿੰਡ ਤੇ ਕਸਬੇ ਹਨ, ਜਿੱਥੇ ਹਾਲੇ ਵੀ ਘਰਾਂ ਵਿੱਚ ਟਾਇਲਟ ਨਹੀਂ ਬਣਿਆ ਹੈ, ਅਜਿਹੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਹਾਲੇ ਵੀ ਖੁੱਲੇ ਦੇ ਵਿੱਚ ਸ਼ੌਚ ਕਰਨ ਦੇ ਲਈ ਜਾਂਦੇ ਹਨ l ਪਰ ਹੁਣ ਤੁਹਾਨੂੰ ਇੱਕ ਅਜਿਹੇ ਘਰ ਬਾਰੇ ਦੱਸਾਂਗੇ, ਜਿੱਥੇ ਟਾਈਲਟ ਨਾ ਹੋਣ ਕਾਰਨ ਇੱਕ ਜਵਾਈ ਆਪਣੇ ਸਹੁਰੇ ਘਰ ਨਹੀਂ ਗਿਆ, ਇਨਾ ਹੀ ਨਹੀਂ ਸਗੋਂ ਹੁਣ ਇਸ ਵਜ੍ਹਾ ਕਾਰਨ ਤਲਾਕ ਤੱਕ ਦੀ ਨੌਬਤ ਆ ਚੁੱਕੀ ਹੈ l ਦਸਦਿਆਂ ਕਿ ਇਹ ਮਾਮਲਾ ਨਾਲੰਦਾ ਜ਼ਿਲੇ ਦੇ ਪਿੰਡ ਤੇਲਮਾਰ ਤੋਂ ਸਾਹਮਣੇ ਆਇਆ l ਜਿੱਥੇ ਫਿਲਮ ‘ਟਾਇਲਟ ਏਕ ਪ੍ਰੇਮ ਕਥਾ’ ਦੀ ਝਲਕ ਦੇਖਣ ਨੂੰ ਮਿਲੀ।

ਇਥੇ ਸਹੁਰੇ ਘਰ ਟਾਇਲਟ ਨਾ ਹੋਣ ਕਾਰਨ 2 ਸਾਲ ਤੋਂ ਜਵਾਈ ਘਰ ਨਹੀਂ ਆਇਆ ਤੇ ਹੁਣ ਮਾਮਲਾ ਤਲਾਕ ਤੱਕ ਪਹੁੰਚ ਗਿਆ ਹੈ। ਜਦੋਂ ਮਾਮਲਾ ਤਲਾਕ ਤੱਕ ਪਹੁੰਚਦਾ ਹੈ ਤਾਂ ਮੀਡੀਆ ਦੇ ਵਿੱਚ ਵੀ ਕਾਫੀ ਸੁਰਖੀਆਂ ਮਿਲਦੀਆਂ ਹਨ l ਦੱਸਿਆ ਜਾ ਰਿਹਾ ਹੈ ਕਿ ਟਾਇਲਟ ਨਾ ਹੋਣ ਕਾਰਨ ਜਵਾਈ ਨੇ ਲੜਕੀ ਨੂੰ ਤਲਾਕ ਦਾ ਨੋਟਿਸ ਵੀ ਦਿੱਤਾ । ਇਸ ਤੋਂ ਨਾਰਾਜ਼ ਹੋ ਕੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਕਰਵਾਉਣ ਵਾਲੇ ਆਗੂ ਨੂੰ ਸ਼ਿਕਾਇਤ ਕੀਤੀ।

ਜਿਸ ਤੋਂ ਬਾਅਦ ਆਗੂ ਨੇ ਲੜਕੀ ਦੇ ਪਰਿਵਾਰ ਨਾਲ ਵੀ ਕੁੱਟਮਾਰ ਕੀਤੀ। ਇਸ ‘ਚ ਰਿਸ਼ੀ ਨਾਂ ਦਾ ਵਿਅਕਤੀ ਜ਼ਖਮੀ ਹੋ ਗਿਆ ਹੈ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਸਬੰਧੀ ਲੜਕੀ ਦੀ ਮਾਂ ਸਰਗੁਣ ਦੇਵੀ ਵੱਲੋਂ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਪਟਨਾ ਸਿਟੀ ਵਾਸੀ ਵਿੱਕੀ ਨਾਲ ਹੋਇਆ ਸੀ। ਵਿਆਹ ਸਮੇਂ ਲੜਕੇ ਨੇ ਟਾਇਲਟ ਬਣਾਉਣ ਲਈ ਕਿਹਾ ਸੀ।

ਜਿਸ ਤੋਂ ਬਾਅਦ ਇਹ ਸਮਝੌਤਾ ਹੋਇਆ ਸੀ ਕਿ ਵਿਆਹ ਤੋਂ ਬਾਅਦ ਇਹ ਪਰਿਵਾਰ ਆਪਣੇ ਘਰ ਦੇ ਵਿੱਚ ਟਾਈਲਟ ਬਣਵਾ ਲਵੇਗਾ l ਪਰ ਵਿਆਹ ਤੋਂ ਬਾਅਦ ਦੋ ਸਾਲ ਬੀਤ ਗਏ ਤੇ ਇਸ ਪਰਿਵਾਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਟਾਇਲਟ ਨਹੀਂ ਬਣਵਾਇਆ ਗਿਆ l ਜਿਸ ਕਾਰਨ ਹੁਣ ਜਵਾਈ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਇਸ ਘਰ ਦੀ ਧੀ ਦੇ ਨਾਲ ਨਹੀਂ ਰਹੇਗਾ, ਕਿਉਂਕਿ ਉਹਨਾਂ ਵੱਲੋਂ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ ਗਿਆ l ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਦੇ ਵਿੱਚ ਕਾਫੀ ਤਕਰਾਰ ਵੀ ਵੇਖਣ ਨੂੰ ਮਿਲੀ ਤੇ ਹੁਣ ਮੁੰਡੇ ਦੇ ਵੱਲੋਂ ਤਲਾਕ ਮੰਗਿਆ ਜਾ ਰਿਹਾ ਹੈ।