2 ਦਿਨ ਪਹਿਲਾਂ ਘਰ ਦੇ ਬਾਹਰ ਖੜੇ ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ ਇਸ ਹਲਾਤ ਚ ਮਿਲੀ ਲਾਸ਼

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ । ਕੁਝ ਹਾਦਸੇ ਅਜਿਹੇ ਹੁੰਦੇ ਹਨ ਜੋ ਰੂਹ ਕੰਬਾਊ ਹੁੰਦੇ ਹਨ । ਜਿਨ੍ਹਾਂ ਹਾਦਸਿਆਂ ਦੌਰਾਨ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ। ਅਜਿਹਾ ਹੀ ਇਕ ਹਾਦਸਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਹਿਰਾ ਤੋਂ ਸਾਹਮਣੇ ਆਇਆ । ਜਿੱਥੇ ਇਕ ਪੰਜਾਹ ਸਾਲਾ ਪ੍ਰਭਦਿਆਲ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਛੱਪੜ ਵਿਚੋਂ ਮਿਲਣ ਤੋਂ ਬਾਅਦ ਚਾਰੇ ਪਾਸੇ ਸਨਸਨੀ ਦਾ ਮਾਹੌਲ ਫੈਲ ਗਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਭ ਦਿਆਲ ਜਦੋਂ ਆਪਣੇ ਘਰ ਵਿੱਚੋਂ ਲਾਪਤਾ ਹੋਇਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਪੁਲੀਸ ਨੂੰ ਲਾਪਤਾ ਦੀ ਜਾਣਕਾਰੀ ਦਿੱਤੀ ਸੀ , ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪ੍ਰਭ ਦਿਆਲ 2 ਦਿਨ ਪਹਿਲਾਂ ਮੰਡੀ ਵਿੱਚ ਕਣਕ ਸੁੱਟ ਕੇ ਰਾਤ ਕਰੀਬ 11 ਵਜੇ ਘਰ ਆਇਆ ਸੀ। ਆਪਣੀ ਬੇਟੀ ਨੂੰ ਰੋਟੀ ਬਣਾਉਣ ਲਈ ਕਹਿ ਕੇ ਘਰ ਦੇ ਬਾਹਰ ਖੜੇ ਆਪਣੇ ਟਰੈਕਟਰ ਉੱਤੇ ਵੱਜ ਰਿਹਾ ਸਪੀਕਰ ਬੰਦ ਕਰਨ ਗਿਆ ਸੀ ।

ਟਰੈਕਟਰ ਤੇ ਵੱਜ ਰਹੇ ਸਪੀਕਰ ਬੰਦ ਕਰਕੇ ਗਿਆ ਪ੍ਰਭ ਦਿਆਲ ਵਾਪਿਸ ਨਹੀਂ ਆਇਆ। ਪ੍ਰਭ ਦਿਆਲ ਸਿੰਘ ਦੀ ਧੀ ਨੇ ਸਵੇਰ ਹੁੰਦੇ ਸਾਰ ਪਿੰਡ ਦੀ ਪੁਲਸ ਚੌਕੀ ਵਿੱਚ ਪਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਲਗਾਤਾਰ ਪੁਲਸ ਵਲੋ ਗੁਆਚੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ। ਪੁਲੀਸ ਦੇ ਵੱਲੋਂ ਘਰ ਦੇ ਬਾਹਰ ਹੀ ਛੱਪੜ ਵਿਚੋਂ ਮ੍ਰਿਤਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ । ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸ਼ਰੀਕੇ ਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਸੀ ਸ਼ਰੀਕੇ ਦੇ ਵੱਲੋਂ ਪ੍ਰਭ ਦਿਆਲ ਦਾ ਕਤਲ ਕਰ ਦਿੱਤਾ ਗਿਆ ।

ਉਨ੍ਹਾਂ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਅੱਜ ਤੋਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਇਨ੍ਹਾਂ ਦਾ ਪ੍ਰਭ ਦਿਆਲ ਦੇ ਨਾਲ ਝਗੜਾ ਹੋਇਆ ਸੀ , ਜਿਸ ਦੀ ਸ਼ਿਕਾਇਤ ਪੁਲੀਸ ਥਾਣੇ ਵੀ ਕਰਵਾਈ ਗਈ ਸੀ । ਹੁਣ ਪ੍ਰਭ ਦਿਆਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਨਾ ਹੀ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।