ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਹਰ ਇਨਸਾਨ ਵੱਲੋਂ ਆਪਣੀ ਕਮਾਈ ਵਿਚੋਂ ਕੁਝ ਬੱਚਤ ਕੀਤੀ ਜਾਂਦੀ ਹੈ ਤਾਂ ਜੋ ਮੁਸ਼ਕਿਲ ਦੇ ਦੌਰ ਵਿੱਚ ਉਸ ਕਮਾਈ ਦਾ ਇਸਤੇਮਾਲ ਕੀਤਾ ਜਾ ਸਕੇ। ਜਿੱਥੇ ਲੋਕਾਂ ਵੱਲੋਂ ਆਪਣੇ ਪੈਸੇ ਦੀ ਬੱਚਤ ਕਰਕੇ ਬੈਂਕਾਂ ਵਿੱਚ ਜਮ੍ਹਾਂ ਕੀਤਾ ਗਿਆ ਸੀ ਅਤੇ ਫਿਰ ਕਰੋਨਾ ਦੇ ਦੌਰ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਉਸ ਸਮੇਂ ਲੋਕਾਂ ਵੱਲੋਂ ਬੈਂਕ ਵਿੱਚ ਜਮਾ ਕੀਤੀ ਗਈ ਆਪਣੀ ਜਮ੍ਹਾਂ ਪੂੰਜੀ ਦੀ ਵਰਤੋਂ ਕੀਤੀ ਗਈ ਸੀ। ਇਸ ਤਰਾਂ ਹੀ ਬੈਂਕ ਵੱਲੋਂ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਕਈ ਤਰਾਂ ਦੀਆਂ ਸਹੂਲਤਾ ਵੀ ਦਿੱਤੀਆਂ ਜਾਂਦੀਆਂ ਹਨ।
ਹੁਣ ਦੋ ਦਿਨ ਦੀ ਛੁੱਟੀ ਬਾਰੇ ਇੱਥੇ ਇਹ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਦੋ ਦਿਨਾਂ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ ਜਿੱਥੇ ਬੈਂਕਾਂ ਬੰਦ ਹੋ ਜਾਣਗੀਆਂ। ਕਿਉਂਕਿ ਬੈਂਕਾ ਨੂੰ ਸੋਧ ਬਿਲ 2021 ਦੇ ਵਿਰੋਧ ਕਾਰਨ 16 ਅਤੇ 17 ਦਸੰਬਰ ਨੂੰ ਦੇਸ਼ ਭਰ ਦੇ ਬੈਂਕ ਬੰਦ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਜਿਥੇ 18 ਦਸੰਬਰ ਨੂੰ ਅੱਧੇ ਦਿਨ ਵਾਸਤੇ ਬੈਂਕ ਕੰਮ ਕਰਨਗੇ, ਉੱਥੇ ਹੀ ਐਤਵਾਰ ਨੂੰ 19 ਦਸੰਬਰ ਦੀ ਛੁੱਟੀ ਆ ਜਾਵੇਗੀ।
ਇਸ ਲਈ ਲੋਕਾਂ ਨੂੰ 15 ਦਸੰਬਰ ਤੋਂ ਪਹਿਲਾਂ-ਪਹਿਲਾਂ ਆਪਣੇ ਕੰਮ ਨਿਪਟਾ ਲੈਣੇ ਚਾਹੀਦੇ ਹਨ। ਕਿਉਂ ਕਿ ਬੈਂਕਾਂ ਵੱਲੋਂ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੈਕਟਰ 17 ਸਥਿਤ ਬੈਂਕ ਚੌਂਕ ਵਿੱਚ ਬੈਂਕ ਬਿੱਲ 2021 ਦੇ ਵਿਰੋਧ ਵਿੱਚ 18 ਸਤੰਬਰ ਸ਼ਨੀਵਾਰ ਨੂੰ ਧਰਨਾ ਦਿੱਤਾ ਜਾਵੇਗਾ। ਕਿਉਂ ਕਿ ਸਰਕਾਰ ਵੱਲੋਂ ਜਿਥੇ ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਜਾਵੇਗਾ ਜਿਸ ਕਾਰਨ ਆਮ ਜਨਤਾ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਕੇ ਪ੍ਰਾਈਵੇਟ ਬੈਂਕਾਂ ਵੱਲੋਂ ਕਰਜ਼ੇ ਤੇ ਵਧੇਰੇ ਵਿਆਜ ਵਸੂਲ ਲਿਆ ਜਾਂਦਾ ਹੈ।
ਉੱਥੇ ਹੀ ਬਿਨਾ ਵਿਰੋਧ ਚਰਚਾ ਦੇ ਇਹਨਾਂ ਬਿੱਲਾਂ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ। ਲੋਕਾਂ ਨੂੰ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬੈਂਕਾਂ ਦੇ ਕਰਜ਼ੇ ਤੋਂ ਬਚਾਇਆ ਜਾ ਸਕੇ ਅਤੇ ਸਹੀ ਲਾਭ ਪ੍ਰਾਪਤ ਹੋ ਸਕੇ ਇਸ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਥੇ ਹੀ ਯੂਨੀਅਨ ਤੋਂ ਸੁਸ਼ੀਲ ਗੌਤਮ ਵੱਲੋਂ ਆਖਿਆ ਗਿਆ ਹੈ ਕਿ ਬੈਂਕਾਂ ਦਾ ਨਿੱਜੀਕਰਨ ਹੋਵੇ ਤਾਂ ਬਹੁਤ ਸਾਰੇ ਨੌਜਵਾਨਾਂ ਦਾ ਰੁਜ਼ਗਾਰ ਵੀ ਪ੍ਰਭਾਵਤ ਹੁੰਦਾ ਹੈ।
Previous Postਇੰਡੀਆ ਵਾਲਿਓ ਜਲਦੀ ਨਾਲ ਹੁਣੇ ਕਰਲੋ ਇਹ ਕੰਮ ਨਹੀਂ ਤਾ 1 ਜਨਵਰੀ ਤੋਂ ਬਾਅਦ ਲਗੇਗਾ ਜੁਰਮਾਨਾ
Next Postਪੰਜਾਬ ਚ ਇਥੇ ਚੜਦੀ ਜਵਾਨੀ ਚ ਹੀ ਮੁੰਡੇ ਨੂੰ ਲੈ ਗਈ ਇਸ ਤਰਾਂ ਮੌਤ – ਤਾਜਾ ਵੱਡੀ ਖਬਰ