2 ਦਹਾਕਿਆਂ ਤੋਂ ਅੰਗਰੇਜ਼ ਕਰ ਰਿਹਾ ਪੰਜਾਬ ਚ ਖੇਤੀ , ਕਿਹਾ ਪੰਜਾਬ ਚ ਮਿਲਦਾ ਹੈ ਆਨੰਦ

ਆਈ ਤਾਜਾ ਵੱਡੀ ਖਬਰ 

ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਖੇਤੀਬਾੜੀ ਦਾ ਕੰਮ ਕਰਦੇ ਹਨ l ਪਰ ਖੇਤੀ ਦੇ ਕਿੱਤੇ ਵਿੱਚ ਨੌਜਵਾਨਾਂ ਦਾ ਰੁਝਾਨ ਘਟਦਾ ਜਾ ਰਿਹਾ ਹੈ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਨੂੰ ਜਾਂਦੇ ਪਏ ਹਨ l ਇਹਨਾਂ ਨੌਜਵਾਨਾਂ ਦੀ ਖੇਤੀਬਾੜੀ ਦੇ ਕਿੱਤੇ ਨੂੰ ਲੈ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਖੇਤੀਬਾੜੀ ਦਾ ਕੰਮ ਹੁਣ ਘਾਟੇ ਦਾ ਕੀਤਾ ਬਣ ਚੁੱਕਿਆ ਹੈ। ਪਰ ਹੁਣ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜਿਹੜਾ ਵਿਦੇਸ਼ ਤੋਂ ਆਇਆ ਹੈ ਤੇ ਉਸ ਵੱਲੋਂ ਭਾਰਤ ਵਿੱਚ ਆ ਕੇ ਖੇਤੀਬਾੜੀ ਦਾ ਕਿੱਤਾ, ਕੀਤਾ ਜਾ ਰਿਹਾ ਹੈ। ਜੀ ਹਾਂ ਕਹਿ ਸਕਦੇ ਹਾਂ ਕਿ ਹੁਣ ਅੰਗਰੇਜ਼ ਭਾਰਤ ਵਿੱਚ ਆ ਕੇ ਖੇਤੀਬਾੜੀ ਦਾ ਕੰਮ ਕਰ ਰਹੇ ਹਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇੱਕ ਫ਼ਰਾਂਸੀਸੀ ਦੋ ਦਹਾਕਿਆਂ ਤੋਂ ਨੂਰਪੁਰ ਬੇਦੀ ਇਲਾਕੇ ’ਚ ਰਹਿ ਰਿਹਾ ਹੈ, ਜਿੱਥੇ ਇਹ ਵਿਅਕਤੀ ਜੈਵਿਕ ਖੇਤੀ ਦਾ ਕੰਮ ਕੀਤਾ ਜਾ ਰਿਹਾ ਹੈ। ਜਿਹੜਾ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਮਿਸਾਲ ਹੈ ਕਿ ਉਹ ਵਿਦੇਸ਼ੀ ਧਰਤੀ ਨੂੰ ਛੱਡ ਕੇ ਭਾਰਤ ਦੀ ਧਰਤੀ ਤੇ ਆਇਆ ਹੈ ਤੇ ਖੇਤੀਬਾੜੀ ਦਾ ਕੀਤਾ ਅਪਣਾ ਰਿਹਾ ਹੈ। ਇਸ ਫ਼ਰਾਂਸੀਸੀ ਦਾ ਨਾਮ ਦਰਸ਼ਨ ਸਿੰਘ ਰੁਡੇਲ ਹੈ। ਉਹ ਆਪਣੇ ਭਾਰਤ ਦੌਰੇ ਦੌਰਾਨ ਪੰਜਾਬ ‘ਚ ਵੱਸ ਗਏ ਸਨ। ਦਰਸ਼ਨ ਸਿੰਘ ਦਾ ਪੁਰਾਣਾ ਨਾਮ ਮਿਸ਼ੇਲ ਮਾਈਕਲ ਜੀਨ ਲੁਈਸ ਰੁਡੇਲ਼ ਹੈ। ਉਨ੍ਹਾਂ ਦਾ ਜਨਮ ਦੱਖਣੀ ਫਰਾਂਸ ’ਚ 5 ਅਕਤੂਬਰ 1957 ਵਿੱਚ ਈਸਾਈ ਪਰਿਵਾਰ ਵਿੱਚ ਹੋਇਆ ਸੀ।

ਦਰਸ਼ਨ ਸਿੰਘ ਰੁਡੇਲ ਨੇ ਆਪਣੇ ਭਾਰਤ ਦੌਰੇ ਦੌਰਾਨ ਸਿੱਖ ਧਰਮ ਨੂੰ ਅਪਣਾ ਲਿਆ ਸੀ। ਉਹ ਹੁਣ ਪੰਜਾਬ ਵਿੱਚ ਵਸ ਗਏ ਹਨ। ਦਰਸ਼ਨ ਸਿੰਘ ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਇੱਕ ਛੋਟੇ ਜਿਹੇ ਪਿੰਡ ਕਾਂਗੜ ’ਚ ਵਿੱਚ ਰਹਿੰਦੇ ਹਨ ਅਤੇ ਖੇਤਬਾੜੀ ਕਰਦੇ ਹਨ। ਉੱਥੇ ਹੀ ਇਸ ਸਬੰਧੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਦਰਸ਼ਨ ਸਿੰਘ ਰੁਡੇਲ ਨੇ ਕਿਹਾ “ਲੋਕ ਮੇਰੇ ਬਾਰੇ ਇੱਕ ਗੱਲ ਕਹਿੰਦੇ ਹਨ ਕਿ ਇਹ ‘ਉਲਟੀ ਗੰਗਾ ਵਾਂਗ ਹੈ’।

ਲੋਕ ਇੱਥੇ ਕੰਮ ਨਹੀਂ ਕਰਦੇ ਤੇ ਵਿਦੇਸ਼ਾਂ ਨੂੰ ਭੱਜਦੇ ਹਨ। ਮੈਂ ਵੀ ਕਾਫ਼ੀ ਦੇਸ਼ ਦੇਖੇ ਹਨ। ਇਹ ਲੋਕ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਕਰਦੇ ਹਨ, ਦੂਜਿਆਂ ਦੇ ਖੇਤਾਂ ਵਿੱਚ ਤਾਂ ਕੰਮ ਕਰਦੇ ਹਨ, ਪਰ ਆਪਣੇ ਪੰਜਾਬ ਵਿੱਚ ਕਰਨਾ ਨਹੀਂ ਚਾਹੁੰਦੇ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ ਜਿਸ ਧਰਤੀ ਉੱਪਰ ਬੁਧਿਆ ਤਰੀਕੇ ਦੇ ਨਾਲ ਖੇਤੀਬਾੜੀ ਦਾ ਕੰਮ ਹੋ ਸਕਦਾ ਹੈ , ਇਹੀ ਇੱਕ ਕਾਰਨ ਹੈ ਕਿ ਉਹਨਾਂ ਵੱਲੋਂ ਵਿਦੇਸ਼ ਛੱਡ ਕੇ ਭਾਰਤ ਦੀ ਧਰਤੀ ਤੇ ਖੇਤੀਬਾੜੀ ਦਾ ਕੰਮ ਕੀਤਾ ਜਾ ਰਿਹਾ ਹੈ।