ਆਈ ਤਾਜਾ ਵੱਡੀ ਖਬਰ
ਵੱਧ ਰਹੇ ਸੜਕ ਹਾਦਸੇ ਜਿਥੇ ਬਹੁਤ ਸਾਰੇ ਪਰਵਾਰਾਂ ਲਈ ਖਤਰਨਾਕ ਸਾਬਤ ਹੋ ਰਹੇ ਹਨ ਉਥੇ ਹੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੁੰਦਾ ਹੈ। ਸਾਹਮਣੇ ਆਉਣ ਵਾਲੇ ਅਜਿਹੇ ਸੜਕ ਹਾਦਸਿਆਂ ਨੇ ਲੋਕਾਂ ਦੇ ਮਨਾਂ ਉਪਰ ਡਰ ਪੈਦਾ ਕਰ ਦਿੱਤਾ ਹੈ। ਹੁਣ 2 ਟਰੱਕਾਂ ਚ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਹੋਈ 7 ਲੋਕਾਂ ਦੀ ਮੌਤ , ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਓਡੀਸ਼ਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੱਕਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ।
ਦੱਸ ਦਈਏ ਕਿ ਇਹ ਹਾਦਸਾ ਸ਼ਨੀਵਾਰ ਨੂੰ ਓਡੀਸ਼ਾ ਦੇ ਜਾਜਪੁਰ ਵਿੱਚ ਵਾਪਰਿਆ ਹੈ ਜਿੱਥੇ, ਦੋ ਟਰੱਕਾਂ ਦੀ ਆਪਸ ਵਿਚ ਅਜਿਹੀ ਭਿਆਨਕ ਟੱਕਰ ਹੋਈ ਹੈ, ਜਿੱਥੇ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਸੱਤ ਲੋਕਾਂ ਦੀ ਮੌਤ ਹੋਈ ਹੈ। ਇਸ ਘਟਨਾ ਦੇ ਵਿੱਚ ਜਿੱਥੇ ਜਖ਼ਮੀ ਹੋਏ ਲੋਕਾਂ ਨੂੰ ਰਾਹਗੀਰਾਂ ਅਤੇ ਰਾਹਤ ਟੀਮਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਗਿਆ ਹੈ ਕਿ ਜਿੱਥੇ ਇਸ ਘਟਨਾ ਦੇ ਦੌਰਾਨ ਜਾਜਪੁਰ ਦੇ ਧਰਮਸ਼ਾਲਾ ਥਾਣਾ ਖੇਤਰ ਦੇ ਨੇਊਲਪੁਰ ਕੋਲ ਨੈਸ਼ਨਲ ਹਾਈਵੇਅ-16 ‘ਤੇ ਇਕ ਟਰੱਕ ਖਰਾਬ ਹੋਇਆ ਖੜਾ ਹੋਇਆ ਸੀ, ਉੱਥੇ ਹੀ ਇਸ ਖੜ੍ਹੇ ਹੋਏ ਟਰੱਕ ਦੇ ਨਾਲ ਇਕ ਹੋਰ ਟਰੱਕ ਆ ਕੇ ਟਕਰਾ ਗਿਆ।
ਦੱਸਿਆ ਗਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਕਾਰਨ ਦੋਹਾਂ ਟਰੱਕਾਂ ਦੇ ਪਰਖੱਚੇ ਉੱਡ ਗਏ ਅਤੇ ਸੱਤ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਟਰੱਕ ਵਿੱਚ ਮੌਜੂਦ ਸਾਰੇ ਲੋਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ ਟਰੱਕ ਵਿਚ ਉਹ ਕਲਕੱਤਾ ਨੂੰ ਜਾ ਰਹੇ ਸਨ। ਖੜੇ ਟਰੱਕ ਨਾਲ ਉਨ੍ਹਾਂ ਦਾ ਟਰੱਕ ਟਕਰਾ ਗਿਆ।
ਇਸ ਹਾਦਸੇ ਵਿਚ ਜਿੱਥੇ 6 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਨੇ ਕਟਕ ਦੇ SCB ਮੈਡੀਕਲ ਕਾਲਜ ‘ਚ ਦਮ ਤੋੜ ਦਿੱਤਾ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮ੍ਰਿਤਕ ਸਾਰੇ ਹੀ ਪੱਛਮੀ ਬੰਗਾਲ ਨਾਲ ਸਬੰਧਤ ਸਨ। ਉਥੇ ਹੀ ਪੁਲਸ ਵੱਲੋਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀਆਂ ਜਾਣਗੀਆਂ।
Previous Postਵਿਆਹ ਵਾਲੇ ਦਿਨ ਲਾੜੀ ਦੀ ਹੋਈ ਛੱਤ ਤੋਂ ਡਿਗਣ ਕਾਰਨ ਮੌਤ, ਮਾਪਿਆਂ ਨੇ ਕੀਤਾ ਛੋਟੀ ਧੀ ਦਾ ਵਿਆਹ
Next Postਅਮਰੀਕਾ ‘ਚ 1000 ਤੋਂ ਵੱਧ ਫਲਾਈਟਾਂ ਕੀਤਾ ਗਈਆਂ ਰੱਦ , ਰਾਤ ਦੇ ਹਨੇਰੇ ਚ ਡੁੱਬੇ 8 ਲੱਖ ਘਰ