ਆਈ ਤਾਜਾ ਵੱਡੀ ਖਬਰ
ਜਮੀਨ ਜਾਇਦਾਦ ਦੇ ਕਾਰਨ ਕਈ ਵਾਰ ਆਪਣੇ ਖੂਨ ਹੀ ਇੱਕ ਦੂਜੇ ਦਾ ਖੂਨ ਕਰ ਦਿੰਦੇ ਹਨ l ਜ਼ਮੀਨਾਂ ਦੇ ਮਸਲੇ ਤਾਂ ਮੁੱਢ ਤੋਂ ਹੀ ਚਲਦੇ ਆ ਰਹੇ ਹਨ ਤੇ ਹੁਣ ਤੱਕ ਇਸ ਨਾਲ ਮਸਲਿਆਂ ਦੇ ਵਿੱਚ ਕਈ ਕੀਮਤੀ ਜਾਨਾ ਚਲੀਆਂ ਗਈਆਂ ਹਨ ਤੇ ਕਈ ਰਿਸ਼ਤੇ ਟੁੱਟ ਚੁੱਕੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦੋ ਗੁੱਟਾਂ ਵਿੱਚ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਹਿੰਸਕ ਝੜਪ ਵੇਖਣ ਨੂੰ ਮਿਲੀ l ਜਿਸ ਦੌਰਾਨ 36 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 162 ਲੋਕ ਇਸ ਦੌਰਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲ੍ਹੇ ‘ਚ ਇਹ ਵੱਡੀ ਘਟਨਾ ਵਾਪਰੀ l
ਜਿੱਥੇ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਦੋ ਕਬਾਇਲੀ ਸਮੂਹਾਂ ਵਿਚਾਲੇ ਜ਼ਬਰਦਸਤ ਝੜਪ ਵੇਖਣ ਨੂੰ ਮਿਲੀ l ਇਸ ਦੌਰਾਨ ਹੋਏ ਹਥਿਆਰਬੰਦ ਸੰਘਰਸ਼ ‘ਚ ਘੱਟੋ-ਘੱਟ 36 ਲੋਕ ਮਾਰੇ ਗਏ ਤੇ 162 ਜ਼ਖਮੀ ਹੋ ਗਏ। ਜਿਸ ਸਬੰਧੀ ਸਾਰੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਨੇ ਦੱਸਿਆ ਕਿ ਅੱਪਰ ਕੁਰਮ ਜ਼ਿਲ੍ਹੇ ਦੇ ਬੋਸ਼ੇਰਾ ਪਿੰਡ ਵਿਚ ਪੰਜ ਦਿਨ ਪਹਿਲਾਂ ਭਿਆਨਕ ਝੜਪਾਂ ਸ਼ੁਰੂ ਹੋ ਗਈਆਂ ਸਨ, ਦੇਖਦੇ ਹੀ ਦੇਖਦੇ ਇਹ ਝੜਪਾ ਖੂਨੀ ਰੂਪ ਦੇ ਵਿੱਚ ਤਬਦੀਲ ਹੋ ਗਈਆਂ । ਪਿੰਡ ਨੇ ਪਹਿਲਾਂ ਕਬੀਲਿਆਂ ਅਤੇ ਧਾਰਮਿਕ ਸਮੂਹਾਂ ਵਿਚਕਾਰ ਮਾਰੂ ਝੜਪਾਂ ਦੇ ਨਾਲ-ਨਾਲ ਫਿਰਕੂ ਝੜਪਾਂ ਤੇ ਅੱਤਵਾਦੀ ਹਮਲੇ ਦੇਖੇ ਹਨ, ਜਿਸ ਦੌਰਾਨ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ, ਤੇ ਕਈਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਉਧਰ ਮਾਮਲੇ ਸਬੰਧੀ ਪੁਲਸ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਦੇ ਕੁਰੱਮ ਜ਼ਿਲ੍ਹੇ ‘ਚ ਪਿਛਲੇ ਪੰਜ ਦਿਨਾਂ ‘ਚ ਕਬਾਇਲੀ ਝੜਪਾਂ ‘ਚ 36 ਲੋਕ ਮਾਰੇ ਗਏ ਅਤੇ 162 ਹੋਰ ਜ਼ਖਮੀ ਹੋ ਗਏ ਹਨ। ਬੇਸ਼ੱਕ ਇਹ ਵੱਡੀ ਘਟਨਾ ਪਾਕਿਸਤਾਨ ਦੇ ਵਿੱਚ ਘਟੀ , ਪਰ ਦਹਿਸ਼ਤ ਤੇ ਚਰਚਾ ਪੂਰੀ ਦੁਨੀਆਂ ਭਰ ਦੇ ਵਿੱਚ ਛਿੜੀ ਹੋਈ ਹੈ l