18 ਸਾਲ ਪਹਿਲਾਂ ਧੀ ਦੇ ਵਿਆਹ ਤੇ ਕਰਜਾ ਚੁੱਕ ਹੋਇਆ ਸੀ ਕਰਜ਼ਦਾਰ, ਜੱਜ ਨੇ ਦਰਿਆਦਿਲੀ ਦਿਖਾ ਆਪਣੀ ਜੇਬ ਚੋਂ ਦੇਤਾ ਕਰਜਾ

ਆਈ ਤਾਜ਼ਾ ਵੱਡੀ ਖਬਰ 

ਅੱਜਕਲ੍ਹ ਮਹਿੰਗਾਈ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਈਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈ ਰਿਹਾ ਹੈ। ਹੁਣ 18 ਸਾਲ ਪਹਿਲਾਂ ਧੀ ਦੇ ਵਿਆਹ ਤੇ ਕਰਜਾ ਚੁੱਕ ਹੋਇਆ ਸੀ ਕਰਜ਼ਦਾਰ, ਜੱਜ ਨੇ ਦਰਿਆਦਿਲੀ ਦਿਖਾ ਆਪਣੀ ਜੇਬ ਚੋਂ ਦੇ ਦਿੱਤਾ ਕਰਜਾ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੋਕ ਅਦਾਲਤ ਵਿੱਚ ਇੱਕ ਵਿਅਕਤੀ ਨੂੰ ਰੋਂਦੇ ਹੋਏ ਵੇਖਿਆ ਗਿਆ ਤਾਂ ਜੱਜ ਵੱਲੋਂ ਮੌਕੇ ਤੇ ਹੀ ਉਸ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਜਿੱਥੇ ਬਿਹਾਰ ਦੇ ਜਹਾਨਾਬਾਦ ਦੇ ਵਿੱਚ ਇੱਕ ਲੋਕ ਅਦਾਲਤ ਲਗਾਈ ਗਈ ਸੀ।

ਜਿੱਥੇ ਲੋਕ ਆਪਣੀਆਂ ਵੱਖ-ਵੱਖ ਸ਼ਿਕਾਇਤਾਂ ਲੈ ਕੇ ਪਹੁੰਚੇ ਹੋਏ ਸਨ ਉੱਥੇ ਹੀ ਇਕ ਬਜੁਰਗ ਵੀ ਆਪਣੇ ਕਰਜ਼ੇ ਦੀ ਸਮੱਸਿਆ ਨੂੰ ਲੈ ਕੇ ਪਹੁੰਚਿਆ ਹੋਇਆ ਸੀ। ਇਸ ਵੱਲੋਂ 18 ਸਾਲ ਪਹਿਲਾਂ ਆਪਣੀ ਧੀ ਦੇ ਵਿਆਹ ਤੇ ਕਰਜ਼ਾ ਲਿਆ ਗਿਆ ਸੀ।। ਗਰੀਬੀ ਅਤੇ ਮਜ਼ਬੂਰੀ ਤੇ ਚਲਦਿਆਂ ਹੋਇਆਂ ਉਸ ਵੱਲੋਂ ਕਰਜ਼ਾ ਵਾਪਸ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਕਰਜ਼ਾ ਹੁਣ ਤੱਕ ਵਿਆਜ ਸਮੇਤ 36 ਹਜ਼ਾਰ 775 ਰੁਪਏ ਹੋ ਗਿਆ ਸੀ। ਜਿਸ ਨੂੰ ਮੋੜਨ ਤੋਂ ਕਿਸਾਨ ਅਸਮਰੱਥ ਸੀ ਕਿਸਾਨ ਦੀ ਹਾਲਤ ਨੂੰ ਦੇਖਦੇ ਹੋਏ ਬੈਂਕ ਮੈਨੇਜਰ ਵੱਲੋਂ ਵਿਆਜ ਮੁਆਫ਼ ਕਰਦਿਆਂ 18 ਹਜ਼ਾਰ 600 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ।

ਪਰ ਇਹ ਸਾਰੀ ਰਕਮ ਵੀ ਦਿੱਤੇ ਜਾਣਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਸੀ। ਜਿੱਥੇ ਉਹ ਅਦਾਲਤ ਵਿੱਚ ਕਰਜ਼ਾ ਨਾ ਚੁਕਾਉਣ ਦੇ ਚਲਦਿਆਂ ਹੋਇਆਂ ਰੋਣ ਲੱਗ ਪਿਆ। ਉਥੇ ਹੀ ਉਸ ਨੇ ਲੋਕ ਅਦਾਲਤ ਵਿੱਚ ਜ਼ਿਲ੍ਹਾ ਜੱਜ ਨੂੰ ਦੱਸਿਆ ਕਿ ਉਸ ਕੋਲ ਪੰਜ ਹਜ਼ਾਰ ਹਨ ਅਤੇ ਉਸ ਦੇ ਪਿੰਡ ਦੇ ਪਤੀ ਵੱਲੋਂ ਵੀ ਤਿੰਨ ਹਜ਼ਾਰ ਦਿੱਤੇ ਗਏ ਹਨ ਜਿਸ ਨਾਲ ਉਸ ਕੋਲ 8 ਹਜ਼ਾਰ ਰੁਪਏ ਦੀ ਰਕਮ ਇਕੱਠੀ ਹੋਈ ਹੈ। ਪਰ ਬਾਕੀ ਦੀ ਰਕਮ ਉਸ ਕੋਲ ਦੇਣੀ ਮੁਸ਼ਕਲ ਹੋ ਰਹੀ ਹੈ ਜਿੱਥੇ ਉਸ ਗਰੀਬ ਕਿਸਾਨ ਦੀ ਮੁਸ਼ਕਲ ਨੂੰ ਸਮਝਦੇ ਹੋਏ ਜ਼ਿਲ੍ਹਾ ਜੱਜ ਰਾਕੇਸ਼ ਸਿੰਘ ਬਜ਼ੁਰਗ ਨੂੰ ਰੋਂਦੇ ਦੇਖ ਕੇ ਦੁਖੀ ਹੋ ਗਏ।

ਜਿਸ ਤੋਂ ਬਾਅਦ ਖੁਦ ਹੀ ਉਨ੍ਹਾਂ ਵੱਲੋਂ ਉਸ ਵਿਅਕਤੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸ ਦੇ ਬਾਕੀ ਬਚੇ 10 ਹਜ਼ਾਰ 600 ਨਕਦ ਦੇ ਕੇ ਬਜ਼ੁਰਗ ਰਾਜਿੰਦਰ ਤਿਵਾੜੀ ਨੂੰ ਕਰਜ਼ੇ ਤੋਂ ਮੁਕਤ ਕਰਵਾ ਦਿੱਤਾ। ਜੱਜ ਦੇ ਇਸ ਸ਼ਲਾਘਾਯੋਗ ਕਦਮ ਦੇ ਨਾਲ ਜਿਥੇ ਉਸ ਗਰੀਬ ਕਿਸਾਨ ਦੀ ਸਮੱਸਿਆ ਹੱਲ ਹੋਵੇਗੀ ਉਥੇ ਹੀ ਸਭ ਲੋਕਾਂ ਵੱਲੋਂ ਜੱਜ ਸਾਹਿਬ ਦੇ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ।