18 ਘੰਟੇ ਸਮੁੰਦਰ ਚ ‘ਫੁੱਟਬਾਲ’ ਸਹਾਰੇ ਨੌਜਵਾਨ ਨੇ ਬਚਾਈ ਆਪਣੀ ਜਾਨ,ਸਾਰੇ ਹੋ ਰਹੇ ਹੈਰਾਨ

ਆਈ ਤਾਜ਼ਾ ਵੱਡੀ ਖਬਰ

ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੁਣਦੇ ਹਾਂ ਕਿ ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਅਜਿਹੀਆਂ ਕਹਾਵਤਾਂ ਉਸ ਸਮੇਂ ਸੱਚ ਹੋ ਜਾਂਦੀਆਂ ਹਨ ਜਿੱਥੇ ਇਨਸਾਨ ਮੌਤ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲੈਂਦਾ ਹੈ। ਇਨਸਾਨ ਜਿੱਥੇ ਮੌਤ ਦੇ ਕੋਲੋਂ ਹੋਕੇ ਇਨਸਾਨੀ ਦੁਨੀਆ ਵਿੱਚ ਪਰਤਦਾ ਹੈ ਉੱਥੇ ਹੀ ਉਸ ਨੂੰ ਲੈ ਕੇ ਕਈ ਲੋਕਾਂ ਵੱਲੋਂ ਵੱਖ-ਵੱਖ ਚਰਚਾਵਾਂ ਵੀ ਕੀਤੀਆਂ ਜਾਂਦੀਆਂ ਹਨ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਸ ਇਨਸਾਨ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾਂਦਾ ਹੈ। ਉਥੇ ਹੀ ਉਨ੍ਹਾਂ ਵੱਲੋਂ ਆਪਣੀ ਮੰਜ਼ਲ ਨੂੰ ਵੀ ਸਰ ਕਰ ਲਿਆ ਜਾਂਦਾ ਹੈ।

ਹੁਣ 18 ਘੰਟੇ ਸਮੁੰਦਰ ਵਿੱਚ ਫੁੱਟਬਾਲ ਸਹਾਰੇ ਨੌਜਵਾਨ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਰੀਸ ਤੋਂ ਸਾਹਮਣੇ ਆਇਆ ਹੈ ਜਿਥੇ 31 ਸਾਲਾਂ ਇਵਾਨ ਨਾਮ ਦਾ ਵਿਅਕਤੀ , ਜੋ ਕਿ ਉੱਤਰੀ ਮੈਸੇਡੋਨੀਆ ਦਾ ਰਹਿਣ ਵਾਲਾ ਹੈ। ਉਥੇ ਹੀ ਇਹ ਨੌਜਵਾਨ ਜਿੱਥੇ ਗਰੀਸ ਵਿੱਚ ਸਮੁੰਦਰ ਦੇ ਕੰਢੇ ਤੇ ਘੁੰਮਣ ਆਇਆ ਸੀ ਅਤੇ ਉਸ ਉਸ ਸਮੇਂ ਇਹ ਸੈਲਾਨੀ ਗਰੀਸ ਦੇ ਕਸਾਂਦਰਾ ਦੇ ਮੇਤੀ ਬੀਚ ਵਿੱਚ ਸਮੁੰਦਰ ਦੀਆਂ ਲਹਿਰਾਂ ਦੇ ਵਿਚ ਫਸ ਗਿਆ ਸੀ।

ਜਿੱਥੇ ਉਸ ਦੇ ਦੋਸਤਾਂ ਨੇ ਉਸ ਦੀ ਖੋਜ ਦੀ ਕੋਈ ਵੀ ਖ਼ਬਰ ਸਾਹਮਣੇ ਨਾ ਹੋਣ ਤੇ ਚਿੰਤਾ ਵਿੱਚ ਵੇਖਿਆ ਗਿਆ ਸੀ ਉਥੇ ਹੀ ਇਸ ਨੌਜਵਾਨ ਵੱਲੋਂ ਸਮੁੰਦਰ ਦੇ ਵਿੱਚ 18 ਘੰਟੇ ਇਕ ਫੁੱਟਬਾਲ ਦੇ ਸਹਾਰੇ ਬਿਤਾਏ ਗਏ। ਜਿੱਥੇ ਇਹ ਨੌਜਵਾਨ ਸਮੁੰਦਰ ਦੇ ਵਿੱਚ ਹੀ ਇਸ ਫੁੱਟਬਾਲ ਦੇ ਸਹਾਰੇ ਅਠਾਰਾਂ ਘੰਟੇ ਤੱਕ ਤੈਰਦਾ ਰਿਹਾ।