17 ਲੱਖ ਰੁਪਏ ਦੇ ਕੇ ਲਿਆਂਦੀ 23 ਸਾਲਾਂ ਦੀ ਲਾੜੀ 15 ਦਿਨਾਂ ਬਾਅਦ ਏਦਾਂ ਹੋ ਗਈ ਫਰਾਰ – ਉਡੇ ਲਾੜੇ ਦੇ ਹੋਸ਼

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਲੁਟੇਰਿਆਂ ਦੇ ਵੱਲੋਂ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਹਨ , ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਠੱਗ ਆਪਣੇ ਸ਼ਾਤਰ ਦਿਮਾਗ ਦੇ ਨਾਲ ਕਈ ਵੱਡੀਆਂ ਠੱਗੀਆਂ ਦੀਆਂ ਘਟਨਾਵਾਂ ਨੂੰ ਹਰ ਰੋਜ਼ ਅੰਜਾਮ ਦੇ ਰਹੇ ਹਨ ਤੇ ਕਈ ਲੋਕ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ । ਕਦੇ ਆਈਲੈੱਟਸ ਪਾਸ ਲੜਕੀਆਂ ਦੇ ਹੱਥੋਂ ,ਕਦੇ ਵਿਦੇਸ਼ ਭੇਜਣ ਦੇ ਨਾਮ ਤੇ ਕਦੇ ਲੁਟੇਰੀਆਂ ਦੁਲਹਨਾਂ ਦੇ ਹੱਥੋਂ ਜੀ ਹਾਂ ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਕਿ ਜਿੱਥੇ ਨੌਜਵਾਨ ਲੁਟੇਰੀਆਂ ਦੁਲਹਨਾਂ ਦੇ ਹੱਥੋਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ।

ਜਿੱਥੇ ਲਾੜੀ ਦਾ ਸ਼ਿਕਾਰ ਪੱਚੀ ਸਾਲਾਂ ਦਾ ਨੌਜਵਾਨ ਹੋਇਆ ਹੈ । ਇਹ ਨੌਜਵਾਨ ਰਾਜਸਥਾਨ ਦੇ ਜਾਲੌਰ ਦਾ ਰਹਿਣ ਵਾਲਾ ਹੈ ਤੇ ਉਸ ਨੇ ਸਤਾਰਾਂ ਲੱਖ ਰੁਪਏ ਦੀ ਮੋਟੀ ਰਕਮ ਦੇ ਕੇ 23-24 ਸਾਲ ਦੀ ਲਾੜੀ ਨੂੰ ਲਿਆਂਦਾ ਸੀ। ਪਰ ਕੁਝ ਹੀ ਦਿਨਾਂ ਦੇ ਵਿਚ ਇਹ ਦੁਲਹਨ ਉਥੋਂ ਭੱਜ ਗਏ ਜਿਸ ਦੀ ਜਾਣਕਾਰੀ ਨੌਜਵਾਨ ਦੇ ਵੱਲੋਂ ਪੁਲੀਸ ਨੂੰ ਦਿੱਤੀ ਗਈ ਸੂਚਨਾ ਮਿਲਦੇ ਸਾਰ ਹੀ ਪੁਲੀਸ ਨੇ ਲਾੜੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤਾ । ਇਸ ਸੰਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ । ਪੁਲੀਸ ਦੇ ਵੱਲੋਂ ਮੌਕੇ ਤੇ ਦਲਾਲ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜਿਸ ਤੇ ਵੱਲੋਂ ਦਲਾਲ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਲਾੜੀ ਦੀ ਭਾਲ ਚ ਪੁਲੀਸ ਦੇ ਵੱਲੋਂ ਗੁਜਰਾਤ ਵਿੱਚ ਵੀ ਲਗਾਤਾਰ ਚੱਕਰ ਲਗਾਏ ਜਾ ਰਹੇ ਹਨ ਤਾਂ ਜੋ ਚੱਲ ਤੂੰ ਉੱਛਲ ਲਾੜੀ ਨੂੰ ਕਾਬੂ ਕੀਤਾ ਜਾ ਸਕੇ । ਉਥੇ ਹੀ ਪੁਲੀਸ ਮੁਤਾਬਕ ਮਾਮਲਾ ਕਰੀਬ ਸੱਤ ਮਹੀਨੇ ਪੁਰਾਣਾ ਹੈ ਤੇ ਜਲੌਰ ਜ਼ਿਲ੍ਹੇ ਦੇ ਬਗੋੜਾ ਥਾਣਾ ਖੇਤਰ ਦੇ ਜੂਨੀ ਬਾਲੀ ਦਾ ਰਹਿਣ ਵਾਲਾ ਇੱਕ ਨੌਜਵਾਨ ਲੁਟੇਰੀ ਦੁਲਹਣ ਦੇ ਜਾਲ ਵਿੱਚ ਫਸ ਗਿਆ।

ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਇਸ ਦੌਰਾਨ ਜਦੋਂ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਦੋਂ ਵਿਆਹ ਸਮੇਂ ਦੁਲਹਨ ਵੱਲੋਂ ਜੋ ਦਸਤਾਵੇਜ਼ ਦਿਖਾਏ ਗਏ ਸਨ ਉਹ ਸਾਰੇ ਜਾਅਲੀ ਸਨ ।