ਤਾਜਾ ਵੱਡੀ ਖਬਰ
ਪਿਤਾ ਆਪਣੇ ਬੱਚਿਆਂ ਦੇ ਸਿਰ ਦਾ ਸਾਇਆ ਹੁੰਦਾ ਹੈ। ਜਿਸ ਦੀ ਮੌਜੂਦਗੀ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਮੁਸੀਬਤ ਦਾ ਆਸ ਵੀ ਨਹੀਂ ਕਰਵਾ ਸਕਦੀ। ਬੱਚਿਆਂ ਦੀ ਪਰਵਰਿਸ਼ ਤੋਂ ਲੈ ਕੇ ਉਨ੍ਹਾਂ ਦੇ ਵਿਆਹ ਹੋਣ ਤੱਕ ਅਤੇ ਕਈ ਵਾਰੀ ਉਸ ਤੋਂ ਬਾਅਦ ਵੀ ਉਨ੍ਹਾਂ ਦੀ ਭਲਾਈ ਵਾਸਤੇ ਅਨੇਕਾਂ ਕਾਰਜ ਪਿਤਾ ਵੱਲੋਂ ਕੀਤੇ ਜਾਂਦੇ ਹਨ। ਜਿਨ੍ਹਾਂ ਦਾ ਦੇਣਾ ਸ਼ਾਇਦ ਦੁਨੀਆਂ ਦੀ ਕੋਈ ਵੀ ਔਲਾਦ ਕਿਸੇ ਵੀ ਹਾਲ ਵਿੱਚ ਨਹੀਂ ਦੇ ਸਕਦੀ।
ਪਰ ਅੱਜ ਕੱਲ੍ਹ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਬੱਚੇ ਆਪਣੇ ਮਾਂ ਬਾਪ ਦੀ ਇੱਜ਼ਤ ਕਰਨਾ ਤੇ ਦੂਰ ਦੀ ਗੱਲ ਹੈ ਉਹ ਇਨ੍ਹਾਂ ਨੂੰ ਰੋਟੀ ਪਾਣੀ ਤੱਕ ਨਹੀਂ ਪੁੱਛਦੇ। ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ, “ਪੁੱਤ-ਕਪੁੱਤ ਹੋ ਜਾਂਦੇ ਨੇ ਮਾਪੇ-ਕੁਮਾਪੇ ਨਹੀਂ ਹੁੰਦੇ।” ਇਸ ਦੀ ਦਰਦਨਾਕ ਅਤੇ ਸ਼ਰਮਨਾਕ ਉਦਾਹਰਣ ਸਾਨੂੰ ਫਰਾਂਸ ਦੇ ਵਾਲ-ਦਾ-ਮਰੀਨ ਇਲਾਕੇ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇੱਕ ਆਦਮੀ ਵੱਲੋਂ ਆਪਣੇ ਮਰੇ ਹੋਏ ਪਿਤਾ ਨੂੰ ਪਿਛਲੇ 17 ਸਾਲਾਂ ਤੋਂ ਫ਼ਰੀਜ਼ਰ ਵਿੱਚ ਰੱਖਿਆ ਗਿਆ ਸੀ।
ਜਿਸ ਦਾ ਕਾਰਨ ਜਾਣ ਕੇ ਤੁਹਾਡਾ ਮਨੁੱਖਤਾ ਤੋਂ ਵਿਸ਼ਵਾਸ ਹੀ ਉਠ ਜਾਵੇਗਾ। ਅਸਲ ਵਿੱਚ ਮ੍ਰਿਤਕ ਇਨਸਾਨ ਇੱਥੋਂ ਦੇ ਸਥਾਨਕ ਬਿਜਲੀ ਮਹਿਕਮੇ ਦੇ ਵਿੱਚ ਉੱਚ ਅਧਿਕਾਰੀ ਦੇ ਤੌਰ ‘ਤੇ ਰਿਟਾਇਰ ਹੋਇਆ ਸੀ। ਜਿਸ ਦੀ ਮਹੀਨਾਵਾਰ ਪੈਨਸ਼ਨ ਤਕਰੀਬਨ 3500 ਯੂਰੋ ਦੇ ਕਰੀਬ ਸੀ। ਇਸ ਸਾਰੀ ਪੈਨਸ਼ਨ ਨੂੰ ਹੜੱਪਣ ਲਈ ਇਕ ਪੁੱਤ ਵੱਲੋਂ ਆਪਣੇ ਪਿਤਾ ਦੀ ਲਾਸ਼ ਨੂੰ ਪਿਛਲੇ 17 ਸਾਲਾਂ ਤੋਂ ਫਰੀਜ਼ਰ ਵਿੱਚ ਰੱਖਿਆ ਜਾ ਰਿਹਾ ਹੈ।
ਇਸ ਗੱਲ ਦੀ ਭਿਣਕ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਮਹਿਕਮੇ ਜਾਂ ਆਂਢ ਗੁਆਂਢ ਤੱਕ ਨੂੰ ਨਹੀਂ ਹੋਈ। ਆਪਣੇ ਪਿਤਾ ਦੀ ਮੌਤ ਤੋਂ 17 ਬਾਅਦ ਤੱਕ ਉਸ ਦਾ ਪੁੱਤਰ 7 ਲੱਖ ਯੂਰੋ ਦੇ ਕਰੀਬ ਪੈਨਸ਼ਨ ਲੈ ਚੁੱਕਾ ਹੈ। ਇਸ ਘਟਨਾ ਦਾ ਪਤਾ ਲੱਗਣ ‘ਤੇ ਲਾਸ਼ ਇੱਕ ਫਰੀਜ਼ਰ ਵਿੱਚ ਪਏ ਬੋਕਸ ਵਿੱਚ ਰੱਖੀ ਹੋਈ ਮਿਲੀ ਜਿਸ ਨੂੰ ਦੇਖਣ ‘ਤੇ ਮਾਹਰਾਂ ਨੇ ਦੱਸਿਆ ਕਿ ਅਜਿਹਾ ਜਾਪ ਰਿਹਾ ਹੈ ਕਿ ਜਿਵੇਂ ਲਾਸ਼ ਦੀ ਕਈ ਵਾਰ ਅਦਲਾ ਬਦਲੀ ਕੀਤੀ ਗਈ ਹੋਵੇ। ਇਸ ਵਿਅਕਤੀ ਦੀ ਹੋਈ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਡਾਕਟਰਾਂ ਵੱਲੋਂ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਆਖਰ ਸਿੱਧੂ ਬਾਰੇ ਆ ਹੀ ਗਈ ਵੱਡੀ ਖਬਰ ਹੋਣ ਲੱਗੀ ਓਹੀ ਗਲ੍ਹ ਜੋ ਸੋਚ ਰਹੇ ਸੀ
Next Postਅਚਾਨਕ ਜੰਗਲ ਚੋਂ ਨਿਕਲ ਕੇ ਇਹ ਜਾਨਵਰ ਦੁਕਾਨ ਅੰਦਰ ਆ ਵੜਿਆ ਫਿਰ ਏਦਾਂ ਦਿਖਾਈ ਦੁਕਾਨ ਵਾਲਿਆਂ ਨੇ ਫੁਰਤੀ