16 ਸਾਲਾਂ ਬਾਅਦ ਇਸ ਹਾਲਤ ਚ ਮਿਲੀ ਸਹੀ ਸਲਾਮਤ ਲਾਸ਼ , ਹੁਣ ਪਿੰਡ ਚ ਹੋਵੇਗਾ ਸੰਸਕਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਲੋਕ ਆਪਣੇ ਘਰਾਂ ਦੇ ਵਿੱਚ ਖ਼ੁਦ ਨੂੰ ਮਹਿਫ਼ੂਜ਼ ਸਮਝ ਕੇ ਸੋਂਹਦੇ ਹਨ , ਕਿਉਂਕਿ ਬਾਰਡਰਾ ਤੇ ਸਾਡੇ ਫੌਜ ਦੇ ਜਵਾਨ ਸਾਡੇ ਦੇਸ਼ ਦੀ ਰੱਖਿਆ ਦੀ ਰਾਖੀ ਕਰ ਰਹੇ ਹੁੰਦੇ ਹਨ । ਦੇਸ਼ ਦੀ ਰਾਖੀ ਦੇ ਲਈ ਅਜਿਹੇ ਫੌਜੀ ਵੀਰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਜਾਂਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ । ਇਕ ਫੌਜੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦਾ ਹੈ ਤੇ ਦੇਸ਼ ਦੀ ਰੱਖਿਆ ਕਰਦਾ ਹੈ । ਹੁਣ ਤੱਕ ਬਹੁਤ ਸਾਰੇ ਫ਼ੌਜੀਆਂ ਨੇ ਦੇਸ਼ ਦੀ ਰੱਖਿਆ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਪਣੇ ਭਾਰਤ ਦੇਸ਼ ਦੇ ਵਿਚ ਸੁਰੱਖਿਅਤ ਹਾਂ । ਜਦੋਂ ਵੀ ਕੋਈ ਫ਼ੌਜੀ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਸਮੁੱਚੇ ਦੇਸ਼ ਦੇ ਵਿਚ ਕਾਫੀ ਸੋਗ ਦੀ ਲਹਿਰ ਹੁੰਦੀ ਹੈ । ਇਕ ਫ਼ੌਜੀ ਦੀ ਸ਼ਹੀਦੀ ਤੋਂ ਬਾਅਦ ਇਸ ਪਰਿਵਾਰ ਨੂੰ ਪੂਰੇ ਸੋਲ਼ਾਂ ਸਾਲਾਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਲਾਸ਼ ਬਰਾਮਦ ਹੋਈ ਹੈ ।

ਇਸ ਪਰਿਵਾਰ ਦੇ ਵੱਲੋਂ ਪੂਰੇ ਸੋਲਾਂ ਸਾਲ ਉਡੀਕ ਕਰਨਾ ਬਹੁਤ ਹੀ ਜ਼ਿਆਦਾ ਦੁਖਦਾਇਕ ਹੈ । ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਜਵਾਨ ਅਮਰੀਸ਼ ਤਿਆਗੀ ਦਾ ਮਰਹੂਮ ਸਰੀਰ ਸੋਲ਼ਾਂ ਸਾਲ ਬਾਅਦ ਬਰਫ਼ ਚ ਦੱਬਿਆ ਹੋਇਆ ਮਿਲਿਆ । ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਤਿਆਗੀ ਭਾਰਤੀ ਫ਼ੌਜ ਵਿੱਚ ਪਰਬਤਾਂ ਰੋਹੀ ਫ਼ੌਜੀ ਅਤੇ ਤੀਹ ਸਤੰਬਰ ਦੋ ਹਜਾਰ ਪੰਜ ਦੇ ਵਿਚ ਉਹ ਸੱਤੋਪੰਥ ਚੋਟੀ ਤੇ ਤਿਰੰਗਾ ਲਹਿਰਾਉਣ ਮਗਰੋਂ ਪਰਤਦੇ ਸਮੇਂ ਇਕ ਖੱਡ ਵਿਚ ਡਿੱਗ ਗਏ ਸਨ । ਜਿਸ ਦੌਰਾਨ ਉਹ ਤਿੰਨ ਜਵਾਨਾਂ ਦੇ ਨਾਲ ਸ਼ਹੀਦ ਹੋਏ ਸਨ । ਅਤੇ ਉਨ੍ਹਾਂ ਦੇ ਨਾਲ ਜੋ ਜਵਾਨ ਸ਼ਹੀਦ ਹੋਏ ਸਾਂ ਉਨ੍ਹਾਂ ਦੀ ਮ੍ਰਿਤਕ ਦੇਹ ਤਾਂ ਮਿਲ ਗਏ ਸਨ ।

ਪਰ ਇਸ ਚਵਾਨ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੀ ਤੇ ਹੁਣ ਕੁਝ ਸਮਾਂ ਪਹਿਲਾਂ ਬਰਫ ਪਿਘਲਣ ਦੇ ਨਾਲ ਇਕ ਲਾਸ਼ ਮਿਲੀ ਹੈ ਕੱਪੜੇ ਅਤੇ ਕੁਝ ਪੇਪਰਾਂ ਦੇ ਆਧਾਰ ਤੇ ਇਸ ਲਾਸ਼ ਦੀ ਪਛਾਣ ਹੋਈ ਤਾਂ ਪੰਦਰਾਂ ਸਾਲ ਸ਼ਹੀਦੀ ਪ੍ਰਾਪਤ ਕਰ ਚੁੱਕੇ ਅਮਰੀਸ਼ ਦੇ ਰੂਪ ਵਿੱਚ ਇਨ੍ਹਾਂ ਦੀ ਪਹਿਚਾਣ ਹੋਈ । ਜਿਵੇਂ ਹੀ ਜਵਾਨ ਅਮਰੀਸ਼ ਦੇ ਮ੍ਰਿਤਕ ਸਰੀਰ ਦੀ ਸੂਚਨਾ ਪੂਰੇ ਪਿੰਡ ਨੂੰ ਮਿਲੀ ਤਾਂ ਲੋਕਾਂ ਦਾ ਅੰਬਰੀਸ਼ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਫੌਜ ਵੱਲੋਂ ਕੀਤੀ ਗਈ ਫੋਨ ਕਾਲ ਚ ਦੱਸਿਆ ਗਿਆ ਕਿ ਅਮਰੀਸ਼ ਦੀ ਲਾਸ਼ ਨੂੰ ਜਲਦ ਹੀ ਉਨ੍ਹਾਂ ਦੇ ਪਿੰਡ ਭੇਜਿਆ ਜਾਵੇਗਾ । ਜਿੱਥੇ ਉਨ੍ਹਾਂ ਦਾ ਅੰਤਮ ਸਸਕਾਰ ਹੋਵੇਗਾ ।

ਜ਼ਿਕਰਯੋਗ ਹੈ ਕਿ ਅਮਰੀਸ਼ ਸੰਨ ਉਨੀ ਸੌ ਪਚੱਨਵੇ ਦੇ ਵਿੱਚ ਭਾਰਤੀ ਫ਼ੌਜ ਦੇ ਵਿਚ ਭਰਤੀ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਤੈਨਾਤੀ ਕਈ ਥਾਵਾਂ ਤੇ ਹੋਈ ਅਮਰੀਸ਼ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਤੇ ਕਈ ਵਾਰ ਤਿਰੰਗਾ ਵੀ ਲਹਿਰਾ ਚੁੱਕੇ ਹਨ । ਅਤੇ ਸਿਤੰਬਰ ਦੋ ਹਜਾਰ ਪੰਜ ਚ ਅੰਬਰੀਸ਼ ਉਤਰਾਖੰਡ ਦੇ ਸੱਤੋ ਪੱਥ ਚੋਟੀ ਤੇ ਤਿਰੰਗਾ ਲਹਿਰਾ ਕੇ ਜਦੋਂ ਆਪਣੀ ਟੀਮ ਦੇ ਨਾਲ ਵਾਪਸ ਆ ਰਹੇ ਸਨ ਤਾਂ ਉਹ ਇੱਕ ਡੂੰਘੀ ਖੱਡ ਵਿੱਚ ਡਿੱਗ ਕੇ ਉਨ੍ਹਾਂ ਦੇ ਬਾਕੀ ਸਾਥੀ ਵੀ ਬਰਫ਼ ਹੇਠਾਂ ਦੱਬ ਕੇ ਛਿਣਾਂ ਨੂੰ ਰੈਸਕਿਊ ਟੀਮਾਂ ਦੇ ਜ਼ਰੀਏ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਨੂੰ ਖੱਡ ਵਿੱਚੋਂ ਕੱਢ ਲਿਆ ਸੀ ਪਰ ਅੰਬਰੀਸ਼ ਦੀ ਮ੍ਰਿਤਕ ਦੇਹ ਨਹੀਂ ਮਿਲੀ ਸੀ ਤੇ ਹੁਣ ਪੂਰੇ ਸੋਲ਼ਾਂ ਸਾਲਾਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮਿਲੀ ਹੈ ਜਿਸ ਨੂੰ ਜਲਦ ਹੀ ਉਨ੍ਹਾਂ ਦੇ ਪਿੰਡ ਪਹੁੰਚਾਇਆ ਜਾਵੇਗਾ ਜਿਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ ।