16 ਫੁੱਟ ਦੇ ਅਜਗਰ ਨੇ ਨਿਗਲ ਲਈ ਪੂਰੀ ਜ਼ਿੰਦਾ ਗਾਂ , ਪਿੰਡ ਵਾਸੀ ਸਹਿਮ ਦੇ ਮਾਹੌਲ ਚ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਵੱਖੋ ਵੱਖਰੀਆਂ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨਾਂ ਨੂੰ ਵੇਖਣ ਤੋਂ ਬਾਅਦ ਕਾਫੀ ਹੈਰਾਨਗੀ ਹੁੰਦੀ ਹਨ। ਇਨੀ ਦਿਨੀਂ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਜਿੱਥੇ 16 ਫੁੱਟ ਦੇ ਅਜਗਰ ਨੇ ਪੂਰੀ ਜ਼ਿੰਦਾ ਗਾਂ ਨਿਗਲ ਲਈ l ਜਿਸ ਕਾਰਨ ਪਿੰਡ ਵਾਸੀ ਸਹਿਮ ਦੇ ਮਾਹੌਲ ਚ ਹਨ l ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਸਾਹਮਣੇ ਆਇਆ l ਜਿੱਥੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ l ਬਰਸਾਤ ਦੇ ਮੌਸਮ ‘ਚ ਸੱਪ ਤੇ ਅਜਗਰਾਂ ਦਾ ਬਾਹਰ ਆਉਣਾ ਆਮ ਗੱਲ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕ ਅਜਗਰ ਨੇਪੂਰੀ ਜ਼ਿੰਦਾ ਗਾਂ ਨਿਗਲ ਲਈ? ਅਜਿਹਾ ਹੀ ਮਾਮਲਾ ਆਗਰਾ ਦੇ ਚਿਤਰਹਾਟ ਥਾਣਾ ਖੇਤਰ ਦੇ ਪਿੰਡ ਪਰਨਾ ‘ਚ ਦੇਖਣ ਨੂੰ ਮਿਲਿਆ। ਜਿੱਥੇ ਯਮੁਨਾ ਦੇ ਜੰਗਲ ‘ਚ ਇੱਕ ਅਜਗਰ ਨੇ ਇੱਕ ਗਾਂ ਨੂੰ ਜ਼ਿੰਦਾ ਨਿਗਲ ਲਿਆ,ਜਿਸਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ । ਗਾਂ ਨੂੰ ਨਿਗਲਣ ਵਾਲੇ ਅਜਗਰ ਦੀ ਲੰਬਾਈ 16 ਫੁੱਟ ਹੈ, ਜੋ ਦੇਖਣ ‘ਚ ਕਾਫ਼ੀ ਡਰਾਵਾਣਾ ਲੱਗ ਰਿਹਾ ਸੀ । ਵੀਡੀਓ ‘ਚ ਅਜਗਰ ਨੇ ਜੰਗਲ ਵਿੱਚ ਆਪਣੇ ਸ਼ਿਕਾਰ ਨੂੰ ਦੇਖਿਆ, ਉਹ ਤੁਰੰਤ ਉਸ ‘ਤੇ ਝਪਟ ਪਿਆ। ਕੁਝ ਦੇਰ ਵਿਚ ਹੀ ਅਜਗਰ ਨੇ ਗਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਜੰਗਲ ‘ਚ ਪਹੁੰਚੇ ਚਰਵਾਹੇ ਨੇ ਜਦੋਂ ਗਾਂ ਨੂੰ ਨਿਗਲਦਿਆਂ ਦੇਖਿਆ ਤਾਂ, ਮੌਕੇ ਤੇ ਉਹਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ l ਜਿਸ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਡੰਡਿਆਂ ਦੀ ਮਦਦ ਨਾਲ ਗਾਂ ਨੂੰ ਅਜਗਰ ਦੇ ਚੁੰਗਲ ‘ਚੋਂ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਇਸ ਦੀ ਜਾਣਕਾਰੀ ਜੰਗਲਾਤ ਵਿਭਾਗ ਨੇ ਦਿੱਤੀ ਗਈ l ਫੇਰ ਜਗਲਾਤ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਅਜਗਰ ਨੂੰ ਕਾਬੂ ਕੀਤਾ ਗਿਆ। ਜਿਸ ਪੂਰੇ ਘਟਨਾ ਕ੍ਰਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨਗੀ ਦਾ ਪ੍ਰਗਟਾਵਾ ਕਰ ਦਿੱਤੇ ਹਨ।