15 ਸਾਲਾਂ ਨੌਜਵਾਨ ਨੂੰ ਮਾਂ ਨੇ ਮੋਬਾਈਲ ਚ ਗੇਮ ਖੇਡਣ ਤੋਂ ਰੋਕਿਆ, ਕਰਤਾ ਅਜਿਹਾ ਕਾਂਡ- ਪੁਲਿਸ ਤੇ ਪਰਿਵਾਰ ਦੇ ਸੁੱਖੇ ਸਾਹ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਕਰੋਨਾ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਸੀ। ਜਿੱਥੇ ਘਰ ਤੋਂ ਹੀ ਬੱਚਿਆਂ ਨੂੰ ਫੋਨ ਉਪਰ ਆਨਲਾਈਨ ਹੀ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਸੀ। ਜਿੱਥੇ ਬੱਚਿਆਂ ਵੱਲੋਂ ਵਧੇਰੇ ਸਮਾਂ ਮੋਬਾਇਲ ਫੋਨ ਉਪਰ ਗੁਜ਼ਾਰਿਆ ਜਾਣ ਲੱਗਾ ਅਤੇ ਬੱਚੇ ਜਿੱਥੇ ਉਹ ਪੜ੍ਹਾਈ ਕਰਦੇ ਸਨ ਉਥੇ ਹੀ ਬੱਚਿਆਂ ਵੱਲੋਂ ਫ਼ੋਨ ਉਪਰ ਹੀ ਗੇਮ ਖੇਡਣ ਨੂੰ ਵੀ ਪਹਿਲ ਦਿੱਤੀ ਜਾਣ ਲੱਗ ਪਈ। ਜਿੱਥੇ ਬੱਚੇ ਕਾਫੀ ਲੰਮੇ ਸਮੇਂ ਲਈ ਮੋਬਾਇਲ ਫੋਨ ਉੱਪਰ ਆਨਲਾਈਨ ਗੇਮਜ਼ ਖੇਡਣ ਲੱਗ ਪਏ ਸਨ ਜਿਸਦੇ ਚਲਦੇ ਹੋਏ ਮਾਪਿਆਂ ਵੱਲੋਂ ਉਨ੍ਹਾਂ ਨੂੰ ਇਸ ਤੋਂ ਰੋਕੇ ਜਾਣ ਤੇ ਬੱਚੇ ਗੁੱਸੇ ਹੋ ਜਾਂਦੇ ਸਨ।

ਜਿਸ ਕਾਰਨ ਬੱਚਿਆਂ ਦਾ ਪੜ੍ਹਾਈ ਵਿਚ ਵੀ ਰੁਝਾਣ ਘੱਟ ਹੋ ਗਿਆ। ਮਾਪਿਆਂ ਵੱਲੋਂ ਬੱਚਿਆਂ ਨੂੰ ਫੋਨ ਦਾ ਘੱਟ ਇਸਤੇਮਾਲ ਕੀਤੇ ਜਾਣ ਤੇ ਕਈ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਇਨ੍ਹਾਂ ਵਿੱਚ ਬਹੁਤ ਸਾਰੇ ਬੱਚਿਆ ਵਲੋ ਆਪਣੇ ਮਾਪਿਆਂ ਦੇ ਪੈਸਿਆਂ ਦਾ ਨੁਕਸਾਨ ਵੀ ਕੀਤਾ ਗਿਆ। ਹੁਣ 15 ਸਾਲਾਂ ਦੇ ਨੌਜਵਾਨਾਂ ਵੱਲੋਂ ਵੱਲੋਂ ਮੋਬਾਇਲ ਤੇ ਗੇਮ ਖੇਡਣ ਤੋਂ ਰੋਕੇ ਜਾਣ ਤੇ ਅਜਿਹਾ ਕਾਂਡ ਕੀਤਾ ਹੈ ਜਿੱਥੇ ਪੁਲਿਸ ਦੇ ਪਰਿਵਾਰ ਦੇ ਸਾਹ ਸੂਤੇ ਗਏ। ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚਿਮਨਗੰਜ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਬੱਚਾ ਇਸ ਲਈ ਉਜੈਨ ਤੋਂ ਇੰਦੋਰ ਸਾਈਕਲ ਉਪਰ ਪਹੁੰਚ ਗਿਆ। ਕਿਉਂ ਕਿ ਇਸ ਬੱਚੇ ਦੀ ਮਾਂ ਵੱਲੋਂ ਉਸ ਨੂੰ ਮੋਬਾਇਲ ਫੋਨ ਉਪਰ ਗੇਮ ਖੇਡਣ ਤੋਂ ਰੋਕਿਆ ਗਿਆ ਅਤੇ ਉਸ ਨੂੰ ਡਲੀਟ ਕਰ ਦਿਤਾ ਗਿਆ। ਅੱਠਵੀ ਕਲਾਸ ਵਿਚ ਪੜ੍ਹਨ ਵਾਲੇ ਬੱਚੇ ਵੱਲੋਂ ਜਿਥੇ ਮੋਬਾਈਲ ਫੋਨ ਦੇ ਉੱਪਰ ਫਰੀ ਫਾਇਰ ਗੇਮ ਖੇਡਣ ਦੀ ਆਦਤ ਨੂੰ ਦੇਖਦੇ ਹੋਏ ਮਾਂ ਵੱਲੋਂ ਗੁੱਸੇ ਨਾਲ ਇਹ ਗੇਮ ਡਲੀਟ ਕਰ ਦਿੱਤੀ ਗਈ। ਜਿਥੇ ਅਗਲੇ ਦਿਨ ਬੱਚਾ ਸਕੂਲ ਜਾ ਕੇ ਵਾਪਸ ਆਇਆ ਅਤੇ ਸਾਈਕਲ ਲੈ ਕੇ ਉਜੈਨ ਤੋਂ ਇੰਦੋਰ ਪਹੁੰਚ ਗਿਆ।

ਇਸ ਦੌਰਾਨ ਜਿਥੇ ਪੁਲਿਸ ਵੱਲੋਂ ਫੋਨ ਦੀ ਲੁਕੇਸ਼ਨ ਦੇ ਆਧਾਰ ਤੇ ਬੱਚੇ ਦਾ ਪਤਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਬੱਚੇ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕੀਤਾ ਗਿਆ। ਮਾਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਘਰ ਵਿੱਚੋਂ ਸਾਇਕਲ ਗਾਇਬ ਹੋਣ ਦਾ ਪਤਾ ਲੱਗ ਗਿਆ ਅਤੇ ਬੱਚੇ ਦੀ ਭਾਲ ਕੀਤੇ ਜਾਣ ਤੇ ਉਹ ਨਹੀਂ ਮਿਲਿਆ ਅਤੇ ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।