14 ਕਰੋੜ ਚ ਵਿਕਿਆ ਇਹ ਊਠ , ਸਾਰੀ ਦੁਨੀਆਂ ਤੇ ਹੋ ਗਈ ਚਰਚਾ – ਇਹ ਹੈ ਇਸ ਦੀ ਵਜ੍ਹਾ

ਆਈ ਤਾਜ਼ਾ ਵੱਡੀ ਖਬਰ 

ਸਮਾਜ ਵਿੱਚ ਅਕਸਰ ਹੀ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਸਭ ਹੈਰਾਨ ਅਤੇ ਪ੍ਰੇਸ਼ਾਨ ਕਰ ਦੇਂਦੀਆਂ ਹਨ ਤੇ ਅਜਿਹਾ ਹੀ ਇਕ ਮਾਮਲਾ ਇਨ੍ਹਾਂ ਦਿਨੀਂ ਪੂਰੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਕਿ ਇੱਕ ਊਠ ਦੀ ਬੋਲੀ 14 ਕਰੋੜ ਰੁਪਏ ‘ਚ ਲਗਾਈ ਗਈ । ਇਹ ਮਾਮਲਾ ਇਸਲਾਮਾਬਾਦ ਦੇ ਪਵਿੱਤਰ ਮਹੀਨੇ ਰਮਜਾਨ ਤੋਂ ਪਹਿਲੇ ਦਾ ਹੈ , ਜਿੱਥੇ ਕਿ ਸਾਊਦੀ ਅਰਬ ਵਿੱਚ ਇਕ ਊਠ ਦੀ ਬੋਲੀ ਚੌਦਾਂ ਕਰੋੜ ਰੁਪਏ ਲਗਾਈ , ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹੋ ਰਹੇ ਹਨ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਾਊਦੀ ਅਰਬ ਦੇ ਹੁਣ ਤਕ ਸਭ ਤੋਂ ਵੱਧ ਮਹਿੰਗੇ ਊਠਾਂ ਵਿਚੋਂ ਇਕ ਹੈ ।

ਜਿਸ ਕਾਰਨ ਇਸ ਸਾਊਦੀ ਅਰਬ ਦੇ ਵਿਲੱਖਣ ਊਠ ਦੀ ਦੀ ਬੋਲੀ ਸੱਤ ਮਿਲੀਅਨ ਸਾਊਦੀ ਰਿਆਲ ਯਾਨੀ ਚੌਦਾਂ ਕਰੋੜ ਰੁਪਏ ਲਗਾਈ ਗਈ ਹੈ । ਸਾਊਦੀ ਅਰਬ ਦੇ ਸਥਾਨਕ ਨਿਊਜ਼ ਮੀਡੀਆ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਾਊਦੀ ਦੇ ਸਭ ਤੋਂ ਮਹਿੰਗੇ ਊਠਾਂ ਵਿਚੋਂ ਇਕ ਇਸ ਊਠ ਲਈ ਜਨਤਕ ਨਿਲਾਮੀ ਦੀ ਯੋਜਨਾ ਕੀਤੀ ਗਈ ਸੀ, ਜਿੱਥੇ ਵੱਖ ਵੱਖ ਦੇਸ਼ਾਂ ਤੋਂ ਲੋਕ ਪਹੁੰਚੇ । ਨਿਲਾਮੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਬੋਲੀ ਲਗਾਉਣ ਵਾਲਾ ਸ਼ਖ਼ਸ ਰਵਾਇਤੀ ਪਹਿਰਾਵੇ ਵਿੱਚ ਭੀੜ ਵਿਚ ਮਾਈਕ੍ਰੋਫੋਨ ਫੜੇ ਹੋਏ ਨਿਲਾਮੀ ਦੀ ਬੋਲੀ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਦਸ ਦਈਏ ਕਿ ਇਸ ਊਠ ਦੀ ਸ਼ੁਰੂਆਤੀ ਬੋਲੀ ਪੰਜ ਮਿਲੀਅਨ ਸਾਊਦੀ ਰਿਆਲ ਯਾਨੀ ਕਿ ਦਸ ਕਰੋੜ ਰੁਪਏ ਦੀ ਲਗਾਈ ਗਈ ਸੀ ਤੇ ਫਿਰ ਹੌਲੀ ਹੌਲੀ ਇਹ ਬੋਲੀ ਸੱਤ ਮਿਲੀਅਨ ਸਾਊਦੀ ਰਿਆਲ ਦੀ ਲਗਾਈ ਗਈ । ਹਾਲਾਂਕਿ ਊਠ ਨੂੰ ਉੱਚ ਕੀਮਤ ਦੇ ਕੇ ਕਿਹੜੇ ਸ਼ਖ਼ਸ ਨੇ ਖਰੀਦਿਆ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ , ਪਰ ਚੌਦਾਂ ਕਰੋੜ ਚ ਵਿਕਿਆ ਇਹ ਊਠ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।

ਜ਼ਿਕਰਯੋਗ ਹੈ ਕਿ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਪੁਰਾਣੀਆਂ ਤੇ ਰਵਾਇਤੀ ਚੀਜ਼ਾਂ ਦੀ ਬੋਲੀ ਇੰਜ ਹੀ ਮਹਿੰਗੇ ਭਾਅ ਤੇ ਲੱਗਦੀ ਹੈ ਤੇ ਕਈ ਵਾਰ ਕੁਝ ਜਾਨਵਰ ਅਜਿਹੇ ਵੀ ਹੁੰਦੇ ਹਨ ਸਭ ਤੋਂ ਮਹਿੰਗੇ ਗਿਣੇ ਜਾਂਦੇ ਹਨ । ਜਦੋਂ ਇਨ੍ਹਾਂ ਦੀ ਬੋਲੀ ਲੱਗਦੀ ਹੈ ਤਾਂ ਫਿਰ ਕਰੋੜਾਂ ਰੁਪਿਆਂ ਵਿੱਚ ਅਜਿਹੇ ਜਾਨਵਰ ਵਿਕਦੇ ਹਨ ਤੇ ਅਜਿਹਾ ਹੀ ਇਹ ਇਕ ਊਠ ਸਾਊਦੀ ਅਰਬ ਦਾ ਪੂਰੇ ਚੌਦਾਂ ਕਰੋੜ ਰੁਪਏ ਦੇ ਵਿਚ ਵਿਕਿਆ ਹੈ ।