122 ਸਵਾਰੀਆਂ ਨਾਲ ਸਫ਼ਰ ਕਰ ਰਹੇ ਜਹਾਜ ਨਾਲ ਵਾਪਰਿਆ ਹਾਦਸਾ ਉਤਰਦੇ ਸਮੇਂ ਲੱਗੀ ਭਿਆਨਕ ਅੱਗ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਕੋਰੋਨਾ ਦੇ ਸ਼ੁਰੂ ਹੋਣ ਨਾਲ ਹੀ ਜਿੱਥੇ ਬਹੁਤ ਹੀ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ ਉਥੇ ਹੀ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਜਿੱਥੇ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸਖਤੀ ਨੂੰ ਵਧਾ ਦਿੱਤਾ ਗਿਆ ਸੀ ਅਤੇ ਹਵਾਈ ਉਡਾਨਾਂ ਵਿੱਚ ਰੋਕ ਲੱਗਣ ਕਾਰਨ ਯਾਤਰੀਆਂ ਨੂੰ ਵਾਪਸ ਆਪਣੇ ਦੇਸ ਪਰਤਣ ਵਾਸਤੇ ਕਾਫੀ ਲੰਮਾਂ ਸਮਾਂ ਉਡੀਕ ਕਰਨੀ ਪਈ ਹੈ। ਕਰੋਨਾ ਕੇਸਾਂ ਵਿਚ ਮੁੜ ਵਧੇ ਨੂੰ ਵੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਕਰੋਨਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ ਉਥੇ ਹੀ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ। ਉਥੇ ਹੀ ਇਹ ਹਵਾਈ ਜਹਾਜ਼ਾਂ ਦੇ ਨਾਲ ਵਾਪਰਨ ਵਾਲੇ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ 122 ਸਵਾਰੀਆਂ ਨਾਲ ਸਫ਼ਰ ਕਰ ਰਹੇ ਜਹਾਜ਼ ਨਾਲ ਹਾਦਸਾ ਵਾਪਰਿਆ ਹੈ ਅਤੇ ਉੱਤਰਦੇ ਸਮੇਂ ਲੱਗੀ ਭਿਆਨਕ ਅੱਗ ਕਾਰਨ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਦੱਖਣ-ਪੱਛਮੀ ਸਹਿਰ ਚੋਂਗਕਿੰਗ ਵਿੱਚ ਇੱਕ ਤਿੱਬਤ ਦਾ ਜਹਾਜ਼ ਉਸ ਸਮੇਂ ਹਾਦਸਾਗ੍ਰਸਤ ਹੋਇਆ ਜਦੋਂ ਉਤਰਦੇ ਸਮੇਂ ਇਸ ਵਿੱਚ ਅੱਗ ਲੱਗ ਗਈ। ਇਹ ਹਵਾਈ ਜਹਾਜ਼ ਜਦੋਂ ਰਨਵੇ ਤੇ ਉਤਰਿਆ ਤਾਂ ਇਸ ਵਿੱਚ ਜਹਾਜ ਦੇ ਅਗਲੇ ਹਿੱਸੇ ਤੋਂ ਅੱਗ ਦੀਆਂ ਲਪਟਾਂ ਨਿੱਕਲ਼ੀਆਂ ਸ਼ੁਰੂ ਹੋ ਗਈਆ ਅਤੇ ਕਾਲਾ ਧੂਆਂ ਨਿਕਲਦਾ ਦਿਖਾਈ ਦੇ ਰਿਹਾ ਸੀ।

ਜਿਸ ਤੋਂ ਬਾਅਦ ਇਸ ਅੱਗ ਉੱਪਰ ਕਾਬੂ ਪਾਉਣ ਲਈ ਤੁਰੰਤ ਹੀ ਕੋਸ਼ਿਸ਼ ਕੀਤੀ ਗਈ ਅਤੇ ਕਾਬੂ ਪਾ ਲਿਆ ਗਿਆ। ਉੱਥੇ ਕੀ ਦੱਸਿਆ ਗਿਆ ਹੈ ਕਿ ਇਸ ਜਹਾਜ਼ ਵਿਚ ਜਿੱਥੇ 113 ਯਾਤਰੀ ਸਵਾਰ ਸਨ ਉਥੇ ਹੀ ਚਾਲਕ ਦਲ ਦੇ 9 ਮੈਂਬਰ ਵੀ ਸ਼ਾਮਲ ਸਨ। ਜਿੱਥੇ ਇਸ ਹਾਦਸੇ ਦੌਰਾਨ ਸਾਰੇ ਲੋਕਾਂ ਨੂੰ ਤੁਰੰਤ ਹੀ ਹਵਾਈ ਜਹਾਜ਼ ਦੇ ਪਿਛਲੇ ਦਰਵਾਜ਼ੇ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਇਸ ਹਫ਼ੜਾ-ਦਫ਼ੜੀ ਦੇ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਜਿੱਥੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਅਤੇ ਇਸ ਹਾਦਸੇ ਵਿਚ ਘੱਟੋ-ਘੱਟ 25 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਹੋਈਆਂ ਹਨ।