ਆਈ ਤਾਜਾ ਵੱਡੀ ਖਬਰ
ਨੀਂਦ ਹਰ ਇੱਕ ਮਨੁੱਖ ਦੇ ਲਈ ਬਹੁਤ ਜਿਆਦਾ ਜਰੂਰੀ ਹੈ, ਪੂਰਨ ਮਾਤਰਾ ਦੇ ਵਿੱਚ ਨੀਂਦ ਲੈਣ ਨਾਲ ਜਿੱਥੇ ਮਨੁੱਖ ਦੀ ਸਰੀਰਕ ਥਕਾਵਟ ਦੂਰ ਹੋ ਜਾਂਦੀ ਹੈ, ਉੱਥੇ ਹੀ ਮਾਨਸਿਕ ਪਰੇਸ਼ਾਨੀ ਤੋਂ ਵੀ ਕਾਫੀ ਰਾਹਤ ਮਿਲਦੀ ਹੈ। ਪਰ ਹੁਣ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿੱਥੇ ਲੋਕ 12 ਸਾਲਾਂ ਤੋਂ ਜਾਗ ਰਹੇ ਹਨ l ਇਸ ਪਿੱਛੇ ਦੀ ਵਜਹਾ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ l ਦੱਸਦਿਆ ਕਿ ਇਹ ਪਿੰਡ ਮੱਧ ਪ੍ਰਦੇਸ਼ ਦੇ ਖਰਗੋਨ ‘ਚ ਸਥਿਤ ਹੈ ਤੇ ਇਸ ਪਿੰਡ ਦਾ ਨਾਂ ਮੱਕੜਖੇੜਾ ਹੈ। ਇੱਥੇ ਰਾਤ ਹੁੰਦੇ ਹੀ ਲੋਕ ਸੁਚੇਤ ਹੋ ਜਾਂਦੇ ਹਨ ਤੇ ਪੂਰੀ ਰਾਤ ਜਾਗਦੇ ਰਹਿਣ ਲਈ ਤਿਆਰ ਹੋ ਜਾਂਦੇ ਹਨ।
ਇਸ ਪਿੰਡ ਦੇ ਲੋਕਾਂ ਦਾ ਰਾਤ ਭਰ ਜਾਗਣ ਦਾ ਕਾਰਨ ਇਹ ਹੈ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀਆਂ ਦੇ ਕਾਰਨ ਇਹ ਲੋਕ ਰਾਤ ਭਰ ਜਾਗ ਕੇ ਪਹਿਰਾ ਦਿੰਦੇ ਹਨ।ਜਿਸ ਨੂੰ ਲੈ ਕੇ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ‘ਚ ਚੋਰੀ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਇਸ ਤੋਂ ਬਾਅਦ ਪਿੰਡ ਦੇ ਬੰਦਿਆਂ ਨੇ ਫੈਸਲਾ ਕੀਤਾ ਕਿ ਉਹ ਰਾਤ ਨੂੰ ਪਹਿਰਾ ਦੇਣਗੇ। ਇਥੇ ਹਰ ਘਰ ‘ਚ ਹਰ ਰੋਜ਼ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਇਕ ਬੰਦਾ ਪਹਿਰਾ ਦਿੰਦਾ ਹੈ।
ਹਾਲਾਂਕਿ, ਇੱਕ ਘਰ ਤੋਂ 8 ਦਿਨ ਵਿੱਚ ਇੱਕ ਵਾਰ ਹੀ ਕਿਸੇ ਨਾ ਕਿਸੇ ਨੌਜਵਾਨ ਨੂੰ ਜਾਗਣਾ ਪੈਂਦਾ ਹੈ। ਇੰਝ ਹੀ ਵਾਰੀ-ਵਾਰੀ ਹਰ ਘਰ ਤੋਂ ਲੋਕ ਪਿੰਡ ਦੀ ਪਹਿਰੇਦਾਰੀ ਲਈ ਰਾਤ ਨੂੰ ਜਾਗਦੇ ਹਨ। ਹੁਣ ਤੁਹਾਨੂੰ ਵਿਸਥਾਰ ਪੂਰਵਕ ਦੱਸਦੇ ਆਂ ਕਿ ਆਖਰ ਇਸ ਪਿੰਡ ਦੇ ਵਿੱਚ ਲਗਾਤਾਰ ਪਹਿਰੇ ਕਿਉਂ ਦਿੱਤੇ ਜਾ ਰਹੇ ਹਨ l ਦੱਸ ਦਈਏ ਕਿ ਇੱਕ ਵਾਰ ਇਸ ਪਿੰਡ ਦੇ ਲੋਕਾਂ ਦੇ ਵੱਲੋਂ ਪਿੰਡ ਦੇ ਵਿੱਚ ਪਹਿਰਾ ਦੇਣਾ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਦਿਨ ਪ੍ਰਤੀ ਦਿਨ ਇਜਾਫਾ ਹੋਇਆ, ਇਸ ਦੌਰਾਨ ਇੱਕ ਹਫ਼ਤੇ ਵਿੱਚ ਪੰਜ ਚੋਰੀਆਂ ਹੋ ਗਈਆਂ।
ਇਸ ਤੋਂ ਬਾਅਦ ਪਹਿਰੇਦਾਰੀ ਮੁੜ ਸ਼ੁਰੂ ਕਰ ਦਿੱਤੀ ਗਈ। ਜਿਸ ਕਾਰਨ ਹੁਣ ਲਗਾਤਾਰ 12 ਸਾਲ ਬੀਤ ਚੁੱਕੇ ਹਨ ਕਿ ਇਸ ਪਿੰਡ ਦੇ ਵਿੱਚ ਲੋਕ ਰਾਤ ਨੂੰ ਜਾਗ ਕੇ ਚੋਰਾਂ ਖਿਲਾਫ ਨੱਥ ਪਾਉਣ ਦੇ ਲਈ ਰਾਤ ਸਮੇਂ ਕੁਝ ਘੰਟੇ ਪਹਿਰਾ ਜਰੂਰ ਦਿੰਦੇ ਹਨ।
Previous Postਪੰਜਾਬ ਸਰਕਾਰ ਵਲੋਂ ਕੱਲ ਕੀਤਾ ਗਿਆ ਛੁੱਟੀ ਦਾ ਐਲਾਨ , ਤਾਜਾ ਵੱਡੀ ਖਬਰ
Next Postਪੰਜਾਬ : ਭਰਾ ਦੀ ਹੋਈ ਮੌਤ ਤੇ ਦਰਸ਼ਨ ਕਰਨ ਆਈ ਸੀ ਭੈਣ , ਭਰਾ ਦੀ ਲਾਸ਼ ਦੇਖ ਭੈਣ ਨੇ ਵੀ ਤੋੜਿਆ ਦਮ