12 ਪੰਨਿਆਂ ਦਾ ਨੋਟ ਲਿਖ ਕੇ ਕੁੜੀ ਨੇ ਦਿੱਤੀ ਜਾਨ, ਕੀਤੇ ਵੱਡੇ ਖੁਲਾਸੇ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਕਰੋਨਾ ਦੇ ਦੌਰ ਵਿਚ ਆਰਥਿਕ ਤੰਗੀ ਦੇ ਚਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਕਿਉਂਕਿ ਤਾਲਾਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਤੇ ਉਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਅਜਿਹੀ ਮੁਸ਼ਕਿਲਾਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਏ ਅਤੇ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰੇ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਗਿਆ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਪਰਿਵਾਰਕ ਝਗੜਿਆਂ ਦੇ ਚਲਦਿਆਂ ਹੋਇਆਂ ਵੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ। ਹੁਣ ਇੱਥੇ 12 ਪੰਨਿਆਂ ਦਾ ਸੁਸਾਈਡ ਨੋਟ ਲਿਖ ਕੇ ਕੁੜੀ ਵੱਲੋਂ ਜਾਣ ਦਿੱਤੀ ਗਈ ਹੈ ਜਿੱਥੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਆਉਣ ਵਾਲੀ ਧਰਮਸ਼ਾਲਾ ਦੇ ਵਿਚ ਇਕ ਔਰਤ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਉਸ ਵੱਲੋਂ ਇਹ ਕਦਮ ਚੁੱਕੇ ਜਾਣ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਗਿਆ ਹੈ ਜਿਸ ਵਿੱਚ ਉਸ ਵੱਲੋਂ ਆਪਣੇ ਨਾਲ ਬੀਤੀ ਹੋਈ ਸਾਰੀ ਕਹਾਣੀ ਦੱਸੀ ਗਈ ਹੈ।

35 ਸਾਲਾ ਇਸ ਤਲਾਕਸੁਦਾ ਔਰਤ ਦਾ ਜਿੱਥੇ ਪਹਿਲਾਂ ਤਲਾਕ ਹੋ ਚੁੱਕਾ ਸੀ ਉਥੇ ਹੀ ਇਸਦੇ ਸਬੰਧ ਇੱਕ ਹੋਰ ਨੌਜਵਾਨ ਨਾਲ ਸੰਬੰਧ ਸਨ ਅਤੇ ਜੋ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਸਨ। ਜਿੱਥੇ ਹੁਣ ਇਸ ਨੌਜਵਾਨ ਵੱਲੋਂ ਇਸ ਔਰਤ ਨੂੰ ਧੋਖਾ ਦਿੰਦੇ ਹੋਏ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਗਿਆ ਉਥੇ ਹੀ ਇਸ ਔਰਤ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਿਸ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਤੋਂ 2013 ਵਿੱਚ ਤਲਾਕ ਹੋ ਗਿਆ ਸੀ ਅਤੇ ਉਹ ਆਪਣੀ ਬੇਟੀ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ। ਅਤੇ ਇਕ ਬਿਊਟੀ ਪਾਲਰ ਵਿੱਚ ਕੰਮ ਕਰਦੀ ਸੀ।

ਜਿੱਥੇ ਨੌਜਵਾਨ ਕਾਫ਼ੀ ਸਮਾਂ ਉਸ ਦੇ ਨਾਲ ਰਿਹਾ ਅਤੇ ਉਸ ਨੂੰ ਵਿਆਹ ਦਾ ਝਾਂਸਾ ਦਿੰਦਾ ਰਿਹਾ। ਬਾਅਦ ਵਿੱਚ ਉਸ ਵੱਲੋਂ ਵਿਆਹ ਨਾ ਕਰਵਾਏ ਜਾਣ ਤੇ ਉਸ ਵੱਲੋਂ ਆਪਣੇ ਨਾਲ ਹੋਈ ਨਾਇਨਸਾਫੀ ਨੂੰ ਲੈ ਕੇ ਵੱਖ ਵੱਖ ਪੁਲਿਸ ਸਟੇਸ਼ਨ ਅਤੇ ਮਹਿਲਾ ਸੰਸਥਾਵਾਂ ਦੇ ਨਾਲ ਵੀ ਰਾਬਤਾ ਕੀਤਾ ਗਿਆ ਪਰ ਉਸ ਨੂੰ ਕਿਤੇ ਵੀ ਇਨਸਾਫ਼ ਨਾ ਮਿਲਿਆ ਜਿਸ ਕਾਰਨ ਉਸ ਦਾ ਮਾਨਸਿਕ ਅਤੇ ਸਰੀਰਕ ਤੌਰ ਤੇ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਦੇ ਚਲਦਿਆਂ ਦੋਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ।

ਜਿੱਥੇ ਉਹ ਬਾਅਦ ਵਿੱਚ ਜਮਾਨਤ ਤੇ ਰਿਹਾ ਹੋ ਕੇ ਬਾਹਰ ਆ ਗਿਆ ਅਤੇ ਉਸ ਵੱਲੋਂ ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ। ਉਥੇ ਹੀ ਉਸ ਦੇ ਮਾਪਿਆਂ ਵੱਲੋਂ ਵੀ ਉਸ ਉੱਪਰ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਜਿਸ ਕਾਰਨ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਸ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਉੱਥੇ ਹੀ ਸੁਸਾਈਡ ਨੋਟ ਵਿੱਚ ਔਰਤ ਵੱਲੋਂ ਬਹੁਤ ਸਾਰੇ ਦੁਕਾਨਦਾਰ ਉੱਪਰ ਵੀ ਉਸ ਨਾਲ ਬਦਸਲੂਕੀ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ ਅਤੇ ਆਪਣੇ ਮਾਤਾ-ਪਿਤਾ ਅਤੇ ਆਪਣੀ ਧੀ ਤੋਂ ਮੁਆਫੀ ਵੀ ਮੰਗੀ ਗਈ ਹੈ।