ਆਈ ਤਾਜਾ ਵੱਡੀ ਖਬਰ
ਇੱਕ ਔਰਤ ਨੂੰ ਡਾਕਟਰ ਦਾ ਦਰਜਾ ਇਸ ਵਾਸਤੇ ਦਿੱਤਾ ਗਿਆ ਹੈ, ਕਿਉਂਕਿ ਇੱਕ ਰੱਬ ਤੋਂ ਬਾਅਦ ਡਾਕਟਰ ਹੀ ਹੁੰਦਾ ਹੈ ਜੋ ਕਿਸੇ ਇਨਸਾਨ ਦੀ ਜਿੰਦਗੀ ਨੂੰ ਬਚਾ ਸਕਦਾ ਹੈ l ਪਰ ਕਈ ਵਾਰ ਡਾਕਟਰ ਦੇ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ, ਜਿਸ ਦੇ ਚਰਚੇ ਚਾਰੇ ਪਾਸੇ ਛਿੜ ਜਾਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ 12 ਸਾਲਾਂ ਤੋਂ ਇੱਕ ਔਰਤ ਦੀ ਪੇਟ ਦੇ ਵਿੱਚ ਦਰਦ ਹੁੰਦਾ ਪਿਆ ਸੀ, ਜਿਸ ਤੋਂ ਬਾਅਦ ਡਾਕਟਰ ਦੇ ਵੱਲੋਂ ਉਸਦੇ ਪੇਟ ਵਿੱਚੋਂ ਅਜਿਹੀ ਚੀਜ਼ ਕੱਢੀ ਗਈ, ਜਿਸ ਨੂੰ ਵੇਖਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਾਮਲਾ ਗੰਗਟੋਕ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨਿਜੀ ਹਸਪਤਾਲ ਦੇ ਡਾਕਟਰਾਂ ਨੇ 12 ਸਾਲਾਂ ਤੋਂ ਔਰਤ ਦੇ ਪੇਟ ‘ਚ ਪਈ ਕੈਂਚੀ ਨੂੰ ਕੱਢ ਦਿੱਤਾ, ਜੋ ਆਪਰੇਸ਼ਨ ਦੌਰਾਨ ਉਸ ਦੇ ਪੇਟ ‘ਚ ਰਹਿ ਗਈ ਸੀ, ਇਸ ਕੈਂਚੀ ਨੂੰ ਵੇਖਣ ਤੋਂ ਬਾਅਦ ਡਾਕਟਰ ਦੇ ਵੀ ਹੋਸ਼ ਉੱਡ ਗਏ । ਹੁਣ ਇਸ ਦੀਆਂ ਚਰਚਾਵਾਂ ਚਾਰੇ ਪਾਸੇ ਛੜੀਆਂ ਹੋਈਆਂ ਹਨ l ਉਥੇ ਹੀ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 12 ਸਾਲ ਪਹਿਲਾਂ ਐਸ.ਟੀ.ਐਨ.ਐਮ. ਹਸਪਤਾਲ ਵਿੱਚ ਅਪੈਂਡਿਕਸ ਦਾ ਅਪਰੇਸ਼ਨ ਕਰਦੇ ਸਮੇਂ ਔਰਤ ਦੇ ਪੇਟ ਵਿੱਚ ਕੈਂਚੀ ਛੱਡ ਦਿੱਤੀ ਗਈ ਸੀ, ਇਸੇ ਕੈਂਚੀ ਦੇ ਕਾਰਨ ਇਸ ਔਰਤ ਤੇ ਪੇਟ ਦੇ ਵਿੱਚ ਕਾਫੀ ਦਰਦ ਰਹਿੰਦਾ ਸੀ l ਇਸੇ ਦਰਦ ਕਾਰਨ ਜਦੋਂ ਇਸ ਔਰਤ ਦਾ ਅਪਰੇਸ਼ਨ ਕੀਤਾ ਗਿਆ ਤਾਂ ਉਸਦੇ ਪੇਟ ਦੇ ਵਿੱਚੋਂ ਇਹ ਕੈਂਚੀ ਬਾਹਰ ਕੱਢੀ ਗਈ। ਉਧਰ ਇਸ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਐਸ.ਟੀ.ਐਨ.ਐਮ. ਡਾਕਟਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਨਾਂ ਵੱਲੋਂ ਇਸ ਮਾਮਲੇ ਸਬੰਧੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਕਿਸ ਦੀ ਗਲਤੀ ਦੇ ਕਾਰਨ ਹੋਇਆ ਹੈ l ਫਿਲਹਾਲ ਇਸ ਔਰਤ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਉਸਦੇ ਪੇਟ ਵਿੱਚੋਂ ਕੈਂਚੀ ਬਾਹਰ ਕੱਢ ਦਿੱਤੀ ਗਈ ਹੈ ਤੇ ਇਹ ਔਰਤ ਬਿਲਕੁਲ ਠੀਕ ਦੱਸੀ ਜਾ ਰਹੀ l
Previous Postਹਵਾਈ ਜਹਾਜ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ , ਹੋਈਆਂ ਏਨੀਆਂ ਮੌਤ
Next Postਵਿਆਹ ਦੇਖ ਕੇ ਪਰਤ ਰਹਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ , 8 ਬੱਚਿਆਂ ਸਣੇ 11 ਜੀਆਂ ਦੀ ਮੌਤ