ਆਈ ਤਾਜ਼ਾ ਵੱਡੀ ਖਬਰ
ਗਰਮੀ ਦੇ ਮੌਸਮ ਵਿਚ ਇਕ ਫਰਿੱਜ਼ ਹੀ ਅਜਿਹੀ ਚੀਜ਼ ਹੁੰਦੀ ਹੈ ਜਿਸ ਨੂੰ ਇਕ ਰਾਹਤ ਤਾਂ ਜ਼ਰੀਆ ਇਸ ਮੌਸਮ ਵਿੱਚ ਮੰਨਿਆ ਜਾਂਦਾ ਹੈ । ਫਰਿੱਜ਼ ਦੇ ਠੰਡੇ ਪਾਣੀ ਨਾਲ ਜਿਥੇ ਪਿਆਸ ਬੁੱਝਦੀ ਹੈ , ਉੱਥੇ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਫਰਿੱਜ ਵਿੱਚ ਰੱਖਣ ਦੇ ਨਾਲ ਖ਼ਰਾਬ ਹੋਣ ਤੋਂ ਬਚ ਜਾਂਦੀਆਂ ਹਨ । ਪਰ ਇੱਕ ਗਿਆਰਾਂ ਸਾਲਾਂ ਦੇ ਬੱਚੇ ਨੇ ਫਰਿੱਜ ਨਾਲ ਅਜਿਹਾ ਦਿਮਾਗ ਲਾਇਆ ਕਿ ਕਿਸੇ ਦੀ ਜਾਨ ਬਚ ਗਈ । ਮਾਮਲਾ ਫਿਲੀਪੀਨਜ਼ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬੱਚੇ ਦੇ ਵੱਲੋਂ ਜ਼ਮੀਨ ਖਿਸਕਣ ਤੋਂ ਬਾਅਦ ਖ਼ੁਦ ਦੀ ਜਾਨ ਬਚਾਉਣ ਲਈ ਫਰਿੱਜ ਦਾ ਸਹਾਰਾ ਲਿਆ ਗਿਆ । ਬੱਚਾ ਫਰਿੱਜ਼ ਵਿੱਚ ਦਾਖ਼ਲ ਹੋ ਗਿਆ ਤੇ ਪੂਰੇ ਵੀਹ ਘੰਟਿਆਂ ਬਾਅਦ ਜਦੋਂ ਰਾਹਤ ਟੀਮਾਂ ਦੇ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਬੱਚਾ ਜ਼ਿੰਦਾ ਸੀ ।
ਬੱਚੇ ਦਾ ਨਾਂ ਸੀਜੇ ਜੇਸਮੀ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਬੱਚਾ ਫਰਿੱਜ਼ ਅੰਦਰ ਬੈਠਾ ਹੋਇਆ ਸੀ । ਉੱਥੇ ਹੀ ਇਸ ਘਟਨਾ ਸਬੰਧੀ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੱਚੀ ਨੂੰ ਉਸ ਸਮੇਂ ਦੇਖਿਆ ਗਿਆ ਜਦੋਂ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦਾ ਕੰਮ ਕਾਰਜ ਟੀਮਾਂ ਵੱਲੋਂ ਕੀਤਾ ਜਾ ਰਿਹਾ ਸੀ ।
ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜ਼ਮੀਨ ਖਿਸਕਣ ਦੌਰਾਨ ਬੱਚਾ ਬਹੁਤਾ ਦਾ ਡਰ ਗਿਆ ਸੀ , ਜਿਸ ਕਾਰਨ ਉਹ ਘਰ ਦੇ ਅੰਦਰ ਪਏ ਫਰਿੱਜ ਵਿੱਚ ਬੈਠ ਗਿਆ । ਉਹ ਘੰਟਾ ਅੰਦਰ ਬੈਠਾ ਰਿਹਾ ਤੂਫਾਨ ਦੌਰਾਨ ਵੀ ਉਸ ਨੇ ਫਰਿੱਜ ਦਾ ਹੀ ਆਸਰਾ ਲਿਆ ਅਤੇ ਜਦੋਂ ਬਚਾਅ ਟੀਮ ਤੂਫਾਨ ਅਤੇ ਜ਼ਮੀਨ ਖਿਸਕਣ ਵਾਲੀ ਲੋਕਾਂ ਦੀ ਮਦਦ ਲਈ ਜਾ ਰਹੀ ਸੀ ਤਾਂ ਉਨ੍ਹਾਂ ਨੇ ਇਕ ਨਦੀ ਦੇ ਕੰਢੇ ਫਰਿਜ ਪਿਆ ਵੇਖਿਆ ।
ਜਿਵੇਂ ਹੀ ਉਨ੍ਹਾਂ ਵੱਲੋਂ ਫਰਿੱਜ ਖੋਲ੍ਹਿਆ ਗਿਆ ਤਾ ਅੰਦਰ ਬੱਚਾ ਬੈਠਾ ਹੋਇਆ ਸੀ। ਜਿਸ ਨੂੰ ਬਚਾਇਆ ਗਿਆ। ਸਭ ਤੋਂ ਪਹਿਲਾਂ ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਬਹੁਤ ਭੁੱਖਾ ਹੈ । ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਲੱਤ ਦਾ ਅਪਰੇਸ਼ਨ ਕਰਨ ਤੋਂ ਬਾਅਦ ਉਸ ਨੂੰ ਜਨਰਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ ।
Home ਤਾਜਾ ਖ਼ਬਰਾਂ 11 ਸਾਲਾ ਬੱਚੇ ਨੇ ਆਪਣਾ ਦਿਮਾਗ ਲਗਾ ਫਰਿਜ ਚ ਲੁੱਕ ਏਦਾਂ ਬਚਾਈ ਆਪਣੀ ਜਾਨ – 20 ਘੰਟਿਆਂ ਬਾਅਦ ਮਿਲਿਆ
Previous Postਪੰਜਾਬ ਦੇ CM ਭਗਵੰਤ ਮਾਨ ਨੇ ਲੈ ਲਿਆ ਵੱਡਾ ਫੈਸਲਾ, ਚੰਨੀ ਦੇ ਪਰਿਵਾਰ ਅਤੇ ਇਹਨਾਂ ਲਈ – ਦਿੱਤਾ ਵੱਡਾ ਝਟਕਾ
Next Postਯੂਕਰੇਨ ਰੂਸ ਜੰਗ ਵਿਚ ਹੁਣ ਰੂਸ ਵਲੋਂ ਆਈ ਵੱਡੀ ਖਬਰ, ਚੁਕਿਆ ਵੱਡਾ ਕਦਮ, ਨਹੀਂ ਟਲਿਆ ਪੁਤਿਨ