ਆਈ ਤਾਜ਼ਾ ਵੱਡੀ ਖਬਰ
ਸਾਡਾ ਮੁਲਕ ਇੱਕ ਬਹੁ-ਭਾਸ਼ਾਈ ਮੁਲਕ ਹੈ ਜਿੱਥੇ ਵੱਖ ਵੱਖ ਭਾਸ਼ਾ ਬੋਲਣ ਵਾਲੇ ਅਤੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਭਾਰਤ ਵਿੱਚ ਜਿੱਥੇ ਸਾਰੇ ਧਰਮਾਂ ਦਾ ਆਪਣਾ-ਆਪਣਾ ਮਹੱਤਵ ਹੈ। ਉਥੇ ਹੀ ਸਾਰੇ ਲੋਕਾਂ ਵੱਲੋਂ ਸਾਰੇ ਧਰਮਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਂਦਾ ਹੈ ਆਉਣ ਵਾਲੇ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਦੇ ਨਾਲ ਮਿਲ ਕੇ ਮਨਾਇਆ ਜਾਂਦਾ ਹੈ। ਜਿਥੇ ਸਾਰਿਆਂ ਵੱਲੋਂ ਏਕਤਾ ਦਾ ਸੰਦੇਸ਼ ਵੀ ਦਿੱਤਾ ਜਾਂਦਾ ਹੈ। ਉਥੇ ਹੀ ਹਿੰਦੂ ਧਰਮ ਦੇ ਵਿੱਚ ਜਿੱਥੇ ਗਊ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਪੂਰੀ ਮਾਨਤਾ ਦਿੱਤੀ ਜਾਂਦੀ ਹੈ। ਜਿਸ ਕਾਰਨ ਉਸਨੂੰ ਗਊ ਮਾਤਾ ਆਖਦੇ ਹਨ। ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਭਗਤਾਂ ਵੱਲੋਂ ਆਪਣੀ ਸ਼ਰਧਾ ਦਰਸਾਈ ਜਾਂਦੀ ਹੈ।
ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਗਊਸ਼ਾਲਾ ਦੇ ਵਿੱਚ ਜਾ ਕੇ ਗਊਆਂ ਨੂੰ ਚਾਰਾ ਆਦਿ ਪਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਜਾਂਦਾ ਹੈ। ਉਥੋਂ ਕੁਝ ਲੋਕਾਂ ਵੱਲੋਂ ਗਊ ਮਾਤਾ ਨੂੰ ਖੁਸ਼ ਕਰਨ ਲਈ ਵਿਲੱਖਣ ਤਰੀਕਾ ਵੀ ਅਪਣਾਇਆ ਜਾਂਦਾ ਹੈ। ਜਿਸ ਕਾਰਨ ਉਹ ਲੋਕ ਚਰਚਾ ਵਿੱਚ ਬਣ ਜਾਂਦੇ ਹਨ। ਹੁਣ 11 ਕੁਇੰਟਲ ਅੰਬਾਂ ਦਾ ਜੂਸ ਅਤੇ ਸੁੱਕੇ ਮੇਵੇ ਪਾ ਕੇ ਗਊਆਂ ਨੂੰ ਪਿਲਾਇਆ ਗਿਆ ਹੈ ਜਿੱਥੇ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ, ਉਸ ਬਾਰੇ ਇਹ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਪ੍ਰਤਾਪਗੜ ਤੋਂ ਸਾਹਮਣੇ ਆਇਆ ਹੈ ਜਿਥੇ ਸਥਿਤ ਮਹਾਵੀਰ ਗੋਵਰਧਨ ਗਊਸ਼ਾਲਾ ਦੇ ਵਿਚ ਇਕ ਸਮਾਗਮ ਕਰਵਾਇਆ ਗਿਆ ਹੈ,ਜੋ ਇਸ ਸਮੇਂ ਸਾਰੇ ਪਾਸੇ ਚਰਚਾ ਵਿੱਚ ਬਣ ਗਿਆ ਹੈ। ਜਿੱਥੇ ਗਊਸ਼ਾਲਾ ਵਿੱਚ ਗਊਆਂ ਨੂੰ 11 ਕੁਇਟਲ ਵਿਚ ਸੁੱਕੇ ਮੇਵੇ ਪਾ ਕੇ ਅੰਬਾਂ ਦਾ ਰਸ ਤਿਆਰ ਕਰ ਕੇ ਪਿਲਾਇਆ ਗਿਆ ਹੈ।
ਜਿੱਥੇ ਪਹਿਲਾਂ ਸਾਰੇ ਅੰਬਾਂ ਦਾ ਰਸ ਕੱਢਿਆ ਗਿਆ ਅਤੇ ਇੱਕ ਪੂਲ ਵਿੱਚ ਭਰਿਆ ਗਿਆ ਅਤੇ ਉਸ ਵਿੱਚ ਮੇਵੇ ਮਿਲਾਏ ਗਏ ਹਨ। ਜਿੱਥੇ ਸ਼ਰਧਾ ਦੇ ਨਾਲ ਨੌਜਵਾਨਾਂ ਵੱਲੋਂ ਪ੍ਰਬੰਧਕਾਂ ਨਾਲ ਮਿਲ ਕੇ ਬੜੀ ਸ਼ਰਧਾ ਭਾਵਨਾ ਨਾਲ ਇਸ ਅਨੋਖੇ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਉੱਥੇ ਹੀ ਗਊਸ਼ਾਲਾ ਦੇ ਵਿੱਚ ਮੌਜੂਦ 1205 ਇਹ ਜੂਸ ਪਿਲਾਇਆ ਗਿਆ ਹੈ। ਜਿੱਥੇ ਬਹੁਤ ਸਾਰੀਆਂ ਗਊਆਂ ਇਸ ਜਗਾ ਤੇ ਬੁੱਚੜਖ਼ਾਨੇ ਤੋਂ ਬਚਾਅ ਕੇ ਵੀ ਲਿਆਂਦੀਆਂ ਗਈਆਂ ਹਨ।
Previous Postਅਵਾਰਾ ਕੁਤੇਆਂ ਨੇ ਭੈਣ ਦੇ ਸਾਹਮਣੇ ਹੀ ਨੋਚ ਨੋਚ ਖਾਦਾ 5 ਸਾਲਾਂ ਭਰਾ, ਇਲਾਕੇ ਚ ਪਈ ਦਹਿਸ਼ਤ
Next Postਪੰਜਾਬ ਚ ਇਥੇ ਹੋਈ ਗੁਟਕਾ ਸਾਹਿਬ ਦੀ ਮੰਦਭਾਗੀ ਘਟਨਾ, ਸਿੱਖ ਸੰਗਤ ਚ ਪਿਆ ਰੋਸ- ਤਾਜਾ ਵੱਡੀ ਖਬਰ