104 ਘੰਟਿਆਂ ਬਾਅਦ ਜਿਉਂਦਾ ਕੱਢਿਆ ਗਿਆ ਬੋਰਵੈਲ ਚੋਂ ਬੱਚਾ – ਲੋਕਾਂ ਦੀਆਂ ਅਰਦਾਸਾਂ ਹੋਈਆਂ ਪੂਰੀਆਂ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਕੁਝ ਸਮੇਂ ਤੋਂ ਜਿੱਥੇ ਬੱਚਿਆਂ ਨਾਲ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਅਜਿਹੀਆਂ ਘਟਨਾਵਾਂ ਸੁਣ ਕੇ ਹਰ ਇਕ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਜਾਂਦੇ ਹਨ। ਜਿਥੇ ਕੁਝ ਲੋਕਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਉੱਥੇ ਹੀ ਕਈ ਜਗ੍ਹਾ ਤੇ ਬੱਚੇ ਆਪਣੀ ਲਾਪਰਵਾਹੀ ਦੇ ਚੱਲਦਿਆਂ ਹੋਇਆਂ ਵੀ ਮੁਸੀਬਤਾਂ ਵਿੱਚ ਘਿਰ ਰਹੇ ਹਨ। ਉਥੇ ਹੀ ਕੁਝ ਲੋਕਾਂ ਵੱਲੋਂ ਜਿੱਥੇ ਅਣਗਹਿਲੀ ਵਰਤੀ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਕਈ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਬੱਚੇ ਹੀ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਹੁਣ 104 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਰਾਹੁਲ ਨੂੰ ਬੋਰਵੈਲ ਵਿੱਚੋ ਬਾਹਰ ਕਢਿਆ ਗਿਆ ਹੈ। ਜਿੱਥੇ ਇਸ ਬੱਚੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੀਤੇ ਦਿਨ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਇਕ ਪਿੰਡ ਵਿੱਚ ਦਸ ਸਾਲਾ ਦਾ ਬਚਾ ਰਾਹੁਲ ਸਾਹੂ ਖੇਡਦੇ ਸਮੇਂ ਆਪਣੇ ਘਰ ਦੇ ਪਿੱਛੇ ਹੀ ਪੁੱਟੇ ਗਏ ਬੋਰਵੈੱਲ ਵਿੱਚ ਡਿੱਗਿਆ ਸੀ। ਜਿੱਥੇ ਬੱਚੇ ਦੇ ਪਿਤਾ ਵੱਲੋਂ 80 ਫੁੱਟ ਡੂੰਘੇ ਬੋਰਵੈਲ ਨੂੰ ਸਬਜ਼ੀਆਂ ਨੂੰ ਪਾਣੀ ਦੇਣ ਵਾਸਤੇ ਪੁੱਟਿਆ ਗਿਆ ਸੀ ਪਰ ਉਸ ਵਿੱਚੋਂ ਪਾਣੀ ਨਾ ਆਉਣ ਕਾਰਨ ਉਸ ਨੂੰ ਬੰਦ ਵੀ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਬੇਟਾ ਇਸ ਵਿੱਚ ਡਿੱਗ ਗਿਆ।

ਰਾਹਤ ਟੀਮਾਂ ਵੱਲੋਂ ਜਿਥੇ ਲਗਾਤਾਰ 5 ਦਿਨ ਕੰਮ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਬਿੱਲ ਦੀ ਡੂੰਘਾਈ ਤੱਕ ਬੱਚੇ ਨੂੰ ਆਕਸੀਜਨ ਅਤੇ ਖਾਣ ਪੀਣ ਦਾ ਸਮਾਨ ਦਿੱਤਾ ਜਾਂਦਾ ਰਿਹਾ ਉਥੇ ਹੀ 104 ਘੰਟਿਆਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਿੱਥੇ ਘਰ ਤੋਂ 112 ਕਿਲੋਮੀਟਰ ਦੀ ਦੂਰੀ ਤੇ ਅਪੋਲੋ ਹਸਪਤਾਲ ਲਿਜਾਇਆ ਗਿਆ ਜਿੱਥੇ ਤਿੰਨ ਘੰਟੇ ਦਾ ਸਫ਼ਰ ਹੈ ਦੋ ਘੰਟੇ ਵਿਚ ਤਹਿ ਕੀਤਾ ਗਿਆ ਹੈ। ਜਿੱਥੇ ਪਹਿਲਾਂ ਹੀ ਰਸਤੇ ਨੂੰ ਸਾਫ਼ ਕਰਵਾ ਲਿਆ ਗਿਆ ਸੀ ਤਾਂ ਜੋ ਬੱਚੇ ਨੂੰ ਹਸਪਤਾਲ ਵਿਚ ਦੇਰੀ ਨਾ ਹੋ ਸਕੇ।

ਦੱਸਿਆ ਗਿਆ ਹੈ ਕਿ ਇਹ ਬੱਚਾ ਜਿੱਥੇ ਪਹਿਲਾਂ ਤੋਂ ਹੀ ਮਾਨਸਿਕ ਤੋਰ ਤੇ ਕਮਜ਼ੋਰ ਹੈ ਅਤੇ ਬੋਲ, ਸੁਣ ਨਹੀਂ ਸਕਦਾ ਹੈ, ਜਿਸ ਕਾਰਨ ਇਸ ਬੱਚੇ ਨੂੰ ਸਕੂਲ ਵੀ ਨਹੀਂ ਭੇਜਿਆ ਜਾਂਦਾ ਸੀ। ਇਸ ਬੱਚੇ ਤੇ ਡਿੱਗਣ ਦਾ ਉਸ ਸਮੇਂ ਪਤਾ ਲੱਗਾ ਸੀ ਜਦੋਂ ਪਰਿਵਾਰ ਵੱਲੋਂ ਉਸ ਦੇ ਰੋਣ ਦੀ ਆਵਾਜ਼ ਉਸ 80 ਫੁਟ ਡੂੰਘੇ ਟੋਏ ਵਿੱਚ ਸੁਣੀ ਗਈ ਸੀ।