104 ਸਾਲਾਂ ਦੀ ਬੇਬੇ ਨੇ ਕਰਤਾ ਅਜਿਹਾ ਕਾਰਨਾਮਾ ਦੇਖ ਸਭ ਰਹਿ ਗਏ ਹੱਕੇ ਬੱਕੇ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਬਹੁਤ ਸਾਰੇ ਰਿਕਾਰਡ ਬਣਾਏ ਗਏ ਹਨ ਅਤੇ ਬਹੁਤ ਸਾਰੀਆਂ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੀਆਂ ਹਨ ਉਥੇ ਹੀ ਆਪਣੀ ਇਕ ਵੱਖਰੀ ਪਹਿਚਾਣ ਵੀ ਬਣਾ ਲੈਂਦੀਆਂ ਹਨ ਅਤੇ ਆਪਣੇ ਵੱਲੋਂ ਪ੍ਰਾਪਤ ਕੀਤੀ ਗਈ ਜਿੱਤ ਇਤਿਹਾਸ ਵਿੱਚ ਹੀ ਲਿਖੀ ਜਾਂਦੀ ਹੈ, ਜਿਸ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਵਧੇਰੇ ਉਮਰ ਦੇ ਲੋਕਾਂ ਵੱਲੋਂ ਅਜਿਹੇ ਬਹੁਤ ਸਾਰੇ ਕਾਰਨਾਮੇ ਕਰਕੇ ਦਿਖਾਏ ਗਏ ਹਨ, ਜਿਨ੍ਹਾਂ ਬਾਰੇ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਇਸ ਤਰ੍ਹਾਂ ਹੀ ਲੋਕਾਂ ਵੱਲੋਂ ਵਧੇਰੀ ਉਮਰ ਵਿੱਚ ਵੀ ਬਹੁਤ ਸਾਰੇ ਵਿਸ਼ਵ ਰਿਕਾਰਡ ਬਣਾਏ ਗਏ ਹਨ ਜਿਨ੍ਹਾਂ ਦਾ ਮੁਕਾਬਲਾ ਕਿਸੇ ਵੱਲੋਂ ਨਹੀਂ ਕੀਤਾ ਗਿਆ।

ਹੁਣ ਇੱਥੇ 104 ਸਾਲਾ ਦੀ ਬੇਬੇ ਵੱਲੋਂ ਅਜਿਹਾ ਕਾਰਨਾਮਾ ਕਰਕੇ ਦਿਖਾਇਆ ਗਿਆ ਹੈ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚਰਖੀ ਦਾਦਰੀ ਦੇ ਪਿੰਡ ਕਦਮਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੀ ਰਹਿਣ ਵਾਲੀ ਇਕ 104 ਸਾਲਾਂ ਦੀ ਬਜ਼ੁਰਗ ਔਰਤ ਵੱਲੋਂ ਨੈਸ਼ਨਲ ਲੈਵਲ ਤੇ ਹੋਏ ਅਥਲੈਟਿਕਸ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਗਿਆ ਹੈ। ਰਾਮਬਾਈ ਨਾਮ ਦੀ ਇਸ ਔਰਤ ਵੱਲੋਂ ਆਪਣੀਆਂ ਤਿੰਨ ਪੀੜ੍ਹੀਆਂ ਨਾਲ ਹਿੱਸਾ ਲਿਆ ਗਿਆ ਸੀ।

ਜਿੱਥੇ ਇਸ ਔਰਤ ਵੱਲੋਂ ਚਾਰ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਗਿਆ ਹੈ। ਇਹ ਮੈਡਲ ਇਸ ਬਜ਼ੁਰਗ ਔਰਤ ਨੇ 100, 200 ਅਤੇ ਰਿਲੇਅ ਦੌੜ ਅਤੇ ਲੰਬੀ ਛਾਲ ਵਿੱਚ ਜਿੱਤੇ ਹਨ। ਇਸ ਤਰਾਂ ਕਿ ਇਸ ਬਜ਼ੁਰਗ ਔਰਤ ਦੀ ਧੀ ਵੱਲੋਂ ਵੀ ਰਿਲੇਅ ਦੌੜ ਵਿੱਚ ਸੋਨ ਤਗਮਾ ਜਿੱਤਿਆ ਗਿਆ ਹੈ ਜਿਸ ਦੀ ਉਮਰ 62 ਸਾਲਾ ਹੈ। ਉਥੇ ਇਸ ਬਜ਼ੁਰਗ ਔਰਤ ਦੀ ਨੂੰਹ ਨੇ ਵੀ ਰਿਲੇਅ ਦੌੜ ਵਿੱਚ ਸੋਨ ਤਗਮਾ ,ਤੇ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਦੀ ਪੋਤਰੀ 800 ਮੀਟਰ ਦੌੜ ਵਿੱਚ ਚੌਥੇ ਸਥਾਨ ਤੇ ਰਹੀ ਹੈ।

ਇਸ ਔਰਤ ਵੱਲੋਂ ਆਖਿਆ ਗਿਆ ਹੈ ਕਿ ਉਸ ਦਾ ਸੁਪਨਾ ਵਿਦੇਸ਼ਾਂ ਦੀ ਧਰਤੀ ਤੇ ਵੀ ਕਈ ਨੈਸ਼ਨਲ ਮੈਡਲ ਜਿੱਤਣ ਦਾ ਹੈ ਪਰ ਉਸ ਦੀ ਪਰਿਵਾਰਕ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਵਿਦੇਸ਼ਾਂ ਵਿੱਚ ਜਾ ਕੇ ਅਜਿਹਾ ਕਰ ਸਕੇ। ਅਗਰ ਸਰਕਾਰ ਵੱਲੋਂ ਉਸ ਦੀ ਮਦਦ ਕੀਤੀ ਜਾਵੇ ਤਾਂ ਉਹ ਆਪਣਾ ਸੁਪਨਾ ਜਰੂਰ ਪੂਰਾ ਕਰੇਗੀ। ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਉਸ ਵੱਲੋਂ ਰੋਜਾਨਾਂ ਹੀ ਖੇਡਾਂ ਦਾ ਅਭਿਆਸ ਖੇਤਾਂ ਦੇ ਕੱਚੇ ਰਸਤਿਆਂ ਵਿੱਚ ਕੀਤਾ ਜਾਂਦਾ ਹੈ। ਉਸ ਵੱਲੋਂ ਰੋਜ਼ਾਨਾ 4 ਵਜੇ ਉੱਠ ਕੇ ਸੈਰ ਅਤੇ ਦੌੜ ਦਾ ਅਭਿਆਸ ਕੀਤਾ ਜਾਂਦਾ ਹੈ। ਜਿੱਥੇ ਉਹ ਰੋਜ਼ਾਨਾ ਹੀ ਪੰਜ ਤੋਂ ਛੇ ਕਿਲੋਮੀਟਰ ਤੱਕ ਦੌੜ ਲਗਾਉਂਦੀ ਹੈ।