102 ਸਾਲਾਂ ਬਜ਼ੁਰਗ ਦੀ ਸੀ ਅਜਿਹੀ ਅਜੀਬੋ ਗਰੀਬ ਇੱਛਾ, ਫਿਰ ਪੁਲਿਸ ਨੇ ਕੀਤਾ ਗ੍ਰਿਫਤਾਰ

ਤਾਜਾ ਵੱਡੀ ਖਬਰ

ਕਹਿੰਦੇ ਹਨ ਮਨੁੱਖ ਦੀਆਂ ਇੱਛਾਵਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ , ਇੱਛਾਵਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ| ਜਦੋਂ ਮਨੁੱਖ ਜਨਮ ਤੋਂ ਬਾਅਦ ਹੋਸ਼ ਸੰਭਾਲਦਾ ਹੈ ਤਾਂ ਉਸ ਦੀਆਂ ਇੱਛਾਵਾਂ ਲਗਾਤਾਰ ਵੱਧਦੀਆਂ ਹਨ ਤੇ ਇਨ੍ਹਾਂ ਇੱਛਾਵਾਂ ਦਾ ਖਾਤਮਾ ਉਸ ਦੇ ਮਰਨ ਤੱਕ ਨਹੀਂ ਹੁੰਦਾ| ਪਰ ਅੱਜ ਅਸੀਂ ਤੁਹਾਨੂੰ 102 ਸਾਲਾ ਬਜ਼ੁਰਗ ਦੀ ਇੱਕ ਅਜਿਹੀ ਇੱਛਾ ਬਾਰੇ ਦੱਸਾਂਗੇ ਜਿਸ ਇੱਛਾ ਨੂੰ ਸੁਣਦੇ ਸਾਰ ਹੀ ਤੁਸੀਂ ਹੈਰਾਨ ਹੋ ਜਾਵੋਗੇ| ਇੰਨਾ ਹੀ ਨਹੀਂ ਸਗੋਂ ਇਸ ਬਜ਼ੁਰਗ ਔਰਤ ਦੀ ਇੱਛਾ ਸੁਣਨ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਦਰਅਸਲ ਯੂਰਪੀ ਦੇਸ਼ਾਂ ਦੇ ਲੋਕਾਂ ਵਿੱਚ ਆਪਣੀ ਆਖਰੀ ਉਮਰ ਵਿੱਚ ਆਪਣੀਆਂ ਇੱਛਾਵਾਂ ਦੀ ਲਿਸਟ ਬਣਾਉਣ ਦਾ ਰਿਵਾਜ ਰਿਹਾ ਹੈ ।

ਇਸ ਨੂੰ ਬਕੈਟ ਲਿਸਟ ਕਿਹਾ ਜਾਂਦਾ ਹੈ । ਜਿਸ ਵਿੱਚ ਆਪਣੀਆਂ ਇੱਛਾਵਾਂ ਸ਼ਾਮਲ ਕਰਦੇ ਹਨ| ਪਰ 102 ਸਾਲਾਂ ਦੀ ਬਜ਼ੁਰਗ ਔਰਤ ਦੀ ਇਕ ਅਜਿਹੀ ਇੱਛਾ ਕਾਰਨ ਉਸ ਔਰਤ ਨੂੰ ਗ੍ਰਿਫਤਾਰ ਕਰਨਾ ਪਿਆ| ਦਰਅਸਲ ਇਸ ਬਜ਼ੁਰਗ ਔਰਤ ਦੀ ਇਹ ਇੱਛਾ ਸੀ ਕਿ ਉਸ ਦੀ ਗ੍ਰਿਫਤਾਰੀ ਹੋਵੇ| ਉਸ ਨੂੰ ਹੱਥ-ਕੜੀਆਂ ਲੱਗਣ ।

ਜਿਸ ਦੇ ਚੱਲਦੇ ਪੁਲਸ ਵੱਲੋਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ| ਉਸ ਨੂੰ ਹੱਥਕੜੀ ਲਗਾ ਕੇ ਪੁਲਸ ਕਾਰ ਦੀ ਪਿਛਲੀ ਸੀਟ ਤੇ ਬਠਾ ਕੇ ਲੈ ਗਈ| ਉੱਥੇ ਹੀ ਇਸ ਸਬੰਧੀ ਇੱਕ ਕਰਮਚਾਰੀ ਦੇ ਵੱਲੋਂ ਦੱਸਿਆ ਗਿਆ ਕਿ ਐਂਡੀ ਨਾਮ ਦੀ ਅੌਰਤ ਆਪਣੀ ਗ੍ਰਿਫ਼ਤਾਰੀ ਨੂੰ ਲੈ ਕੇ ਬਹੁਤ ਚਾਅ ਨਾਲ ਭਰੀ ਹੋਈ ਸੀ ਤੇ ਉਸ ਨੇ ਉਸ ਨੂੰ ਗ੍ਰਿਫਤਾਰ ਹੋਏ ਕਿਹਾ ਮੈਨੂੰ ਹੱਥ ਕੜੀ ਵੀ ਬੰਨੋਗੇ ।

ਏਨੇ ਨੂੰ ਪੁਲਿਸ ਵੱਲੋਂ ਉਸ ਨੂੰ ਹੱਥ ਕੜੀਆਂ ਲਗਾਈਆਂ ਗਈਆਂ ਤੇ ਕਾਰ ਦੀ ਪਿਛਲੀ ਸੀਟ ਤੇ ਬਠਾ ਕੇ ਉਸ ਨੂੰ ਪੁਲਿਸ ਸਟੇਸ਼ਨ ਲੈ ਜਾਇਆ ਗਿਆ| ਇਹ ਇਸ ਔਰਤ ਦੀ ਆਖਰੀ ਇੱਛਾ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਰ ਕਿਸੇ ਵਲੋਂ ਇਸ ਇਛਾ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਹਨ |