1000 ਤੋਂ ਵੱਧ ਵਾਹਨ ਫਸੇ ਅਟਲ ਟਨਲ ਚ – ਕੀਤਾ ਜਾ ਰਿਹਾ ਰੈਸਕਿਉ

ਮੌਸਮ ਵਿੱਚ ਤਬਦੀਲੀ ਆਉਣ ਦੇ ਕਾਰਨ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੁੰਦੀ ਪਈ ਹੈ। ਬਹੁਤ ਸਾਰੇ ਲੋਕ ਵੱਖ-ਵੱਖ ਪਹਾੜੀ ਇਲਾਕਿਆਂ ਦੇ ਵਿੱਚ ਇਸ ਬਰਫਬਾਰੀ ਦਾ ਆਨੰਦ ਮਾਨਣ ਦੇ ਲਈ ਘੁੰਮਣ ਫਿਰਨ ਜਾ ਰਹੇ ਹਨ । ਪਰ ਦੂਜੇ ਪਾਸੇ ਕਈ ਥਾਵਾਂ ਦੇ ਉੱਪਰ ਪੈ ਰਹੀ ਬਰਫ ਸੈਲਾਨੀਆਂ ਦੇ ਲਈ ਵੱਡੀ ਪਰੇਸ਼ਾਨੀ ਬਣ ਚੁੱਕੀ ਹੈ । ਗੱਲ ਕਰਦੇ ਆਂ ਅਟਲ ਟਨਲ ਅਤੇ ਧੁੰਧੀ ਦੀ , ਜਿੱਥੇ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਇਸ ਮੌਸਮ ਦਾ ਆਨੰਦ ਮਾਨਣ ਦੇ ਲਈ ਪੁੱਜੇ ਹੋਏ ਹਨ। ਪਰ ਬੀਤੇ ਦਿਨੀ ਜਦੋਂ ਸੈਲਾਨੀ ਬਰਫਬਾਰੀ ਤੋਂ ਬਾਅਦ ਮਨਾਲੀ ਪਰਤਣ ਲੱਗੇ ਤਾਂ, ਇਸੇ ਦੌਰਾਨ ਵੱਡਾ ਹਾਦਸਾ ਵਾਪਰਿਆ । ਇਥੇ ਸੜਕ ‘ਤੇ ਜਮ੍ਹਾ ਹੋਈ ਬਰਫ ‘ਚ ਵਾਹਨ ਤਿਲਕਣ ਲੱਗੇ, ਜਿਸ ਕਾਰਨ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ । ਦੱਖਣੀ ਪੋਰਟਲ ਤੋਂ ਅਟਲ ਟਨਲ ਦੇ ਉੱਤਰੀ ਪੋਰਟਲ ਤੱਕ ਇੱਕ ਹਜ਼ਾਰ ਤੋਂ ਵੱਧ ਸੈਲਾਨੀ ਵਾਹਨ ਬਰਫ਼ ਵਿੱਚ ਫਸ ਗਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ। ਦੂਜੇ ਪਾਸੇ ਪੁਲਸ ਨੇ ਵਾਹਨਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਚਲਾਈ ਹੈ। ਫਿਰ ਸਾਰਿਆਂ ਨੂੰ ਇਕ-ਇਕ ਕਰਕੇ ਮਨਾਲੀ ਵੱਲ ਭੇਜਣ ਦੀ ਮੁਹਿਮ ਨੂੰ ਆਰੰਭਿਆ ਗਿਆ । ਦੱਸ ਦਈਏ ਕਿ ਇੱਥੇ ਦਾ ਮੌਸਮ ਹੁਣ ਲਗਾਤਾਰ ਖਰਾਬ ਹੁੰਦਾ ਪਿਆ ਹੈ । ਅਟਲ ਟਨਲ ਅਤੇ ਧੁੰਧੀ ਵਿਚ ਦੁਪਹਿਰ ਬਾਅਦ ਬਰਫਬਾਰੀ ਸ਼ੁਰੂ ਹੋ ਗਈ। ਸ਼ਾਮ ਨੂੰ ਭਾਰੀ ਬਰਫ਼ਬਾਰੀ ਤੋਂ ਬਾਅਦ ਮਨਾਲੀ ਪੁਲਸ ਨੇ ਸੋਲੰਗਨਾਲਾ ਤੋਂ ਅੱਗੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ, ਪਰ ਸਵੇਰੇ ਜਦੋਂ ਲਾਹੌਲ ਗਏ ਸੈਲਾਨੀ ਵਾਪਸ ਪਰਤਣ ਲੱਗੇ ਤਾਂ, ਅਟਲ ਟਨਲ ਦੇ ਦੱਖਣੀ ਪੋਰਟਲ ਤੋਂ ਧੁੰਧੀ ਵਾਲੇ ਖੇਤਰ ਵਿੱਚ ਬਰਫ਼ ਵਿੱਚ ਤਿਲਕਣ ਲੱਗੇ। ਜਿਸ ਕਾਰਨ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦਾ ਡਰ ਬਣਿਆ ਹੋਇਆ ਸੀ। ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਵੀ ਤੈਨਾਤ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਕਿਸੇ ਪ੍ਰਕਾਰ ਦੀ ਅਨਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ । ਪ੍ਰਸ਼ਾਸਨ ਵੱਲੋਂ ਵੀ ਸੈਲਾਨੀਆਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ, ਜੋ ਇੱਥੇ ਘੁੰਮਣ ਫਿਰਨ ਦੇ ਲਈ ਆ ਰਹੇ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਪਰ ਦੂਜੇ ਪਾਸੇ ਮੌਸਮ ਦਾ ਬਦਲਦਾ ਮਿਜਾਜ ਲੋਕਾਂ ਦੇ ਲਈ ਹੁਣ ਵੱਡੀ ਵਿਪਤਾ ਬਣਦੀ ਜਾ ਰਿਹਾ ਹੈ ।