100 ਸਾਲ ਦੇ ਬਜ਼ੁਰਗ ਨੇ ਬਣਾਇਆ ਅਜਿਹਾ ਅਨੌਖਾ ਰਿਕਾਰਡ, ਹੋਗੀ ਸਾਰੀ ਦੁਨੀਆ ਤੇ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਨੌਜਵਾਨਾਂ ਵੱਲੋਂ ਕੰਮ ਕਰਨ ਤੋਂ ਕਿਨਾਰਾ ਕੀਤਾ ਜਾਂਦਾ ਹੈ। ਉਥੇ ਹੀ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ। ਜਿਨ੍ਹਾਂ ਵੱਲੋਂ ਕਾਫੀ ਲੰਮਾ ਸਮਾਂ ਮਿਹਨਤ ਸਦਕਾ ਆਪਣਾ ਇੱਕ ਵੱਖਰਾ ਨਾਮ ਹੀ ਆਪਣੇ ਕੰਮ ਦੇ ਚਲਦਿਆਂ ਹੋਇਆਂ ਬਣਾਇਆ ਜਾਂਦਾ ਹੈ। ਅਜਿਹੇ ਲੋਕ ਜਿੱਥੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੇ ਹਨ ਉਥੇ ਹੀ ਉਨ੍ਹਾਂ ਵੱਲੋਂ ਅਜਿਹੇ ਰਿਕਾਰਡ ਸਥਾਪਤ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਬੀਤੇ ਦਿਨੀਂ ਇੱਥੇ ਹਰਿਆਣਾ ਦੇ 100 ਸਾਲਾ ਦੇ ਸਾਬਕਾ ਮਾਸਟਰ ਵੱਲੋਂ 200 ਅਤੇ 500 ਮੀਟਰ ਵਰਗ ਦੀ ਦੌੜ ਵਿੱਚ ਸੋਨ ਤਗਮਾ ਜਿੱਤਿਆ ਗਿਆ ਹੈ।

ਜੋ ਕਿ ਬਹੁਤ ਸਾਰੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣਿਆ ਹੈ ਉਥੇ ਹੀ ਅਜਿਹੇ ਬਹੁਤ ਸਾਰੇ ਬਜ਼ੁਰਗ ਹਨ ਜਿਨ੍ਹਾਂ ਵੱਲੋਂ ਕਈ ਰਿਕਾਰਡ ਸਥਾਪਤ ਕੀਤੇ ਗਏ ਹਨ। ਹੁਣ ਸੌ ਸਾਲ ਦੇ ਬਜ਼ੁਰਗ ਨੇ ਅਜਿਹਾ ਅਨੋਖਾ ਰਿਕਾਰਡ ਬਣਾਇਆ ਹੈ ਜਿਸਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਾਸੀਲੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਬ੍ਰਾਜ਼ੀਲ ਦੇ ਇੱਕ ਸੌ ਸਾਲ ਦੇ ਵਾਲਟਰ ਅਰਥਮੈਨ ਵੱਲੋਂ ਇਕ ਕੰਪਨੀ ਵਿਚ 84 ਸਾਲ ਲਗਾਤਾਰ ਕੰਮ ਕਰਨ ਦਾ ਵਰਲਡ ਰਿਕਾਰਡ ਬਣਾਇਆ ਗਿਆ ਹੈ।

ਇਸ ਬਜ਼ੁਰਗ ਵੱਲੋਂ ਜਿੱਥੇ 15 ਸਾਲ ਦੀ ਉਮਰ ਵਿਚ ਆਪਣੀ ਪੜ੍ਹਾਈ ਦੇ ਨਾਲ ਨਾਲ ਘਰ ਦੀ ਆਰਥਿਕ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਜਿੱਥੇ ਇਸ ਬਜ਼ੁਰਗ ਦਾ ਦਿਮਾਗ ਬਹੁਤ ਤੇਜ਼ ਹੋਣ ਦੇ ਕਾਰਨ ਇਸ ਨੂੰ ਅੱਗੇ ਤੋਂ ਅੱਗੇ ਇਸ ਕੰਪਨੀ ਵਿੱਚ ਲਗਾਤਾਰ ਤਰੱਕੀ ਮਿਲਦੀ ਰਹੀ ਅਤੇ ਉਹ 1 ਸੇਲਜ਼ ਮੈਨੇਜਰ ਬਣ ਗਏ। ਜਿੱਥੇ ਉਨ੍ਹਾਂ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸ ਕੰਪਨੀ ਦੇ ਵਿਚ ਸੇਲਜ਼ ਮੈਨੇਜਰ ਦੇ ਅਹੁਦੇ ਤੇ ਕੰਮ ਕੀਤਾ ਜਾ ਰਿਹਾ ਹੈ।

ਉੱਥੇ ਹੀ ਪਿਛਲੇ ਹਫਤੇ ਉਨ੍ਹਾਂ ਵੱਲੋਂ ਆਪਣਾ 100 ਵਾਂ ਜਨਮ ਦਿਨ ਮਨਾਇਆ ਗਿਆ ਹੈ ਜੋ ਕਿ ਉਨ੍ਹਾਂ ਦੇ ਪ੍ਰਵਾਰ,ਦੋਸਤਾ, ਸਹਿਯੋਗੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਇਸ ਬਜ਼ੁਰਗ ਦਾ ਜਨਮ 19 ਅਪ੍ਰੈਲ 1922 ਨੂੰ ਬ੍ਰਾਜੀਲ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਇਆ। ਇਸ ਵਿਅਕਤੀ ਨੇ ਕਿਹਾ ਕਿ ਜਿੱਥੇ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਵਰਤਮਾਨ ਬਾਰੇ ਸੋਚਿਆ ਗਿਆ ਹੈ। ਉਸ ਸਦਕਾ ਉਨ੍ਹਾਂ ਵੱਲੋਂ ਇਹ ਇਤਿਹਾਸ ਸਿਰਜਿਆ ਗਿਆ ਹੈ।