ਆਈ ਤਾਜ਼ਾ ਵੱਡੀ ਖਬਰ
ਜ਼ਿੰਦਗੀ ਦੇ ਵਿੱਚ ਆਸ ਅਤੇ ਉਮੀਦ ਇਕ ਅਜਿਹੀ ਚੀਜ਼ ਹੈ ਜੋ ਜ਼ਿੰਦਗੀ ਨੂੰ ਜਿਊਣ ਦਾ ਇੱਕ ਹੋਰ ਵੱਖਰਾ ਹੀ ਢੰਗ ਸਿਖਾ ਦਿੰਦੀ ਹੈ । ਕਈ ਵਾਰ ਅਸੀਂ ਆਪਣੀ ਜ਼ਿੰਦਗੀ ਤੋਂ ਕੁਝ ਅਜਿਹੀਆਂ ਉਮੀਦਾਂ ਤੇ ਆਸਾਂ ਲਗਾ ਕੇ ਰੱਖਦੇ ਹਾਂ ਜਿਸ ਦੇ ਜ਼ਰੀਏ ਪੂਰੀ ਜ਼ਿੰਦਗੀ ਤਕ ਬਤੀਤ ਕੀਤੀ ਜਾ ਸਕਦੀ ਹੈ । ਬੇਸ਼ਕ ਆਸ ਤੇ ਉਮੀਦ ਦੋ ਛੋਟੇ ਛੋਟੇ ਸ਼ਬਦ ਨੇ ਪਰ ਜ਼ਿੰਦਗੀ ਨੂੰ ਇਕ ਵਧੀਆ ਤਰੀਕੇ ਨਾਲ ਜੀਣ ਦਾ ਅਨੋਖਾ ਢੰਗ ਸਿਖਾ ਦਿੰਦੇ ਹਨ । ਕਈ ਵਾਰ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਇਕ ਉਮੀਦ ਦੀ ਕਿਰਨ ਲੈ ਕੇ ਜ਼ਿੰਦਗੀ ਬਤੀਤ ਕਰਦੇ ਹਾਂ ਤੇ ਜਦੋਂ ਸਾਡੀ ਉਹ ਉਮੀਦ ਸੱਚ ਹੋ ਜਾਂਦੀ ਹੈ ਤਾਂ ਜ਼ਿੰਦਗੀ ਸਵਰਗ ਵਾਂਗ ਲੱਗਣ ਲੱਗ ਪੈਂਦੀ ਹੈ, ਅਜਿਹੀ ਹੀ ਉਮੀਦ ਦੇ ਚਲਦੇ ਗੁਰਦਾਸਪੁਰ ਦੇ ਰਹਿਣ ਵਾਲੇ ਮਾਪਿਆਂ ਨੂੰ ਉਨ੍ਹਾਂ ਦਾ ਦਸ ਸਾਲ ਪਹਿਲਾਂ ਗੁਆਚਾ ਹੋਇਆ ਬੱਚਾ ਮਿਲਿਆ ।
ਦਰਅਸਲ ਗੁਰਦਾਸਪੁਰ ਦੇ ਵਿਚ ਰਹਿਣ ਵਾਲੇ 1 ਪਰਿਵਾਰ ਦੇ ਵਿਚੋਂ ਦਸ ਸਾਲ ਪਹਿਲਾਂ ਇਕ ਬੱਚਾ ਗੁਆਚ ਗਿਆ ਸੀ । ਜਿਸ ਦੇ ਚੱਲਦੇ ਪਰਿਵਾਰ ਵੱਲੋਂ ਉਸ ਬੱਚੀ ਦੀ ਖੋਜ ਵੀ ਕੀਤੀ ਗਈ ਪਰ ਬੱਚਾ ਨਹੀਂ ਮਿਲਿਆ। ਪਰ ਪੂਰੇ ਦਸ ਸਾਲ ਬੀਤਣ ਤੋਂ ਬਾਅਦ ਹੁਣ ਪਰਿਵਾਰ ਨੂੰ ਬੱਚਾ ਮਿਲ ਚੁੱਕਿਆ ਹੈ। ਇਕ ਉਮੀਦ ਜੋ ਮਾਪਿਆਂ ਨੇ ਆਪਣੇ ਬੱਚੇ ਦੀ ਵਾਪਸੀ ਲਈ ਰੱਖੀ ਹੋਈ ਸੀ ਉਹ ਆਖਰਕਾਰ ਸੱਚ ਹੋ ਗਈ। ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਸਿੱਖ ਵੈੱਲਫੇਅਰ ਫਾਊਂਡੇਸ਼ਨ ਧਾਰੀਵਾਲ ਦੇ ਸੇਵਕਾਂ ਦੇ ਵੱਲੋਂ ਦਸ ਸਾਲ ਪਹਿਲਾਂ ਗੁਆਚੇ ਬੱਚੇ ਵਿਨੋਦ ਕੁਮਾਰ ਨੂੰ ਉਸ ਦੇ ਪਰਿਵਾਰ ਦੇ ਨਾਲ ਮਿਲਵਾ ਦਿੱਤਾ ਗਿਆ ।
ਉੱਥੇ ਹੀ ਇਸ ਫਾਊਂਡੇਸ਼ਨ ਦੇ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌੰ ਮਹੀਨੇ ਪਹਿਲਾਂ ਭੈਣੀ ਮੀਆਂ ਖਾਂ ਤਹਿ ਲਾਵਾਰਸ ਹਾਲਤ ਚ ਮਿਲੇ ਬੱਚੇ ਨੂੰ ਆਪਣੀ ਅਤੇ ਆਪਣੇ ਪਰਿਵਾਰ ਬਾਰੇ ਕੋਈ ਵੀ ਸੁੱਧ ਬੁੱਧ ਨਹੀਂ ਸੀ । ਇਸ ਲਈ ਉਸ ਨੂੰ ਉਹ ਆਸ਼ਰਮ ਲੈ ਆਏ । ਜਿੱਥੇ ਕਿ ਇਸ ਬੱਚੇ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਸ ਨੂੰ ਠੀਕ ਕਰ ਦਿੱਤਾ ਗਿਆ। ਜਿਸ ਦੇ ਚੱਲਦੇ ਉਨ੍ਹਾਂ ਕਿਹਾ ਕਿ ਅਸੀਂ ਇਸ ਬੱਚੇ ਦੇ ਪਰਿਵਾਰ ਦੇ ਨਾਲ ਸੰਪਰਕ ਕੀਤਾ ।
ਉਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਡੇਰਾ ਬਿਆਸ ਤੋਂ ਦਸ ਸਾਲ ਪਹਿਲਾਂ ਉਨ੍ਹਾਂ ਦਾ ਬੱਚਾ ਗੁੰਮ ਹੋ ਗਿਆ ਸੀ ਜਿਸ ਦੀ ਕਿ ਉਨ੍ਹਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਭਾਲ ਕੀਤੀ ਗਈ ਸੀ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਪਰਿਵਾਰ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਬਹੁਤ ਸਾਦਾ ਖੁਸ਼ੀ ਹੈ, ਕਿਉਂਕਿ ਅੱਜ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਵਾਪਸ ਮਿਲ ਗਿਆ ਹੈ
Previous Postਹੁਣੇ ਹੁਣੇ ਮਸ਼ਹੂਰ ਮਹਾਨ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ , ਕੈਪਟਨ ਨੇ ਵੀ ਕੀਤਾ ਅਫਸੋਸ ਜਾਹਰ
Next Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ ,ਛਾਇਆ ਸੋਗ