10-12 ਸਾਲਾਂ ਦੇ ਬੱਚੇ ਵੀ ਸ਼ਰਾਬ ਪੀਣ ਲੱਗ ਜਾਣਗੇ – ਪੰਜਾਬ ਚ ਸ਼ਰਾਬ ਸਸਤੀ ਕਰਨ ਤੇ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਦਾ ਬਿਆਨ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਵੱਡੇ ਵੱਡੇ ਦਾਅਵੇ ਅਤੇ ਐਲਾਨ ਕੀਤੇ ਜਾ ਰਹੇ ਹਨ । ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜ਼ਿਆਦਾਤਰ ਨੌਜਵਾਨ ਇਸ ਨਸ਼ੇ ਦੀ ਲਪੇਟ ਵਿਚ ਆਏ ਹੋਏ ਹਨ । ਜਿਸ ਦੇ ਵਿਚਕਾਰ ਹੁਣ ਮਾਨ ਸਰਕਾਰ ਵੱਲੋਂ ਸ਼ਰਾਬ ਸਸਤੀ ਕਰਨ ਸੰਬੰਧੀ ਐਲਾਨ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਮਾਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨਿਆਂ ਨਿਸ਼ਾਨੇ ਤੇ ਹੈ । ਦਰਅਸਲ ਪੰਜਾਬ ਦੇ ਵਿੱਚ ਸਸਤੀ ਹੋਈ ਸ਼ਰਾਬ ਨੂੰ ਲੈ ਕੇ ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਆਖਿਆ ਗਿਆ ਕਿ ਸਸਤੀ ਸ਼ਰਾਬ ਪੰਜਾਬ ਵਿੱਚ ਨਿੱਤ ਦਿਨ ਮੌਤਾਂ ਦਾ ਕਾਰਨ ਬਣੇਗੀ ।

ਉਨ੍ਹਾਂ ਕਿਹਾ ਕਿ ਪੰਜਾਬ ਚ ਸ਼ਰਾਬ ਸਸਤੀ ਕਰਨਾ ਗਲਤ ਹੈ ਅਜਿਹਾ ਕਰਨ ਨਾਲ ਦੱਸ ਬਾਰਾਂ ਸਾਲ ਦੇ ਬੱਚੇ ਨੇ ਦਾਰੂ ਪੀਣੀ ਸ਼ੁਰੂ ਕਰ ਦੇਣਗੇ । ਚੰਡੀਗੜ੍ਹ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਨਜੋਤ ਵੱਲੋਂ ਮਾਨ ਸਰਕਾਰ ਨੂੰ ਘੇਰਦਿਆਂ ਹੋਇਆ ਆਖਿਆ ਗਿਆ ਕਿ ਪੰਜਾਬ ਚ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਰਕੇ ਸਰਕਾਰ ਸੱਤਾ ਵਿੱਚ ਆਈ ਸੀ ।

ਪਰ ਆਉਂਦਿਆਂ ਸਾਰ ਹੀ ਮਾਨ ਸਰਕਾਰ ਦੇ ਵੱਲੋਂ ਹੁਣ ਸ਼ਰਾਬ ਸਸਤੀ ਕਰ ਦਿੱਤੀ ਗਈ ਹੈ। ਜਿਸ ਦੇ ਚੱਲਦੇ ਸ਼ਰਾਬ ਸਸਤੀ ਹੋਣ ਨਾਲ ਮਾਲੀਆ ਚ ਚਾਲੀ ਫ਼ੀਸਦੀ ਵਾਧਾ ਹੋਵੇਗਾ । ਜਿਸ ਤੋਂ ਬਾਅਦ ਸ਼ਰਾਬ ਦੀ ਵਿਕਰੀ ਦੋ ਤੋਂ ਤਿੰਨ ਗੁਣਾ ਵਧਾ ਦਿੱਤੀ ਜਾਵੇਗੀ । ਉਨ੍ਹਾਂ ਆਖਿਆ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕਟਾਂ ਵਿੱਚ ਵੀ ਸ਼ਰਾਬ ਵੇਚਦੀ ਹੈ ਤਾਂ ਵਿਦਿਆਰਥੀ ਵੀ ਇਸ ਦਾ ਸ਼ਿਕਾਰ ਹੋਣਗੇ

ਇਕ ਪਾਸੇ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਕਿ ਪੰਜਾਬ ਵਿਚ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ , ਦੂਜੇ ਪਾਸੇ ਜਿਸ ਤਰ੍ਹਾਂ ਦਾ ਐਲਾਨ ਮਾਨ ਸਰਕਾਰ ਦੇ ਵੱਲੋਂ ਸਸਤੀ ਸ਼ਰਾਬ ਨੂੰ ਲੈ ਕੇ ਕਰ ਦਿੱਤਾ ਗਿਆ ਹੈ ਉਸਦੇ ਚਲਦੇ ਹੁਣ ਵਾਂਗ ਸਰਕਾਰ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਿਸ਼ਾਨੇ ਤੇ ਹੈ ।