ਆਈ ਤਾਜਾ ਵੱਡੀ ਖਬਰ
ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਇਮਾਰਤ ਜਾਂ ਘਰ ਬਣਾਉਣ ਲਈ ਲੰਮਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਜਦੋਂ ਕੋਈ ਮਕਾਨ ਜਾਂ ਇਮਾਰਤ ਬਣਾਈ ਜਾਂਦੀ ਹੈ ਤਾਂ ਉਸ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਜਾਂ ਉਨ੍ਹਾਂ ਦੀ ਵਿਉਂਤਬੰਦੀ ਹੁੰਦੀ ਹੈ ਜਿਸ ਦੇ ਮੁਤਾਬਿਕ ਉਹ ਇਮਾਰਤ ਨੂੰ ਬਣਾਉਂਦੇ ਹਨ। ਪਰ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਸਮਾਂ ਤਕਨੌਲੌਜੀ ਦਾ ਸਮਾਂ ਹੈ ਜਿੱਥੇ ਹਰ ਕੰਮ ਫੁਰਤੀ ਅਤੇ ਮਸ਼ੀਨਾ ਦੀ ਮਦਦ ਨਾਲ ਬਹੁਤ ਥੋੜੇ ਸਮੇਂ ਵਿੱਚ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ ਦਿੱਲੀ ਤੋਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦੱਸ ਦਈਏ ਕਿ ਚੀਨ ਦੀ ਇੱਕ ਕੰਪਨੀ ਦੇ ਵੱਲੋਂ 10 ਮੰਜ਼ਿਲਾ ਇਮਾਰਤ ਬਣਾਈ ਗਈ ਪਰ ਇਸ ਇਮਾਰਤ ਨੂੰ ਬਣਾਉਣ ਲਈ ਸਿਰਫ 28 ਘੰਟੇ 45 ਮਿੰਟ ਦਾ ਸਮਾਂ ਲਗਿਆ ਹੈ ਜੋ ਸੁਣਨ ਨੂੰ ਬਿਲਕੁਲ ਅਸੰਭਵ ਲੱਗਦਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚੀਨ ਦੇ ਚਾਂਗਸਾ ਵਿਚ ਚੀਨੀ ਕੰਪਨੀ ਬ੍ਰਾਂਡ ਗਰੁੱਪ ਦੇ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਕੀਤੀ ਇਸ ਇਮਾਰਤ ਦੀ ਖਬਰ ਜਦੋਂ ਇੰਟਰਨੇਟ ਤੇ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ਉੱਤੇ ਇਕ-ਦਮ ਹਲਚਲ ਮਚ ਗਈ ਇਸ ਤੋਂ ਇਲਾਵਾ ਇਸ ਇਮਾਰਤ ਦੀਆਂ ਤਸਵੀਰਾਂ ਜਾਂ ਵੀਡੀਓ ਦੇਖ ਕੇ ਹਰ ਕੋਈ ਚੌਂਕ ਗਿਆ ਕਿਉਂਕਿ ਸਾਰਿਆਂ ਦੇ ਮਨਾਂ ਵਿੱਚ ਇਹੋ ਸਵਾਲ ਸੀ ਕਿ ਆਖਿਰ ਇਸ 10 ਮੰਜ਼ਿਲਾ ਇਮਾਰਤ ਦੀ ਉਸਾਰੀ ਲਈ ਇਸ ਅਨੋਖੀ ਰਫ਼ਤਾਰ ਦਾ ਰਹੱਸ ਕੀ ਹੈ।
ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਪਹਿਲਾਂ ਤੋਂ ਬਣਾਈ ਇਮਾਰਤ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਹੈ ਯਾਨੀ ਕਿ ਇਮਾਰਤ ਦੀ ਉਸਾਰੀ ਛੋਟੀਆਂ ਮਾਡਿਊਲਰ ਇਕਾਈਆਂ ਨੂੰ ਜੋੜ ਕੇ ਕੀਤੀ ਹੈ ਅਤੇ ਇਹਨਾਂ ਨੂੰ ਕਾਰਖਾਨਿਆਂ ਦੇ ਵਿਚ ਬਣਾਇਆ ਗਿਆ ਸੀ। ਇਨ੍ਹਾਂ ਇਕਾਈਆਂ ਨੂੰ ਜੋੜਨ ਲਈ ਕੰਟੇਨਰ ਦੀ ਮਦਦ ਲਈ ਗਈ ਹੈ ਦਰਅਸਲ ਕੰਟੇਨਰ ਨੂੰ ਇੱਕ ਦੂਜੇ ਉਤੇ ਰੱਖ ਕੇ ਬੂਟ ਦੀ ਮਦਦ ਨਾਲ ਜੋੜਿਆ ਗਿਆ। ਜਿਸ ਤੋਂ ਬਾਅਦ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਕੀਤਾ ਗਿਆ।