ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਸਤੰਬਰ ਮਹੀਨੇ ਦਾ ਅੰਤ ਹੋ ਚੁੱਕਿਆ ਹੈ, ਇਸ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ l ਉੱਥੇ ਹੀ ਹੁਣ ਅਕਤੂਬਰ ਮਹੀਨੇ ਦੀ ਸ਼ੁਰੂਆਤ ਲੋਕਾਂ ਦੀਆਂ ਜੇਬਾਂ ਤੇ ਭਾਰ ਦੇ ਨਾਲ ਹੋਈ ਹੈ, ਜਿਸ ਕਾਰਨ ਹੁਣ ਪੂਰੇ ਦੇਸ਼ ਭਰ ਦੇ ਵਿੱਚ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ l ਜ਼ਿਕਰ ਯੋਗ ਹੈ ਕਿ ਅਕਤੂਬਰ ਮਹੀਨੇ ਦੀ ਸ਼ੁਰੂਆਤ ਨਾਲ ਅਸੀਂ ਇਕ ਤਿਮਾਹੀ ਵਿਚ ਪ੍ਰਵੇਸ਼ ਕਰ ਰਹੇ ਹਾਂ। ਨਵੇਂ ਮਹੀਨੇ ਦੀ ਨਵੇਂ ਸ਼ੁਰੂਆਤ ਦੇ ਚਲਦੇ ਕੁਝ ਨਿਯਮਾਂ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ, ਤੇ ਕਈ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ l
ਜ਼ਿਕਰਯੋਗ ਹੈ ਕਿ ਨਵੀਂ ਤਿਮਾਹੀ ਦੀ ਸ਼ੁਰੂਆਤ ਦੇ ਨਾਲ 1 ਅਕਤੂਬਰ 2023 ਤੋਂ ਕਈ ਨਵੇਂ ਨਿਯਮ ਬਦਲ ਰਹੇ ਹਨ। ਜਿਸ ਦਾ ਖਾਲਸਾ ਪ੍ਰਭਾਵ ਆਮ ਲੋਕਾਂ ਦੀਆਂ ਜੇਬਾਂ ਤੇ ਪੈਣ ਵਾਲਾ ਹੈ ਨਿਯਮ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਦਰਅਸਲ ਮਿਊਚਅਲ ਫੰਡ ਖਾਤਿਆਂ ਵਿਚ ਨਾਮਿਨੀ ਤੋੜਨ ਦੀ ਆਖਰੀ ਤਰੀਕ 30 ਸਤੰਬਰ 2023 ਤੈਅ ਕੀਤੀ ਗਈ ਸੀ। ਅਜਿਹੇ ਵਿਚ ਇਕ ਅਕਤੂਬਰ ਤੋਂ ਜਿਹੜੇ ਖਾਤਿਆਂ ਵਿਚ ਨਾਮਿਨੀ ਨਹੀਂ ਜੋੜਿਆ ਜਾਵੇਗਾ ਉਨ੍ਹਾਂ ਨੂੰ ਡੈਬਿਟ ਫਰੀਜ ਕੀਤਾ ਜਾ ਸਕਦਾ ।
ਇਸਤੋਂ ਇਲਾਵਾ ਟੀਸੀਐੱਸ ਨਾਲ ਜੁੜੇ ਨਿਯਮਕ੍ਰੈਡਿਟ ਕਾਰਡ ‘ਤੇ 7 ਲੱਖ ਰੁਪਏ ਤੋਂ ਵੱਧ ਦੇ ਵਿਦੇਸ਼ੀ ਖਰਚ ‘ਤੇ 1 ਅਤੂਬਰ ਤੋਂ 20 ਫੀਸਦੀ ਟੀਸੀਐੱਸ ਲੱਗੇਗਾ। ਡੀਮੈਟ ਅਕਾਊਂਟ ਵਿਚ ਨਾਮਿਨੀ ਜੋੜਨ ਦੀ ਤਰੀਕ ਵੀ 30 ਸਤੰਬਰ 2023 ਨੂੰ ਖਤਮ ਹੋ ਰਹੀ ਹੈ। ਅਜਿਹੇ ਵਿਚ ਜਿਹਰੇ ਲੋਕਾਂ ਨੇ ਹੁਣ ਤੱਕ ਆਪਣਾ ਡੀਮੈਟ ਖਾਤਿਆਂ ਵਿਚ ਨਾਮਿਨੀ ਦਾ ਨਾਂ ਨਹੀਂ ਜੋੜਿਆ ਹੈ ਉਨ੍ਹਾਂ ਨੂੰ 1 ਅਕਤੂਬਰ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ। 1 ਅਕਤੂਬਰ ਤੋਂ ਜਨਮ ਪ੍ਰਮਾਣ ਪੱਤਰ ਕਈ ਗੱਲਾਂ ਨੂੰ ਪ੍ਰਮਾਣਿਤ ਕਰਨ ਲਈ ਇਕ ਸਿੰਗਲ ਦਸਤਾਵੇਜ਼ ਹੋਵੇਗਾ l
ਇਸਦੇ ਨਾਲ ਹੀ 1 ਅਕਤੂਬਰ ਤੋਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2023 ਲਾਗੂ ਹੋ ਰਿਹਾ ਹੈ।ਇਸ ਨਿਯਮ ਤਹਿਤ ਜਨਮ ਤੇ ਮੌਤ ਸਬੰਧੀ ਰਜਿਸਟਰਡ ਕਰਵਾਉਣਾ ਜ਼ਰੂਰੀ ਹੋ ਜਾਵੇਗਾ, ਜੇਕਰ ਸਮੇਂ ਸਿਰ ਇਹ ਕੰਮ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਤੋਂ ਇਲਾਵਾ ਸਮੇਂ ਸਮੇਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਬਦਲਾਅ ਹੁੰਦੇ ਰਹਿੰਦੇ ਹਨ, ਜਿਸਦੇ ਚੱਲਦੇ ਇਸ ਮਹੀਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ l
Previous Postਅਮਰੀਕਾ ਚ ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ , ਪਹਿਲੀ ਵਾਰ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
Next Postਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ