1 ਸਾਲ ਦੇ ਬੱਚੇ ਨੇ ਚਬਾ ਲਿਆ ਸੱਪ , ਪਹੁੰਚੇ ਹਸਪਤਾਲ ਤਾਂ ਹੈਰਾਨ ਰਹੇ ਗਏ ਡਾਕਟਰ

ਆਈ ਤਾਜਾ ਵੱਡੀ ਖਬਰ 

ਮਾਪਿਆਂ ਵਾਸਤੇ ਉਸਦੇ ਬੱਚੇ ਬਹੁਤ ਜ਼ਿਆਦਾ ਅਨਮੋਲ ਹੁੰਦੇ ਹਨ ਤੇ ਆਪਣੇ ਬੱਚਿਆਂ ਲਈ ਮਾਪੇ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਬੱਚਿਆਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ l ਪਰ ਜਦੋਂ ਬੱਚਿਆਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਘਟਨਾ ਜਾਂ ਭਾਣਾ ਵਾਪਰ ਜਾਂਦਾ ਹੈ ਤਾਂ, ਮਾਪਿਆਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਸਾਲ ਦੇ ਬੱਚੇ ਨੇ ਸੱਪ ਚੱਬ ਲਿਆ ਜਿਸ ਤੋਂ ਬਾਅਦ ਉਸ ਬੱਚੇ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਮਾਪਿਆਂ ਕਾਫੀ ਪਰੇਸ਼ਾਨ ਹਨ ਤੇ ਹਰ ਕੋਈ ਇਸ ਘਟਨਾ ਦੇ ਉੱਪਰ ਹੈਰਾਨਗੀ ਦਾ ਪ੍ਰਗਟਾਵਾ ਕਰ ਰਿਹਾ ਹੈ।

ਮਾਮਲਾ ਬਿਹਾਰ ਦੇ ਗਯਾ ਜ਼ਿਲ੍ਹੇ ਤੋਂ ਸਾਹਮਣੇ ਆਇਆ l ਜਿੱਥੇ ਇਕ ਸਾਲ ਦੇ ਬੱਚੇ ਨੇ ਸੱਪ ਨੂੰ ਮੂੰਹ ‘ਚ ਚਬਾ-ਚਬਾ ਕੇ ਮਾਰ ਦਿੱਤਾ। ਬੱਚਾ ਉਸ ਸੱਪ ਦੇ ਨਾਲ ਖੇਡਦਾ ਪਿਆ ਸੀ ਤੇ ਉਸਨੂੰ ਮੂੰਹ ਦੇ ਵਿੱਚ ਪਾ ਕੇ ਚਬਾਉਂਦਾ ਪਿਆ ਸੀ। ਪਰ ਜਦੋਂ ਬੱਚੇ ਦੀ ਮਾਂ ਦੀ ਨਜ਼ਰ ਪਈ ਤਾਂ, ਉਹ ਹੈਰਾਨ ਰਹਿ ਗਈ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਇੱਥੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਿਹਤਮੰਦ ਐਲਾਨ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਘਟਨਾ ਜ਼ਿਲ੍ਹੇ ਦੇ ਫਤਿਹਪੁਰ ਥਾਣਾ ਖੇਤਰ ਦੇ ਜਮੁਹਾਰ ਪਿੰਡ ਵਾਸੀ ਰਾਕੇਸ਼ ਕੁਮਾਰ ਦਾ ਇਕ ਸਾਲ ਦਾ ਬੱਚਾ ਰਿਆਂਸ਼ ਆਪਣੀ ਛੱਤ ‘ਤੇ ਖੇਡ ਰਿਹਾ ਸੀ, ਉਦੋਂ ਇਕ ਸੱਪ ਦਾ ਬੱਚਾ ਉੱਥੇ ਆ ਗਿਆ। ਰਿਆਂਸ਼ ਨੇ ਉਸ ਨੂੰ ਖਿਡੌਣਾ ਸਮਝ ਕੇ ਫੜ ਲਿਆ ਤੇ ਫਿਰ ਦੰਦਾਂ ਨਾਲ ਚਬਾ-ਚਬਾ ਕੇ ਮਾਰ ਦਿੱਤਾ। ਹਾਲਾਂਕਿ ਮਾਂ ਨੇ ਜਦੋਂ ਬੱਚੇ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਈ । ਜਿਸ ਤੋਂ ਬਾਅਦ ਤੁਰੰਤ ਬੱਚੇ ਦੇ ਮੂੰਹ ਵਿੱਚੋਂ ਸੱਪ ਕੱਢਿਆ ਗਿਆ ਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਸੱਪ ਨੂੰ ਮ੍ਰਿਤਕ ਤੇ ਬੱਚੇ ਨੂੰ ਸਿਹਤਮੰਦ ਦੱਸਿਆ ਗਿਆ, ਜਿਸ ਤੋਂ ਬਾਅਦ ਮਾਪੇ ਕਾਫੀ ਖੁਸ਼ ਹੋ ਗਏ। ਬੇਸ਼ੱਕ ਇਸ ਦੌਰਾਨ ਬੱਚਾ ਠੀਕ ਸੀ ਪਰ ਇਸ ਘਟਨਾ ਨੇ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ l