ਦੇਖੋ ਕੁਦਰਤ ਦੇ ਰੰਗ
ਅਸੀਂ ਸੁਣਦੇ ਹਾਂ ਕਿ ਕੁਦਰਤ ਦੇ ਰੰਗ ਨਿਆਰੇ ਦਾਤਿਆ। ਇਹ ਗੱਲ ਬਿਲਕੁਲ ਸੱਚ ਹੈ ਕਿ ਉਸ ਕੁਦਰਤ ਦੇ ਰੰਗਾ ਨੂੰ ਕੋਈ ਨਹੀ ਜਾਣ ਸਕਦਾ। ਕਦੋਂ ਰੱਬ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾਂ ਦੇ, ਇਹ ਸਭ ਉਸ ਰੱਬ ਦੇ ਹੱਥ ਵਿਚ ਹੈ।ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਆਮ ਹੀ ਸੁਣਨ ਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ।ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਹ ਵੀ ਇੱਕ ਅਟੱਲ ਸਚਾਈ ਹੈ, ਕਿ ਉਸ ਕੁਦਰਤ ਤੋ ਉਪਰ ਕੋਈ ਨਹੀਂ। ਕੁਦਰਤ ਨਾਲ ਛੇੜਛਾੜ ਦਾ ਨਤੀਜਾ ਅਸੀਂ ਕਰੋਨਾ ਵਾਇਰਸ ਦੇ ਜ਼ਰੀਏ ਵੇਖ ਚੁਕੇ ਆ। ਪਰ ਜੋ ਕੁਦਰਤ ਦੇ ਰੰਗਾਂ ਦਾ ਮਾਮਲਾ ਸਾਹਮਣੇ ਆਇਆ ਹੈ ਉਹ ਹੈ ਇਕ ਅਜਿਹੀ ਲੜਕੀ ਦਾ, ਜਿਸ ਦੀ ਇਕ ਤਸਵੀਰ ਨੇ ਉਸਦੀ ਪੂਰੀ ਜਿੰਦਗੀ ਬਦਲ ਕੇ ਰੱਖ ਦਿੱਤੀ ਹੈ।
ਇਹ ਕਹਾਣੀ ਹੈ ਉਸ ਲੜਕੀ ਦੀ ਜੋ 4 ਸਾਲ ਪਹਿਲਾਂ ਸੜਕਾਂ ਤੇ ਘੁੰਮ ਕੇ ਭੀਖ ਮੰਗਦੀ ਸੀ ਅੱਜ ਉਸ ਦੀ ਇਕ ਤਸਵੀਰ ਨੇ ਉਸ ਨੂੰ ਸੈਲੀਬ੍ਰਿਟੀ ਬਣਾ ਦਿੱਤਾ ਹੈ। 4 ਸਾਲ ਪਹਿਲਾਂ 13 ਸਾਲ ਦੀ ਰੀਟਾ ਗਾਵੀਓਲਾ ਨਾਮ ਦੀ ਲੜਕੀ ਫਿਲਪੀਨਜ਼ ਵਿੱਚ ਸੜਕਾਂ ਤੇ ਭੀਖ ਮੰਗ ਰਹੀ ਸੀ। ਇਸ ਦੇ ਪੰਜ ਹੋਰ ਭੈਣ-ਭਰਾ ਹਨ ਇਸ ਦੇ ਪਿਤਾ ਕਬਾੜ ਇੱਕਠਾ ਕਰਨ ਦਾ ਕੰਮ ਕਰਦੇ ਹਨ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਕਹਾਣੀ 2016 ਵਿੱਚ ਸ਼ੁਰੂ ਹੋਈ ਫੋਟੋਗਰਾਫ਼ਰ ਟੋਫਰ ਫ਼ਿਲਪੀਨਜ਼ ਦੇ ਲੁਸਬਾਨ ਸ਼ਹਿਰ ਦੇ ਕੁਇਟੋ ਪਹੁੰਚੇ। ਟੋਫਰ ਰੀਟਾ ਦੀ ਕੁਦਰਤੀ ਖੂਬਸੂਰਤੀ ਤੋਂ ਪ੍ਰਭਾਵਤ ਹੋਇਆ ਤੇ ਉਸ ਦੀ ਇਕ ਤਸਵੀਰ ਖਿੱਚੀ।
ਉਸ ਨੇ ਉਹ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ। ਇਸ ਪੋਸਟ ਨੂੰ ਬਹੁਤ ਪਸੰਦ ਕੀਤਾ ਗਿਆ ਰੀਟਾ ਨੂੰ ਵਿੱਤੀ ਸਹਾਇਤਾ ਦਿੱਤੀ ਗਈ। ਕਈ ਫੈਸ਼ਨ ਬ੍ਰਾਂਡ ਨੇ ਰੀਟਾ ਨੂੰ ਇੱਕ ਮਾਡਲਿੰਗ ਅਸਾਇਨਮੈਂਟ ਦੀ ਪੇਸ਼ਕਸ਼ ਕੀਤੀ, ਫਿਰ ਰੀਟਾ ਟੀਵੀ ਸ਼ੋਅ ਵਿੱਚ ਵੀ ਨਜ਼ਰ ਆਈ। ਇਸ ਤਰ੍ਹਾਂ ਉਸ ਨੇ ਮਾਡਲਿੰਗ ਤੋਂ ਅਦਾਕਾਰੀ ਵਿਚ ਆਪਣਾ ਕੈਰੀਅਰ ਬਣਾਇਆ। 2018 ਵਿੱਚ ਅਮਰੀਕੀ ਪ੍ਰਸ਼ੰਸਕ ਗ੍ਰੇਸ ਨੇ ਇਕ ਨਵਾਂ ਘਰ ਗਿਫਟ ਕੀਤਾ।
ਰੀਟਾ ਨੇ ਘਰ ਦੀ ਵੀਡੀਓ ਯੂ ਟਿਊਬ ਤੇ ਅਪਲੋਡ ਕੀਤੀ। ਅਜੇ ਉਸਦੀ ਤਰਜੀਹ ਆਪਣੀ ਪੜ੍ਹਾਈ ਨੂੰ ਪੂਰਾ ਕਰਨਾ ਹੈ। ਰੀਟਾ ਨੇ ਰਿਐਲਟੀ ਸ਼ੋਅ ਬਿਗ ਬ੍ਰਦਰ ਵਿੱਚ ਵੀ ਕੰਮ ਕੀਤਾ। ਇਸ ਸ਼ੋਅ ਨੇ ਉਸ ਨੂੰ ਨਵੀਂ ਉਚਾਈ ਦਿੱਤੀ ਅਤੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਇਆ। 2014 ਚ ਮਿਸ ਇੰਟਰਨੈਸ਼ਨਲ ਫਿਲਪੀਂਨਜ਼, 2015 ਮਿਸ ਵਰਲਡ ਫਿਲਪੀਂਨਜ਼, 2015 ਚ ਮਿਸ ਅਰਥ ਨੇ ਸੋਸ਼ਲ ਮੀਡੀਆ ਤੇ ਰੀਟਾ ਦੇ ਚਿੱਤਰ ਅਤੇ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ। ਜਿਸ ਕਾਰਨ ਉਹ ਸੁਰਖੀਆਂ ਵਿਚ ਆਈ।
Home ਤਾਜਾ ਖ਼ਬਰਾਂ 1 ਤਸਵੀਰ ਨੇ ਬਦਲ ਦਿੱਤੀ ਇਸ ਲੜਕੀ ਦੀ ਜਿੰਦਗੀ, 4 ਸਾਲ ਪਹਿਲਾਂ ਸੜਕ ਤੇ ਮੰਗਦੀ ਸੀ ਭੀਖ -ਅੱਜ ਹੈ ਇਕ ਸੈਲੀਬ੍ਰਿਟੀ
ਤਾਜਾ ਖ਼ਬਰਾਂ
1 ਤਸਵੀਰ ਨੇ ਬਦਲ ਦਿੱਤੀ ਇਸ ਲੜਕੀ ਦੀ ਜਿੰਦਗੀ, 4 ਸਾਲ ਪਹਿਲਾਂ ਸੜਕ ਤੇ ਮੰਗਦੀ ਸੀ ਭੀਖ -ਅੱਜ ਹੈ ਇਕ ਸੈਲੀਬ੍ਰਿਟੀ
Previous Postਹੁਣੇ ਹੁਣੇ ਇਥੇ ਵਾਪਰਿਆ ਇਹ ਭਾਣਾ ਮੌਕੇ ਤੇ ਭਾਰੀ ਗਿਣਤੀ ਚ ਲੋਕ ਹੋ ਰਹੇ ਇਕੱਠੇ
Next Postਖੁਸ਼ਖਬਰੀ : ਕੋਰੋਨਾ ਦੇ ਖਤਮ ਹੋਣ ਦੇ ਸਮੇਂ ਬਾਰੇ ਵਿਗਿਆਨੀਆਂ ਨੇ ਕੀਤਾ ਇਹ ਦਾਅਵਾ